Punjab Heritage Festival: ਪੰਜਾਬ ਹੈਰੀਟੇਜ ਫੈਸਟੀਵਲ ਦੀ ਘੋਸ਼ਣਾ, ਟੂਰਿਜ਼ਮ ਮੰਤਰੀ ਨੇ ‘ਰੰਗਲਾ ਪੰਜਾਬ’ ਦੀ ਕੀਤੀ ਸ਼ੁਰੂਆਤ

abhishek-thakur
Updated On: 

11 Jun 2023 12:49 PM

ਪੰਜਾਬ ਦੇ ਟੂਰਿਜ਼ਮ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਪੰਜਾਬ ਦੇ ਹੈਰੀਟੇਜ ਫੈਸਟੀਵਲ ਦਾ ਐਲਾਨ ਕੀਤਾ ਗਿਆ ਹੈ। ਟੂਰਿਜ਼ਮ ਮੰਤਰੀ ਨੇ 'ਰੰਗਲਾ ਪੰਜਾਬ' ਦੀ ਸ਼ੁਰੂਆਤ ਕੀਤੀ ਹੈ।

Punjab Heritage Festival: ਪੰਜਾਬ ਹੈਰੀਟੇਜ ਫੈਸਟੀਵਲ ਦੀ ਘੋਸ਼ਣਾ, ਟੂਰਿਜ਼ਮ ਮੰਤਰੀ ਨੇ ਰੰਗਲਾ ਪੰਜਾਬ ਦੀ ਕੀਤੀ ਸ਼ੁਰੂਆਤ
Follow Us On
ਚੰਡੀਗੜ੍ਹ ਨਿਊਜ਼: ਪੰਜਾਬ ਦੇ ਟੂਰਿਜ਼ਮ ਮੰਤਰੀ ਅਨਮੋਲ ਗਗਨ ਮਾਨ (Anmol Gagan Mann) ਨੇ ਸੂਬੇ ਦੇ ਵਿਰਾਸਤੀ ਮੇਲੇ ਦੀ ਘੋਸ਼ਣਾ ਕੀਤੀ ਹੈ। ਇਸ ਸਬੰਧੀ ਟੂਰਿਜ਼ਮ ਮੰਤਰੀ ਨੇਚੰਡੀਗੜ੍ਹ ਸੈਕਟਰ-17 ਸਥਿਤ ਹੋਟਲ ਸ਼ਿਵਾਲਿਕ ਵਿਊ ਵਿਖੇ ‘ਰੰਗਲਾ ਪੰਜਾਬ’ ਦੀ ਸ਼ੁਰੂਆਤ ਕੀਤੀ ਹੈ। ਇਸ ਵਿਰਾਸਤੀ ਮੇਲੇ ਦਾ ਉਦੇਸ਼ ਪੰਜਾਬ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨਾ ਹੈ।

ਹੈਰੀਟੇਜ ਫੈਸਟੀਵਲ ਤਹਿਤ ਕੀ ਹੋਵੇਗੀ ਖਾਸ?

ਪੰਜਾਬ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਹੈਰੀਟੇਜ ਫੈਸਟੀਵਲ ਤਹਿਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਕਰਵਾਏ ਜਾਣਗੇ। ਪੰਜਾਬੀ ਸੰਗੀਤ ਅਤੇ ਫਿਲਮ ਅਵਾਰਡ ਵੀ ਸ਼ੁਰੂ ਕੀਤੇ ਜਾਣਗੇ। ਇਸ ਦੇ ਨਾਲ ਹੀ ਪੰਜਾਬ ਟਰੈਵਲ ਮਾਰਟ ਅਤੇ ਪੰਜਾਬ ਟੂਰਿਜ਼ਮ ਸਮਿਟ ਵੀ ਕਰਵਾਏ ਜਾਣਗੇ। ਦੱਸਿਆ ਗਿਆ ਕਿ ਇਸ ਤਰ੍ਹਾਂ ਦੇ ਵੱਖ-ਵੱਖ ਪ੍ਰੋਗਰਾਮ ਸਾਰਾ ਸਾਲ ਆਯੋਜਿਤ ਹੁੰਦੇ ਰਹਿਣਗੇ। ਕਪੂਰਥਲਾ ਵਿੱਚ ਹੈਰੀਟੇਜ ਫੈਸਟੀਵਲ ਮਨਾਇਆ ਜਾਵੇਗਾ, ਪਠਾਨਕੋਟ ਵਿੱਚ ਫੈਸਟੀਵਲ ਆਫ ਰਿਵਰਜ ਹੋਵੇਗਾ, ਮਨਾਸਾ ਵਿੱਚ ਟਿੱਬਿਆਂ ਦਾ ਤਿਉਹਾਰ ਮਨਾਇਆ ਜਾਵੇਗਾ ਅਤੇ ਅੰਮ੍ਰਿਤਸਰ ਵਿੱਚ ਸਭ ਤੋਂ ਵੱਡਾ ਤਿਉਹਾਰ ਰੰਗਲਾ ਪੰਜਾਬ ਮਨਾਇਆ ਜਾਵੇਗਾ।

CM ਨੂੰ ਦਿਖਾਇਆ ਹੈਰੀਟੇਜ ਫੈਸਟੀਵਲ ਦਾ ਫਾਰਮੈਟ

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਦੇ ਟੂਰਿਜ਼ਮ ਮੰਤਰੀ ਅਨਮੋਲ ਗਗਨ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕੀਤੀ ਸੀ। ਇਸ ਦੇ ਨਾਲ ਹੀ ਸੈਰ ਸਪਾਟਾ ਮੰਤਰੀ ਨੇ ਸੀਐਮ ਨੂੰ ਹੈਰੀਟੇਜ ਫੈਸਟੀਵਲ ਨਾਲ ਸਬੰਧਤ ਫਾਰਮੈਟ ਵੀ ਦਿਖਾਇਆ। ਪੰਜਾਬ ਵਿੱਚ ਸੈਰ ਸਪਾਟੇ ਨੂੰ ਨਵੀਂ ਪਛਾਣ ਦੇਣ ਅਤੇ ਪੰਜਾਬੀ ਸੱਭਿਆਚਾਰ ਨੂੰ ਵਿਸ਼ਵ ਭਰ ਵਿੱਚ ਪ੍ਰਫੁੱਲਤ ਕਰਨ ਲਈ ਸੂਬਾ ਸਰਕਾਰ ਇਸ ਵਿਰਾਸਤੀ ਮੇਲੇ ਦਾ ਆਯੋਜਨ ਕਰਨ ਜਾ ਰਹੀ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ