ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਚੰਡੀਗੜ੍ਹ ‘ਚ 7 ਖਤਰਨਾਕ ਪ੍ਰਜਾਤੀਆਂ ਦੇ ਕੁੱਤਿਆਂ ‘ਤੇ ਪਾਬੰਦੀ, ਨਿਯਮ ਤੋੜਨ ‘ਤੇ 10 ਹਜ਼ਾਰ ਜੁਰਮਾਨਾ; ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਲਾਜ਼ਮੀ

ਚੰਡੀਗੜ੍ਹ ਨਗਰ ਨਿਗਮ ਨੇ ਚੰਡੀਗੜ੍ਹ ਨੂੰ ਕੁੱਤਿਆਂ ਦੇ ਆਤੰਕ ਤੋਂ ਬਚਾਉਣ ਲਈ ਬਾਈਲਾਅ 2023 ਤਿਆਰ ਕਰ ਲਿਆ ਹੈ। ਇਸ ਬਾਰੇ ਪਹਿਲਾਂ ਵੀ ਡਰਾਫਟ 'ਚ ਚਰਚਾ ਕੀਤੀ ਗਈ ਪਰ ਬਾਅਦ 'ਚ ਇਸ ਨੂੰ ਟਾਲ ਦਿੱਤਾ ਗਿਆ ਸੀ ਪਰ ਇਸ ਨੂੰ ਸਦਨ ਦੀ ਮੀਟਿੰਗ 'ਚ ਲਿਆਂਦਾ ਤੇ ਪਾਸ ਕੀਤਾ ਗਿਆ। ਨਗਰ ਨਿਗਮ ਦੇ ਕੌਂਸਲਰ ਹਰਪ੍ਰੀਤ ਕੌਰ ਬਬਲਾ ਨੇ ਇਸ ਏਜੰਡੇ ਦਾ ਸਮਰਥਨ ਕੀਤਾ।

ਚੰਡੀਗੜ੍ਹ ‘ਚ 7 ਖਤਰਨਾਕ ਪ੍ਰਜਾਤੀਆਂ ਦੇ ਕੁੱਤਿਆਂ ‘ਤੇ ਪਾਬੰਦੀ, ਨਿਯਮ ਤੋੜਨ ‘ਤੇ 10 ਹਜ਼ਾਰ ਜੁਰਮਾਨਾ; ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਲਾਜ਼ਮੀ
ਸੰਕੇਤਕ ਤਸਵੀਰ
Follow Us
abhishek-thakur
| Updated On: 12 Mar 2024 20:56 PM

ਚੰਡੀਗੜ੍ਹ ‘ਚ ਹਰ ਰੋਜ਼ ਵੱਧ ਰਹੇ ਕੁੱਤਿਆਂ ਦੇ ਖ਼ਤਰੇ ਨੂੰ ਖਤਮ ਕਰਨ ਲਈ ਚੰਡੀਗੜ੍ਹ ਪਾਲਤੂ ਕੁੱਤਿਆਂ ਅਤੇ ਕਮਿਊਨਿਟੀ ਡੌਗਸ ਬਾਈਲਾਅ 2023 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਸ ਤਹਿਤ ਹੁਣ ਚੰਡੀਗੜ੍ਹ ਸ਼ਹਿਰ ‘ਚ ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਤੇ ਲੋਕ ਕਿਤੇ ਵੀ ਕਿਸੇ ਕੁੱਤੇ ਨੂੰ ਚਾਰਾ ਨਹੀਂ ਪਾ ਸਕਣਗੇ।

ਦੱਸ ਦਈਏ ਕਿ ਨਗਰ ਨਿਗਮ ਵੱਲੋਂ ਇਸ ਲਈ ਵੱਖਰੀ ਜਗ੍ਹਾ ਨਿਰਧਾਰਿਤ ਕੀਤੀ ਜਾਵੇਗੀ ਤੇ ਕੁੱਤਿਆਂ ਦੀਆਂ 7 ਖਤਰਨਾਕ ਕਿਸਮਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਬਾਅਦ ਵੀ ਜੇਕਰ ਕੋਈ ਵਿਅਕਤੀ ਇਨ੍ਹਾਂ ਕੁੱਤਿਆਂ ਨੂੰ ਪਾਲਦਾ ਪਾਇਆ ਗਿਆ ਤਾਂ ਉਸ ਵਿਰੁੱਧ ਨਿਯਮਾਂ ਦੀ ਉਲੰਘਣਾ ਕਰਨ ‘ਤੇ ਕਾਰਵਾਈ ਕੀਤੀ ਜਾਵੇਗੀ ਅਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਪਾਲਤੂ ਕੁੱਤੇ ਦੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੋਵਗੀ। ਇਸ ਦੀ ਜ਼ਿੰਮੇਵਾਰੀ ਕੁੱਤਿਆ ਦੇ ਮਾਲਕ ਦੀ ਹੋਵੇਗੀ। ਅਜਿਹਾ ਨਾ ਕਰਨ ‘ਤੇ ਕਾਰਵਾਈ ਦਾ ਵੀ ਪ੍ਰਬੰਧ ਕੀਤਾ ਜਾਵੇਗਾ।

ਇਨ੍ਹਾਂ ‘ਤੇ ਪਾਬੰਦੀ ਲਗਾਈ

ਅਮਰੀਕਨ ਬੁੱਲਡੌਗ, ਪਿਟਬੁੱਲ, ਬੁੱਲ ਟੈਰੀਅਰ, ਕੇਨ ਕੋਰਸੋ, ਡੋਗੋ ਅਰਜਨਟੀਨੋ, ਰੋਟਵੀਲਰ।

2 ਮਹੀਨੇ ਪਹਿਲਾਂ ਵੀ ਚਰਚਾ ਸੀ ਹੋਈ

ਚੰਡੀਗੜ੍ਹ ਨਗਰ ਨਿਗਮ ਨੇ ਚੰਡੀਗੜ੍ਹ ਨੂੰ ਕੁੱਤਿਆਂ ਦੇ ਆਤੰਕ ਤੋਂ ਬਚਾਉਣ ਲਈ ਬਾਈਲਾਅ 2023 ਤਿਆਰ ਕਰ ਲਿਆ ਹੈ। ਇਸ ਬਾਰੇ ਪਹਿਲਾਂ ਵੀ ਡਰਾਫਟ ‘ਚ ਚਰਚਾ ਕੀਤੀ ਗਈ ਪਰ ਬਾਅਦ ‘ਚ ਇਸ ਨੂੰ ਟਾਲ ਦਿੱਤਾ ਗਿਆ ਸੀ ਪਰ ਇਸ ਨੂੰ ਸਦਨ ਦੀ ਮੀਟਿੰਗ ‘ਚ ਲਿਆਂਦਾ ਤੇ ਪਾਸ ਕੀਤਾ ਗਿਆ। ਨਗਰ ਨਿਗਮ ਦੇ ਕੌਂਸਲਰ ਹਰਪ੍ਰੀਤ ਕੌਰ ਬਬਲਾ ਨੇ ਇਸ ਏਜੰਡੇ ਦਾ ਸਮਰਥਨ ਕੀਤਾ।

ਕੁੱਤੇ ਰੱਖਣ ‘ਤੇ ਨਿਯਮ

ਪੰਜ ਮਰਲੇ ਜਾਂ ਇਸ ਤੋਂ ਘੱਟ ਰਕਬੇ ਵਾਲੇ ਘਰ ਇੱਕ ਕੁੱਤਾ ਰੱਖ ਸਕਣਗੇ। ਜੇਕਰ ਇੱਕ ਤੋਂ ਵੱਧ ਪਰਿਵਾਰ ਵੱਖ-ਵੱਖ ਮੰਜ਼ਿਲਾਂ ‘ਤੇ ਰਹਿ ਰਹੇ ਹਨ ਤਾਂ ਵੱਧ ਤੋਂ ਵੱਧ ਤਿੰਨ ਕੁੱਤਿਆਂ ਦੀ ਇਜਾਜ਼ਤ ਹੋਵੇਗੀ। 5 ਮਰਲੇ ਤੋਂ ਵੱਡੇ ਤੇ 12 ਮਰਲੇ ਤੋਂ ਘੱਟ ਵਾਲੇ ਘਰ ਦੋ ਕੁੱਤੇ ਰੱਖ ਸਕਣਗੇ। ਨਵੇਂ ਨਿਯਮ ਮੁਤਾਬਕ 3 ਕੁੱਤਿਆਂ ਨੂੰ ਵੱਖ-ਵੱਖ ਮੰਜ਼ਿਲਾਂ ‘ਤੇ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ।

12 ਮਰਲੇ ਤੋਂ ਵੱਡੇ ਅਤੇ ਇੱਕ ਕਨਾਲ ਤੋਂ ਘੱਟ ਦੇ ਘਰਾਂ ਵਿੱਚ ਤਿੰਨ ਕੁੱਤੇ ਰੱਖਣ ਦੀ ਇਜਾਜ਼ਤ ਹੋਵੇਗੀ। ਇਨ੍ਹਾਂ ਵਿੱਚੋਂ ਇੱਕ ਮੰਗਰੇਲ/ਇੰਡੀ ਕੁੱਤਿਆਂ ਨੂੰ ਗੋਦ ਲੈਣਾ ਲਾਜ਼ਮੀ ਹੋਵੇਗਾ ਅਤੇ ਇੱਕ ਕਨਾਲ ਤੋਂ ਵੱਧ ਵਾਲੇ ਪਰਿਵਾਰਾਂ ਵਿੱਚ ਚਾਰ ਕੁੱਤੇ ਹੋ ਸਕਦੇ ਹਨ। ਇਨ੍ਹਾਂ ਵਿੱਚੋਂ ਦੋ ਮੰਗਰੇਲ/ਇੰਡੀ ਕੁੱਤਿਆਂ ਨੂੰ ਗੋਦ ਲੈਣਾ ਲਾਜ਼ਮੀ ਹੋਵੇਗਾ।

500 ਰੁਪਏ ਫੀਸ ਦੇ ਕੇ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ

ਤੁਹਾਨੂੰ ਕੁੱਤਾ ਰੱਖਣ ਲਈ 500 ਰੁਪਏ ਦੇ ਕੇ ਰਜਿਸਟਰੇਸ਼ਨ ਕਰਵਾਉਣੀ ਪਵੇਗੀ। ਇਸ ਦੇ ਨਾਲ ਹੀ ਅਰਜ਼ੀ ਦੇ ਨਾਲ ਕੁੱਤੇ ਦੀਆਂ ਦੋ ਨਵੀਨਤਮ ਤਸਵੀਰਾਂ ਅਤੇ ਟੀਕਾਕਰਨ ਸਰਟੀਫਿਕੇਟ ਦੀ ਲੋੜ ਹੋਵੇਗੀ। ਜਿਸ ਤੋਂ ਬਾਅਦ ਕੁੱਤੇ ਨੂੰ ਮੈਟਲ ਟੋਕਨ ਦਿੱਤਾ ਜਾਵੇਗਾ। ਜਿਸ ਨੂੰ ਕੁੱਤੇ ਦੇ ਗਲ ‘ਚ ਬੰਨ੍ਹਣਾ ਪਵੇਗਾ। ਇਹ ਰਜਿਸਟ੍ਰੇਸ਼ਨ ਉਮਰ ਭਰ ਲਈ ਹੋਵੇਗੀ ਪਰ ਇਸ ਨੂੰ ਹਰ 5 ਸਾਲ ਬਾਅਦ ਨਵਿਆਉਣ ਦੀ ਲੋੜ ਹੋਵੇਗੀ।

  • NGO, ਵਾਲੰਟੀਅਰ, ਪਾਲਤੂ ਜਾਨਵਰ, ਪਾਲਤੂ ਜਾਨਵਰਾਂ ਦੇ ਦੁਕਾਨਦਾਰ। ਕੁੱਤਿਆਂ ਦੇ ਟ੍ਰੇਨਰ, ਕੁੱਤਿਆਂ ਦੇ ਹੋਸਟਲ ਅਤੇ ਕਰੈਚ, ਕੁੱਤੇ ਪਾਲਣ ਵਾਲਿਆਂ ਨੂੰ ਵੀ ਰਜਿਸਟਰ ਕਰਨਾ ਹੋਵੇਗਾ।
  • ਸ਼ਾਂਤੀਕੁੰਜ, ਲੀਜ਼ਰ ਵੈਲੀ, ਮਿੰਨੀ ਰੋਜ਼ ਗਾਰਡਨ,ਟੈਰੇਂਸ ਗਾਰਡਨ, ਸ਼ਿਵਾਲਿਕ ਗਾਰਡਨ, ਸੁਖਨਾ ਝੀਲ, ਰੋਜ਼ ਗਾਰਡਨ, ਫਰੈਗਰੈਂਸ ਗਾਰਡਨ ਅਤੇ ਕਈ ਹੋਰ ਥਾਵਾਂ ‘ਤੇ ਕੁੱਤਿਆਂ ਨੂੰ ਲਿਜਾਣ ‘ਤੇ ਪਾਬੰਦੀ ਹੋਵੇਗੀ। ਇਥੇ ਦੱਸ ਦਈਏ ਕਿ ਪਾਰਕਾਂ ‘ਚ ਸੈਰ ਕਰਨ ਲਈ ਜਾਣ ਵਾਲੇ ਲੋਕਾਂ ਨੂੰ ਆਪਣੇ ਨਾਲ ਪੂਪ ਬੈਗ ਲੈ ਕੇ ਜਾਣਾ ਹੋਵੇਗਾ।
  • ਹੁਣ ਕੋਈ ਵੀ ਕਿਸੇ ਵੀ ਥਾਂ ‘ਤੇ ਸਿੱਧੇ ਕੁੱਤੇ ਨੂੰ ਚਾਰਾ ਨਹੀਂ ਪਾ ਸਕੇਗਾ। ਆਰਡਬਲਯੂਏ ਅਤੇ ਕੌਂਸਲਰ ਦੀ ਸਹਿਮਤੀ ਨਾਲ ਹਰੇਕ ਖੇਤਰ ਵਿੱਚ ਸਥਾਨਾਂ ਦੀ ਚੋਣ ਕੀਤੀ ਜਾਵੇਗੀ, ਜਿੱਥੇ ਕੁੱਤਿਆਂ ਨੂੰ ਚਰਾਇਆ ਜਾ ਸਕੇ।

ਇਹ ਵੀ ਪੜ੍ਹੋ: Chandigarh Mayor Election: ਆਪ ਨੇ ਚੰਡੀਗੜ੍ਹ ਮੇਅਰ ਚੋਣ ਦੇ ਨਵੇਂ ਵੀਡੀਓ ਕੀਤੇ ਜਾਰੀ, ਚੋਣ ਅਧਿਕਾਰੀ ਖਿਲਾਫ਼ ਮਾਮਲਾ ਦਰਜ

PM Modi Casts Vote: ਅਹਿਮਦਾਬਾਦ 'ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?
PM Modi Casts Vote: ਅਹਿਮਦਾਬਾਦ 'ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?...
ਜਾਖੜ ਨੇ ਕਿਹਾ ਪੁਲਵਾਮਾ ਹਮਲਾ ਕੋਈ ਸਟੰਟ ਜਾਂ ਸਾਜ਼ਿਸ਼ ਨਹੀਂ : ਚੰਨੀ ਵੱਲੋਂ ਚੁੱਕੇ ਸਵਾਲ ਤੇ ਦਿੱਤਾ ਜਵਾਬ, ਚੰਨੀ ਟਰੂਡੋ ਦੀ ਛੇਵੀਂ ਅੱਖ
ਜਾਖੜ ਨੇ ਕਿਹਾ ਪੁਲਵਾਮਾ ਹਮਲਾ ਕੋਈ ਸਟੰਟ ਜਾਂ ਸਾਜ਼ਿਸ਼ ਨਹੀਂ : ਚੰਨੀ ਵੱਲੋਂ ਚੁੱਕੇ ਸਵਾਲ ਤੇ ਦਿੱਤਾ ਜਵਾਬ, ਚੰਨੀ ਟਰੂਡੋ ਦੀ ਛੇਵੀਂ ਅੱਖ...
ਚੰਨੀ ਨੇ ਫੌਜ ਵਾਲੇ ਬਿਆਨ 'ਤੇ ਦਿੱਤਾ ਸਪਸ਼ਟੀਕਰਨ, ਬੋਲੇ ਸ਼ਹਾਦਤ ਤੇ ਮਾਣ, ਪਰ ਭਾਜਪਾ...
ਚੰਨੀ ਨੇ ਫੌਜ ਵਾਲੇ ਬਿਆਨ 'ਤੇ ਦਿੱਤਾ ਸਪਸ਼ਟੀਕਰਨ, ਬੋਲੇ ਸ਼ਹਾਦਤ ਤੇ ਮਾਣ, ਪਰ ਭਾਜਪਾ......
ਦੇਵੇਂਦਰ ਯਾਦਵ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਕਿਹਾ- ਸਮਾਂ ਮੁਸ਼ਕਲ ਹੈ, ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਹਨ
ਦੇਵੇਂਦਰ ਯਾਦਵ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਕਿਹਾ- ਸਮਾਂ ਮੁਸ਼ਕਲ ਹੈ, ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਹਨ...
Air Force Convoy Attack: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, ਦੇਖੋ ਹੁਣ ਕੀ ਹੈ ਹਾਲਾਤ?
Air Force Convoy Attack: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, ਦੇਖੋ ਹੁਣ ਕੀ ਹੈ ਹਾਲਾਤ?...
5 ਐਡੀਟਰ ਦੇ ਨਾਲ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ
5 ਐਡੀਟਰ ਦੇ ਨਾਲ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ...
TV9 PM Modi Interview: 2024 ਵਿੱਚ ਜਨਤਾ ਦਾ ਭਰੋਸਾ ਹੁਣ ਗਾਰੰਟੀ ਵਿੱਚ ਬਦਲ ਚੁੱਕਾ ਹੈ - PM ਮੋਦੀ
TV9 PM Modi Interview: 2024 ਵਿੱਚ ਜਨਤਾ ਦਾ ਭਰੋਸਾ ਹੁਣ ਗਾਰੰਟੀ ਵਿੱਚ ਬਦਲ ਚੁੱਕਾ ਹੈ - PM ਮੋਦੀ...
ਸੁਰੱਖਿਆ ਕਾਰਨਾਂ ਕਰਕੇ, ਮੈਂ ਰੋਜ਼ਾਨਾ 6 ਦੀ ਬਜਾਏ ਸਿਰਫ 3-4 ਪ੍ਰੋਗਰਾਮ ਕਰ ਸਕਦਾ ਹਾਂ - ਪ੍ਰਧਾਨ ਮੰਤਰੀ
ਸੁਰੱਖਿਆ ਕਾਰਨਾਂ ਕਰਕੇ, ਮੈਂ ਰੋਜ਼ਾਨਾ 6 ਦੀ ਬਜਾਏ ਸਿਰਫ 3-4 ਪ੍ਰੋਗਰਾਮ ਕਰ ਸਕਦਾ ਹਾਂ - ਪ੍ਰਧਾਨ ਮੰਤਰੀ...
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਇਤਿਹਾਸ, ਇੱਥੇ ਹੋਇਆ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਦਾ ਪ੍ਰਕਾਸ਼
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਇਤਿਹਾਸ, ਇੱਥੇ ਹੋਇਆ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਦਾ ਪ੍ਰਕਾਸ਼...
TV9 ਇੰਟਰਵਿਊ 'ਚ PM ਦਾ ਵੱਡਾ ਬਿਆਨ, PM ਨੇ ਪੁੱਛਿਆ- ਕੀ ਵਾਇਨਾਡ 'ਚ ਮੁਸਲਿਮ ਰਿਜ਼ਰਵੇਸ਼ਨ 'ਤੇ ਕੋਈ ਡੀਲ ਹੋਈ ਸੀ?
TV9 ਇੰਟਰਵਿਊ 'ਚ PM ਦਾ ਵੱਡਾ ਬਿਆਨ, PM ਨੇ ਪੁੱਛਿਆ- ਕੀ ਵਾਇਨਾਡ 'ਚ ਮੁਸਲਿਮ ਰਿਜ਼ਰਵੇਸ਼ਨ 'ਤੇ ਕੋਈ ਡੀਲ ਹੋਈ ਸੀ?...
PM Modi & 5 Editors: 5 ਸੰਪਾਦਕਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਰ ਐਕਸਕਲੂਸਿਵ ਰਾਊਂਡ ਟੇਬਲ ਇੰਟਰਵਿਊ
PM Modi & 5 Editors: 5 ਸੰਪਾਦਕਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਰ ਐਕਸਕਲੂਸਿਵ ਰਾਊਂਡ ਟੇਬਲ ਇੰਟਰਵਿਊ...
ਦੱਖਣੀ ਭਾਰਤ ਤੋਂ ਉੱਤਰੀ ਭਾਰਤ ਤੱਕ ਪ੍ਰਧਾਨ ਮੰਤਰੀ ਨਾਲ ਖਾਸ ਗੱਲਬਾਤ
ਦੱਖਣੀ ਭਾਰਤ ਤੋਂ ਉੱਤਰੀ ਭਾਰਤ ਤੱਕ ਪ੍ਰਧਾਨ ਮੰਤਰੀ ਨਾਲ ਖਾਸ ਗੱਲਬਾਤ...
EXCLUSIVE: ਕਲਾਕਾਰ ਚੰਗੇ ਹਨ ਪਰ ਅਜਿਹੇ ਨਹੀਂ... ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਰੰਧਾਵਾ
EXCLUSIVE: ਕਲਾਕਾਰ ਚੰਗੇ ਹਨ ਪਰ ਅਜਿਹੇ ਨਹੀਂ... ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਰੰਧਾਵਾ...
ਕਾਂਗਰਸ ਨੇ ਖੇਡਿਆ ਸੈਲੀਬ੍ਰਿਟੀ ਕਾਰਡ, ਪੰਜ ਵਾਰ ਦੇ ਸਾਂਸਦ ਰਾਜ ਬੱਬਰ ਗੁਰੂਗ੍ਰਾਮ ਤੋਂ ਲੜਨਗੇ ਚੋਣ
ਕਾਂਗਰਸ ਨੇ ਖੇਡਿਆ ਸੈਲੀਬ੍ਰਿਟੀ ਕਾਰਡ, ਪੰਜ ਵਾਰ ਦੇ ਸਾਂਸਦ ਰਾਜ ਬੱਬਰ ਗੁਰੂਗ੍ਰਾਮ ਤੋਂ ਲੜਨਗੇ ਚੋਣ...
Stories