Vidhan Sabha Session: ਵਿਧਾਨਸਭਾ ‘ਚ RDF ‘ਤੇ ਕੇਂਦਰ ਖਿਲਾਫ਼ ਨਿੰਦਾ ਮਤਾ ਪਾਸ, ਮਾਨ ਦੀ ਚਿਤਾਵਨੀ ਨਹੀਂ ਮਿਲਿਆ ਫੰਡ ਤਾਂ ਜਾਵਾਂਗੇ ਸੁਪਰੀਮ ਕੋਰਟ

Updated On: 

20 Jun 2023 17:02 PM

ਪੰਜਾਬ ਸਰਕਾਰ ਨੇ ਮੰਗਲਵਾਰ ਕੇਂਦਰ ਸਰਕਾਰ ਖਿਲਾਫ ਵਿਧਾਨਸਭਾ ਵਿੱਚ ਨਿੰਦਾ ਪ੍ਰਸਤਾਵ ਪਾਸ ਕਰ ਦਿੱਤਾ। ਇਸ ਦੌਰਾਨ ਸੀਐਮ ਨੇ ਕੇਂਦਰ ਨੂੰ ਚਿਤਾਵਨੀ ਦੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਉਸਦਾ ਹੱਕ ਨਹੀਂ ਮਿਲਿਆ ਤਾਂ ਉਹ ਸੁਪਰੀਮ ਕੋਰਟ ਵਿੱਚ ਜਾਣਗੇ।

Vidhan Sabha Session: ਵਿਧਾਨਸਭਾ ਚ RDF ਤੇ ਕੇਂਦਰ ਖਿਲਾਫ਼ ਨਿੰਦਾ ਮਤਾ ਪਾਸ, ਮਾਨ ਦੀ ਚਿਤਾਵਨੀ ਨਹੀਂ ਮਿਲਿਆ ਫੰਡ ਤਾਂ ਜਾਵਾਂਗੇ ਸੁਪਰੀਮ ਕੋਰਟ
Follow Us On

ਚੰਡੀਗੜ੍ਹ ਨਿਊਜ਼: ਆਰਡੀਐੱਫ ਫੰਡ ਨਾ ਮਿਲਣ ਕਾਰਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਆਹਮੋ ਸਾਹਮਣੇ ਆ ਗਏ ਨੇ। ਇਸਦੇ ਤਹਿਤ ਮੰਗਲਵਾਰ ਸੀਐੱਮ ਭਗਵੰਤ (CM Bhagwant) ਮਾਨ ਨੇ ਪੰਜਾਬ ਵਿਧਾਨਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਨਿੰਦਾ ਪ੍ਰਸਤਾਵ ਪਾਸ ਕਰਵਾ ਦਿੱਤਾ। ਤੇ ਨਾਲ ਹੀ ਮਾਨ ਨੇ ਕੇਂਦਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਦਾ ਫੰਡ ਉਸਨੂੰ ਨਾ ਮਿਲਿਆ ਤਾਂ ਉਹ ਸੁਪਰੀਮ ਕੋਰਟ ਜਾਣਗੇ।

ਫੰਡ ਜਾਰੀ ਨਹੀਂ ਹੋਇਆ ਤਾਂ ਜਾਵਾਂਗੇ ਸੁਪਰੀਮ ਕੋਰਟ-ਮਾਨ

ਵਿਧਾਨਸਭਾ ਵਿੱਚ ਕੇਂਦਰ ਵੱਲੋਂ ਪੰਜਾਬ ਨੂੰ ਰੂਰਲ ਡੇਵਲਪਮੈਂਟ ਫੰਡ (RDF) ਦਾ 3622 ਕਰੋੜ ਦਾ ਫੰਡ ਜਾਰੀ ਨਾ ਕਰਨ ਖਿਲਾਫ਼ ਸਦਨ ‘ਚ ਨਿੰਦਾ ਪ੍ਰਸਤਾਵ ਪਾਸ ਕਰ ਦਿੱਤਾ ਗਿਆ ਹੈ। ਇਸ ਮੁੱਦੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਆਪਣਾ ਹੱਕ ਮੰਗ ਰਹੇ ਹਨ, ਕੋਈ ਭੀਖ ਨਹੀਂ ਮੰਗ ਰਹੇ ਹਨ। ਕੇਂਦਰ ਵੱਲੋਂ ਇਸ ਫੰਡ ਨੂੰ ਜਾਰੀ ਨਾ ਕਰਨ ਕਰਕੇ ਸਾਡੇ ਪੇਂਡੂ ਵਿਕਾਸ ਤੇ ਅਸਰ ਪੈ ਰਿਹਾ ਹੈ। ਮੁੱਖ ਮੰਤਰੀ ਨੇ ਕੇਂਦਰ ਨੂੰ ਇੱਕ ਜੁਲਾਈ ਤੱਕ ਫੰਡ ਜਾਰੀ ਕਰਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਕੇਂਦਰ ਸਾਨੂੰ ਸਾਡਾ ਬਣਦਾ ਫੰਡ ਜਾਰੀ ਨਹੀਂ ਕਰਦਾ ਤਾਂ ਅਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ।

ਇਸ ਤੋਂ ਸਦਨ ਵਿੱਚ ਪਹਿਲਾਂ ਪੰਜਾਬ ਪੁਲਿਸ ਸੋਧ ਬਿਲ 2023 ਅਤੇ ਪੰਜਾਬ ਯੂਨੀਵਰਸਿਟੀ ਲਾ ਸੋਧ ਬਿਲ 2023 ਵੀ ਸਹਿਮਤੀ ਨਾਲ ਪਾਸ ਕਰ ਦਿੱਤੇ ਗਏ।

ਮੁੱਖ ਮੰਤਰੀ ਦੇ ਰਾਜਪਾਲ ‘ਤੇ ਤਿੱਖੇ ਹਮਲੇ

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਾਸ਼ਣ ਦੌਰਾਨ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਤੇ ਸਿੱਧੇ ਹਮਲੇ ਬੋਲੇ। ਉਨ੍ਹਾਂ ਕਿਹਾ ਕੇਂਦਰ ਨੇ ਚੁਣੀਆਂ ਸਰਕਾਰਾਂ ਨੂੰ ਤੰਗ ਕਰਨ ਲਈ ਇੱਕ-ਇੱਕ ਬੰਦਾ ਬਿਠਾ ਰੱਖਿਆ ਹੈ, ਜਿਸਨੂੰ ਗਵਰਨਰ ਜਾਂ ਰਾਜਪਾਲ ਕਹਿੰਦੇ ਨੇ। ਜੇਕਰ ਰਾਜਪਾਲ ਸਰਕਾਰ ਨੂੰ ਇੱਕ-ਦੋ ਦਿਨਾਂ ਦੇ ਵਿੱਚ ਤੰਗ ਨਾ ਕਰਨ ਜਾਂ ਸੂਬੇ ਦੇ ਮੁੱਖ ਮੰਤਰੀ ਨੂੰ ਕੋਈ ਪੱਤਰ ਨਾ ਲਿਖਣ ਤਾਂ ਕੇਂਦਰ ਸਰਕਾਰ ਉਨ੍ਹਾਂ ਨੂੰ ਕਹਿੰਦੀ ਹੈ ਕਿ ਤੈਨੂੰ ਕਿਸ ਲਈ ਬਿਠਾ ਰੱਖਿਆ ਹੈ।

ਮੁੱਖ ਮੰਤਰੀ ਆਪਣੇ ਨਾਲ ਗਵਰਨਰ ਦੇ ਲਿਖੇ ਪੱਤਰਾਂ ਦੀ ਫਾਈਲ ਵੀ ਲੈ ਕੇ ਆਏ ਸਨ, ਜਿਸਨੂੰ ਦਿਖਾਉਂਦਿਆਂ ਉਨ੍ਹਾਂ ਨੇ ਰਾਜਪਾਲ ‘ਤੇ ਜ਼ੋਰਦਾਰ ਹਮਲਾ ਬੋਲਿਆ। ਸੀਐੱਮ ਨੇ ਕਿਹਾ ਕਿ ਗਵਰਨਰ ਦਾ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੂਬੇ ਦੇ ਹੱਕਾਂ ਦੀ ਗੱਲ ਕਰੇ ਅਤੇ ਸਾਡਾ ਆਰਡੀਐਫ ਦਾ ਫੰਡ ਕੇਂਦਰ ਤੋਂ ਦੁਆਵੇ, ਪਰ ਉਹ ਤਾਂ ਸਾਡੇ ਖਿਲਾਫ ਹੀ ਸਾਜਿਸ਼ਾਂ ਰਚੀ ਜਾ ਰਹੇ ਹਨ।

ਮੁੱਖ ਮੰਤਰੀ ਦੇ ਨਿਸ਼ਾਨੇ ‘ਤੇ ਕਾਂਗਰਸ

ਮੁੱਖ ਮੰਤਰੀ ਨੇ ਇਸ ਦੌਰਾਨ ਵਿਰੋਧੀ ਧਿਰਾਂ ਤੇ ਵੀ ਜੰਮਕੇ ਨਿਸ਼ਾਨੇ ਸਾਧੇ। ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ (Pratap Singh Bajwa) ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਉਹ ਪੰਜਾਬ ਦੇ ਹੱਕ ਚ ਬੋਲਣ ਦੀ ਥਾਂ ਆਪ ਸਰਕਾਰ ਨੂੰ ਘੇਰਣ ਚ ਲੱਗੇ ਰਹਿੰਦੇ ਹਨ। ਉਨ੍ਹਾਂ ਕਾਂਗਰਸ ‘ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਉਹ ਸਾਡੀ ਸਰਕਾਰ ‘ਤੇ ਸਵਾਲ ਚੁੱਕਦੇ ਹਨ ਕਿ ਦੂਜੇ ਸੂਬਿਆਂ ਚ ਕਿਉਂ ਜਾਂਦੇ ਹੋ। ਜੇਕਰ ਤੁਹਾਡੀ ਪਾਰਟੀ ਸੰਭੂ ਬਾਰਡਰ ਤੋਂ ਅੱਗੇ ਨਹੀਂ ਜਾ ਸਕਦੇ ਤਾਂ ਅਸੀਂ ਕੀ ਕਰ ਸਕਦੇ ਹਾਂ। ਉਨ੍ਹਾਂ ਬਾਜਵਾ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਾਜਵਾ ਦੇ ਘਰ ਦੀ ਉਪਰ ਵਾਲੀ ਮੰਜਿਲ ਤੇ ਭਾਜਪਾ ਦਾ ਝੰਡਾ ਹੈ ਤੇ ਥੱਲੇ ਕਾਂਗਰਸ ਦਾ। ਪਤਾ ਨਹੀਂ ਕਦੋਂ ਪਾਸਾ ਬਦਲ ਲੈਣ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ