ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਬੁਲਾਈ ਐਮਰਜੈਂਸੀ ਬੈਠਕ
Credit: Lalit Sharma
ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਦੀ ਥਾਂ ਰਘਬੀਰ ਸਿੰਘ ਨੂੰ ਜਥੇਦਾਰ ਥਾਪਣ 'ਤੇ ਬਣੀ ਸਹਿਮਤੀ
ਬੈਠਕ 'ਚ ਲਏ ਗਏ ਫੈਸਲੇ ਮੁਤਾਬਕ, ਗਿਆਨੀ ਰਘਵੀਰ ਸਿੰਘ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਹੋਣਗੇ
ਗਿਆਨੀ ਰਘਬੀਰ ਸਿੰਘ ਹੁਣ ਤੱਕ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਨ
ਫੈਸਲੇ ਮੁਤਾਬਕ, ਗਿਆਨੀ ਸੁਲਤਾਨ ਸਿੰਘ ਹੁਣ ਬਤੌਰ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਸੇਵਾਵਾਂ ਨਿਭਾਉਣਗੇ
SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗਿਆਨੀ ਜੀ ਨੇ ਆਪਣੀ ਇੱਛਾ ਮੁਤਾਬਕ ਅਹੁਦਾ ਛੱਡਿਆ ਹੈ
ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਦਿਨੀਂ ਰਾਘਵ-ਪਰਿਣੀਤੀ ਦੇ ਮੰਗਣੀ ਦੇ ਫੰਕਸ਼ਨ 'ਚ ਕੀਤੀ ਸੀ ਸ਼ਮੂਲੀਅਤ
ਮੰਗਣੀ 'ਚ ਸ਼ਾਮਲ ਹੋਣ ਤੋਂ ਬਾਅਦ ਸਿੱਖ ਭਾਈਚਾਰੇ 'ਚ ਸੀ ਨਰਾਜ਼ਗੀ, ਸਭ ਤੋਂ ਪਹਿਲਾਂ ਵਲਟੋਹਾ ਨੇ ਚੁੱਕੇ ਸਨ ਸਵਾਲ