ਚੰਡੀਗੜ੍ਹ ਨਗਰ ਨਿਗਮ ‘ਚ ਅੱਠਵੇਂ ਸਾਲ ਮੇਅਰ ਪਦ ਤੇ ਭਾਜਪਾ ਕਾਬਜ਼, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ‘ਤੇ ਮਿਲੀ ਜਿੱਤ
ਸਭ ਤੋਂ ਪਹਿਲਾ ਵੋਟ ਚੰਡੀਗੜ੍ਹ ਦੀ ਐੱਮ.ਪੀ. ਕਿਰਨ ਖੇਰ ਨੇ ਪਾਈ। ਉਸ ਉਪਰੰਤ ਹੋਰਨਾਂ ਕੌਂਸਲਰਾਂ ਨੇ ਵੋਟ ਪਾਟੀ। ਵੋਟ ਪਾਉਣ ਸਮੇਂ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਬੈਲੇਟ ਪੇਪਰ ਤੇ ਸਿਆਹੀ ਲੱਗੇ ਹੋਣ ਦਾ ਦਰਕ ਦਿੰਦਿਆਂ ਵਿਰੋਧ ਵੀ ਜਤਾਇਆ।
ਚੰਡੀਗੜ੍ਹ ਨਗਰ ਨਿਗਮ 'ਚ ਅੱਠਵੇਂ ਸਾਲ ਮੇਅਰ ਪਦ ਤੇ ਭਾਜਪਾ ਕਾਬਜ਼, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ 'ਤੇ ਮਿਲੀ ਜਿੱਤ (social media)
ਵਿਰੋਧੀ ਧਿਰ ‘ਚ ਬੈਠਕੇ ਉਠਾਉਣਗੇ ਮੁੱਦੇ
ਸਭ ਤੋਂ ਪਹਿਲਾ ਵੋਟ ਚੰਡੀਗੜ੍ਹ ਦੀ ਐੱਮ.ਪੀ. ਕਿਰਨ ਖੇਰ ਨੇ ਪਾਈ। ਉਸ ਉਪਰੰਤ ਹੋਰਨਾਂ ਕੌਂਸਲਰਾਂ ਨੇ ਵੋਟ ਪਾਟੀ। ਵੋਟ ਪਾਉਣ ਸਮੇਂ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਬੈਲੇਟ ਪੇਪਰ ਤੇ ਸਿਆਹੀ ਲੱਗੇ ਹੋਣ ਦਾ ਦਰਕ ਦਿੰਦਿਆਂ ਵਿਰੋਧ ਵੀ ਜਤਾਇਆ। ਚੰਡੀਗੜ੍ਹ ਨਗਰ ਨਿਗਮ ‘ਚ ਲਗਾਤਾਰ ਅੱਠਵੇਂ ਸਾਲ ਭਾਰਤੀ ਜਨਤਾ ਪਾਰਟੀ ਨੇ ਆਪਣਾ ਮੇਅਰ ਬਣਾਇਆ ਹੈ। ਸਾਲ 2015 ਤੋਂ ਬਾਅਦ ਕਾਂਗਰਸ ਦਾ ਕੋਈ ਵੀ ਮੇਅਰ ਨਹੀਂ ਬਣ ਪਾਇਆ। ਭਾਜਪਾ ਸਾਲ 2016 ਤੋਂ ਲਗਾਤਾਰ ਮੇਅਰ ਬਣਦੀ ਆ ਰਹੀ ਹੈ। ਇੱਥੇ ਪਿੱਤੇ ਲਸਾਲ ਹੋਈਆਂ ਆਮ ਚੋਣਾਂ ‘ਚ ਭਾਜਪਾ ਅਤੇ ਆਪ ਦੋਹਾਂ ਨੂੰ ਬਰਾਬਰ ਸੀਟਾਂ ਮਿਲੀਆਂ ਸਨ। ਇਸ ਚੋਣ ਪ੍ਰਕਿਰਿਆ ਦਾ ਬਾਈਕਾਟ ਕਰਨ ਵਾਲੀ ਕਾਂਗਰਸ ਸਰਕਾਰ ਦੇ ਪ੍ਰਦੇਸ਼ ਪ੍ਰਧਾਨ ਐਚ.ਐੱਸ ਲੱਕੀ ਨੇ ਕਿਹਾ ਕਿ ਪਿਛਲੀ ਬਾਰ ਦੀ ਤਰ੍ਹਾਂ ਇਸ ਵਾਰ ਵੀ ਕਾਂਗਰਸ ਮੇਅਰ ਚੋਣਾਂ ਤੋਂ ਵਾਕਆਊਟ ਕਰ ਚੁੱਕੀ ਹੈ। ਕਾਂਗਰਸ ਨੇ ਸਾਫ਼ ਕੀਤਾ ਕਿ ਉਹ ਵਿਰੋਧੀ ਧਿਰ ਵਿੱਚ ਬੈਠ ਕੇ ਸ਼ਹਿਰ ਦੀ ਜਨਤਾ ਦੇ ਮੁੱਦੇ ਚੁੱਕਦੀ ਰਹੇਗੀ। ਪਾਰਟੀ ਦੇ ਸਾਰੇ 6 ਕੌਂਸਲਰ ਸ਼ਹਿਰ ਤੋਂ ਬਾਹਰ ਹਨ।ਕਿਰਨ ਖੇਰ ਬੋਲੀ,ਸ਼ਹਿਰ ਦੇ ਵਿਕਾਸ ਲਈ ਇੱਕਜੁੱਟ ਹੋਵੋ
ਚੰਡੀਗੜ੍ਹ ਨਗਰ ਨਿਗਮ ‘ਚ ਮੇਅਰ ਸਮੇਤ ਤਿੰਨ ਅਹੁਦਿਆ ‘ਤੇ ਭਾਜਪਾ ਦੇ ਕਾਬਜ਼ ਹੋਣ ਤੋਂ ਬਾਅਦ ਐੱਮ.ਪੀ. ਕਿਰਨ ਖੇਰ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਗੈਰ ਕਿਸੇ ਭੇਦਭਾਵ ਦੇ ਸ਼ਹਿਰ ਦਾ ਵਿਕਾਸ ਕਰਵਾਇਆ ਜਾਵੇ। ਸ਼ਹਿਰ ਦੇ ਵਿਕਾਸ ‘ਚ ਕੇਂਦਰ ਸਰਕਾਰ ਦੁਆਰਾ ਲੋੜੀਂਦੀ ਮੱਦਦ ਕੀਤੀ ਜਾਵੇਗੀ। ਖੇਰ ਨੇ ਸਾਰੇ ਕੌਂਸਲਰਾਂ ਨੂੰ ਵਿਕਾਸ ਦੇ ਨਾਂਅ ‘ਤੇ ਇਕੱਠੇ ਹੋਣ ਦੀ ਅਪੀਲ ਕਰਦਿਆਂ ਕਿਹ ਕਿ ਨਵੇਂ ਸਾਲ ‘ਚ ਸ਼ਹਿਰ ਦੇ ਲਈ ਨਵੀਆਂ ਵਿਕਾਸ ਯੋਜਨਾਵਾਂ ਨੂੰ ਲਾਗੂ ਕੀਤਾ ਜਾਵੇ।Loading...
Unable to load recommendations.
Follow Us
