ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਪੰਜਾਬ ਦੀ ਆਬਕਾਰੀ ਨੀਤੀ ‘ਤੇ ਹਰਸਿਮਰਤ ਕੌਰ ਬਾਦਲ ਨੇ ਚੁੱਕੇ ਸਵਾਲ, ਕੇਂਦਰ ਤੋਂ CBI ਜਾਂਚ ਦੀ ਮੰਗ, ‘ਆਪ’ ਦਾ ਪਲਟਵਾਰ

Punjab Excise Policy: ਪੰਜਾਬ ਵਿੱਚ ਆਬਕਾਰੀ ਨੀਤੀ ਨੂੰ ਲੈ ਕੇ ਸਿਆਸਤ ਭੱਖ ਗਈ ਹੈ। ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਆਬਕਾਰੀ ਨੀਤੀ 'ਤੇ ਸਵਾਲ ਉਠਾਉਂਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਾਰਵਾਈ ਕਰਨ ਲਈ ਪੱਤਰ ਲਿਖਿਆ ਹੈ। ਉੱਧਰ 'ਆਪ' ਨੇ ਹਰਸਿਮਰਤ ਕੌਰ ਬਾਦਲ ਨੂੰ ਕਰਾਰਾ ਜਵਾਬ ਦਿੱਤਾ ਹੈ।

ਪੰਜਾਬ ਦੀ ਆਬਕਾਰੀ ਨੀਤੀ ‘ਤੇ ਹਰਸਿਮਰਤ ਕੌਰ ਬਾਦਲ ਨੇ ਚੁੱਕੇ ਸਵਾਲ, ਕੇਂਦਰ ਤੋਂ CBI ਜਾਂਚ ਦੀ ਮੰਗ, ‘ਆਪ’ ਦਾ ਪਲਟਵਾਰ
Follow Us
tv9-punjabi
| Updated On: 08 Aug 2023 11:32 AM

ਪੰਜਾਬ ਨਿਊਜ। ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਆਬਕਾਰੀ ਨੀਤੀ ਤੇ ਸਵਾਲ ਚੁੱਕੇ ਹਨ। ਇਸ ਸਬੰਧ ਵਿੱਚ ਗ੍ਰਹਿ ਮੰਤਰੀ (Home Minister) ਤੋਂ ਮੰਗ ਕੀਤੀ ਕਿ ਪੰਜਾਬ ਦੀ ਆਬਕਾਰੀ ਨੀਤੀ ਦੀ ਜਾਂਚ ਸੀਬੀਆਈ ਅਤੇ ਈਡੀ ਤੋਂ ਕਰਵਾਈ ਜਾਵੇ। ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ) ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਅਕਾਲੀ ਸਰਕਾਰ ਦੇ 10 ਸਾਲਾਂ ‘ਤੇ ਸਵਾਲ ਚੁੱਕੇ ਹਨ।ਹਰਸਿਮਰਤ ਕੌਰ ਬਾਦਲ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਕਿਹਾ ਕਿ 3 ਅਗਸਤ 2023 ਨੂੰ ਲੋਕ ਸਭਾ ਵਿੱਚ ਹੋਈ ਚਰਚਾ ਦੌਰਾਨ ਪੰਜਾਬ ਆਬਕਾਰੀ ਨੀਤੀ ‘ਤੇ ਸਵਾਲ ਉਠਾਏ ਗਏ ਸਨ।

ਇਸ ਵਿੱਚ ਦਿੱਲੀ ਆਬਕਾਰੀ ਨੀਤੀ ਅਤੇ ਪੰਜਾਬ ਆਬਕਾਰੀ ਨੀਤੀ (Punjab Excise Policy) ਵਿੱਚ ਸਮਾਨਤਾਵਾਂ ਨੂੰ ਉਜਾਗਰ ਕੀਤਾ ਗਿਆ। ਸੀਬੀਆਈ ਅਤੇ ਈਡੀ ਪਹਿਲਾਂ ਹੀ ਦਿੱਲੀ ਨੀਤੀ ਦੀ ਜਾਂਚ ਕਰ ਰਹੇ ਹਨ। ਇਸ ਵਿੱਚ ਕਈ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ।

‘ਸ਼ਾਰਾ ਦਾ ਥੋਕ ਬਾਜ਼ਾਰ ਕੁੱਝ ਕੰਪਨੀਆਂ ਨੂੰ ਦਿੱਤਾ’

ਇਸ ਦੇ ਨਾਲ ਹੀ ਪੰਜਾਬ ਦੀ ਆਬਕਾਰੀ ਨੀਤੀ 2022-23 ਵਿਚ ਵੀ ਦਿੱਲੀ ਵਾਂਗ ਸ਼ਰਾਬ ਦਾ ਸਾਰਾ ਥੋਕ ਵਪਾਰ ਕੁਝ ਕੰਪਨੀਆਂ ਨੂੰ ਸੌਂਪਣਾ ਅਤੇ ਉਨ੍ਹਾਂ ਦੇ ਮੁਨਾਫੇ ਨੂੰ ਦੁੱਗਣਾ ਕਰਨਾ ਸਵਾਲਾਂ ਦੇ ਘੇਰੇ ਵਿਚ ਆਉਂਦਾ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਵਿੱਚ ਦਿੱਲੀ ਦੀ ਆਬਕਾਰੀ ਨੀਤੀ ਨੂੰ ਦੁਹਰਾਉਣ ਦਾ ਕਥਿਤ ਉਦੇਸ਼ ਬਦਲਾਖੋਰੀ ਦੀ ਭਾਵਨਾ ਨੂੰ ਭੜਕਾਉਣਾ ਸੀ, ਜਿਸ ਦੇ ਤਹਿਤ ਪੰਜਾਬ ਦੀ ‘ਆਪ’ ਸਰਕਾਰ ਅਤੇ ਦਿੱਲੀ ਵਿੱਚ ‘ਆਪ’ ਹਾਈਕਮਾਂਡ ‘ਤੇ ਕਰੋੜਾਂ ਰੁਪਏ ਦੀ ਰਿਸ਼ਵਤ ਤਬਦੀਲ ਕਰਨ ਦੇ ਇਲਜ਼ਾਮ ਹਨ।

ਮਾਲਵਿੰਦਰ ਕੰਗ ਦਾ ਅਕਾਲੀ ਦਲ ਨੂੰ ਜਵਾਬ

ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਹਰਸਿਮਰਤ ਕੌਰ ਬਾਦਲ (Harsimrat Kaur Badal) ਵੱਲੋਂ ਗ੍ਰਹਿ ਮੰਤਰੀ ਨੂੰ ਲਿਖੇ ਪੱਤਰ ਅਤੇ ਸੀਬੀਆਈ ਅਤੇ ਈਡੀ ਜਾਂਚ ਦੀ ਮੰਗ ਦਾ ਜਵਾਬ ਦਿੱਤਾ ਹੈ। ਮਾਲਵਿੰਦਰ ਸਿੰਘ ਕੰਗ ਨੇ ਅਕਾਲੀ ਦਲ ਨੂੰ ਘੇਰਦਿਆਂ ਸੰਸਦ ਮੈਂਬਰ ਹਰਸਿਮਰਤ ਕੌਰ ਨੂੰ ਕਿਹਾ-ਬੀਬਾ ਜੀ, ਆਬਕਾਰੀ ਨੀਤੀ 2007 ਤੋਂ 2017 ਤੱਕ ਤੁਹਾਡੇ ਸ਼ਾਸਨ ‘ਚ ਬਣੀ ਸੀ।

‘ਆਪ’ ਸਰਕਾਰ ਨੇ ਵਧਾਇਆ ਮਾਲੀਆ

ਇਸ ਕਾਰਨ ਪੰਜਾਬ ਸਰਕਾਰ 10 ਸਾਲਾਂ ਵਿੱਚ ਐਕਸਾਈਜ਼ ਅਤੇ ਮਾਲੀਏ ਵਿੱਚ 2587 ਕਰੋੜ ਰੁਪਏ ਦਾ ਵਾਧਾ ਨਹੀਂ ਕਰ ਸਕੀ, ਜੋ ਕਿ ਆਪ ਸਰਕਾਰ ਨੇ ਸਿਰਫ਼ ਇੱਕ ਸਾਲ ਵਿੱਚ ਹੀ ਕਰ ਦਿੱਤਾ ਹੈ। ਇਸ ਗਣਿਤ ਅਨੁਸਾਰ 10 ਸਾਲਾਂ ਵਿੱਚ ਤੁਸੀਂ ਪੰਜਾਬ ਦੇ ਖ਼ਜ਼ਾਨੇ ਨੂੰ 25 ਹਜ਼ਾਰ ਕਰੋੜ ਰੁਪਏ ਲੁੱਟ ਕੇ ਆਪਣਾ ਘਰ ਭਰ ਲਿਆ ਹੈ। ਇਹ ਜਾਂਚ ਦਾ ਵਿਸ਼ਾ ਹੋਣਾ ਚਾਹੀਦਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

ਅਰਵਿੰਦ ਕੇਜਰੀਵਾਲ ਦੀ ਕਾਰ 'ਤੇ ਸੁੱਟੇ ਗਏ ਪੱਥਰ! ਦੇਖੋ ਵੀਡੀਓ
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ  ਸੁੱਟੇ ਗਏ ਪੱਥਰ! ਦੇਖੋ ਵੀਡੀਓ...
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ...
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ, ਸੜਕਾਂ 'ਤੇ ਉਤਰੀ SGPC
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ,  ਸੜਕਾਂ 'ਤੇ ਉਤਰੀ SGPC...
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?...
Interview: ਕਿੰਜਲ ਅਜਮੇਰਾ ਨੇ ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ
Interview:  ਕਿੰਜਲ ਅਜਮੇਰਾ ਨੇ  ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ...
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?...
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ ਇੱਕ Anchor ਬਣ ਗਈ ਸਾਧਵੀ?
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ  ਇੱਕ Anchor ਬਣ ਗਈ ਸਾਧਵੀ?...
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ...