ਮੁੱਖ ਮੰਤਰੀ ਮਾਨ ਨੇ ਲਾਈਵ ਵੇਖੀ ਚੰਦਰਯਾਨ 3 ਦੀ ਸਾਫਟ ਲੈਂਡਿੰਗ, ਟਵੀਟ ਕਰ ਲਿਖਿਆ – ‘ਚੱਕ ਦੇ ਇੰਡੀਆ’
Chandrayaan-3: ਭਾਰਤ ਚੰਦਰਯਾਨ-3 ਰਾਹੀਂ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਚੰਦਰਯਾਨ-3 ਮਿਸ਼ਨ ਦਾ ਲੈਂਡਰ ਮਾਡਿਊਲ ਚੰਦਰਮਾ ਦੀ ਸਤ੍ਹਾ 'ਤੇ ਸਫਲਤਾਪੂਰਵਕ ਲੈਂਡ ਕਰ ਗਿਆ। ਵਾਸ਼ਿੰਗਟਨ ਪੋਸਟ ਨੇ ਕਿਹਾ ਕਿ ਭਾਰਤ ਨੇ ਚੰਦਰਮਾ ਦੀ ਸਤ੍ਹਾ 'ਤੇ ਸਾਫਟ ਲੈਂਡਿੰਗ ਕੀਤੀ।

ਚੰਦਰਯਾਨ-3 (Chandrayaan 3) ਦੀ ਚੰਦਰਮਾ ‘ਤੇ ਸਫਲ ਲੈਂਡਿੰਗ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲਾਈਵ ਦੇਖਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ ਦੀ ਇਸ ਸਫਲਤਾ ‘ਤੇ ਖੁਸ਼ੀ ਪ੍ਰਗਟਾਈ ਅਤੇ ਇਸ ਸਫਲਤਾ ਲਈ ਦੇਸ਼ ਵਾਸੀਆਂ ਅਤੇ ਇਸਰੋ ਨੂੰ ਵਧਾਈ ਦਿੱਤੀ। ਸੀਐਮ ਮਾਨ ਨੇ ਵੀ ਚੰਦਰਯਾਨ ਦੇ ਸਫਲ ਲੈਂਡਿੰਗ ਨੂੰ ਲੈ ਕੇ ਟਵੀਟ ਕੀਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ- ਚੰਦਰਯਾਨ-3 ਦੀ ਚੰਦਰਮਾ ਦੀ ਸਤ੍ਹਾ ‘ਤੇ ਸਫਲ ਲੈਂਡਿੰਗ ਲਈ ਸਾਰਿਆਂ ਨੂੰ ਦਿਲੋਂ ਵਧਾਈਆਂ। ਅੱਜ ਭਾਰਤ ਨੇ ਇਤਿਹਾਸ ਰਚਿਆ ਦਿੱਤਾ। ਇਸਰੋ ਦੇ ਵਿਗਿਆਨੀਆਂ ਸਮੇਤ ਸਾਡੇ ਸਾਰੇ ਸਟਾਫ ਨੂੰ ਉਨ੍ਹਾਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਲਈ ਸ਼ੁਭਕਾਮਨਾਵਾਂ। ਇਹ ਦੇਸ਼ ਦੇ ਹਰ ਨਾਗਰਿਕ ਲਈ ਮਾਣ ਵਾਲੀ ਗੱਲ ਹੈ। ਚੱਕ ਦੇ ਇੰਡੀਆ।
#Chandrayaan3 ਦੇ ਚੰਦਰਮਾ ਦੀ ਸਤ੍ਹਾ ‘ਤੇ ਸਫ਼ਲ ਲੈਂਡਿੰਗ ਲਈ ਸਾਰਿਆਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ…ਭਾਰਤ ਨੇ ਅੱਜ ਇਤਿਹਾਸ ਰਚ ਦਿੱਤਾ 🇮🇳
ਸਾਡੇ @isro ਦੇ ਵਿਗਿਆਨੀਆਂ ਸਮੇਤ ਸਾਰੇ ਸਟਾਫ ਨੂੰ ਉਹਨਾਂ ਦੀ ਲਗਨ ਅਤੇ ਸਖ਼ਤ ਮਿਹਨਤ ਲਈ ਸਲਾਮ.. ਇਹ ਦੇਸ਼ ਦੇ ਹਰ ਨਾਗਰਿਕ ਲਈ ਮਾਣ ਵਾਲਾ ਪਲ ਹੈ…
ਚੱਕ ਦੇ ਇੰਡੀਆ 🇮🇳 pic.twitter.com/MMuJg21QY5
ਇਹ ਵੀ ਪੜ੍ਹੋ
— Bhagwant Mann (@BhagwantMann) August 23, 2023
ਲਾਈਵ ਦੇਖਣ ਤੋਂ ਬਾਅਦ ਵਜਾਈਆਂ ਤਾੜੀਆਂ
ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰਾ ਪ੍ਰੋਗਰਾਮ ਲਾਈਵ ਦੇਖਿਆ। ਕਰੀਬ 6 ਵਜੇ ਉਹ ਟੀਵੀ ਦੇ ਸਾਹਮਣੇ ਬੈਠ ਗਏ। ਚੰਦਰਯਾਨ 3 ਦੇ ਉਤਰਨ ਦੀ ਕਾਊਂਟਡਾਊਨ ਸ਼ੁਰੂ ਹੋਣ ‘ਤੇ ਉਨ੍ਹਾਂ ਦੇ ਚਿਹਰੇ ‘ਤੇ ਮੁਸਕਰਾਹਟ ਸੀ। ਚੰਦਰਯਾਨ ਦੀ ਲੈਂਡਿੰਗ ਹੁੰਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਸ਼ੀ ਨਾਲ ਤਾੜੀਆਂ ਵਜਾਈਆਂ।