‘ਸਾਰਾ ਦਿਨ ਅਦਾਲਤ ‘ਚ ਖੜ੍ਹੇ ਰਹੋ’, ਜੱਜ ਸਾਹਿਬ ਨੇ 3 ਵਲੌਗਰਾਂ ਨੂੰ ਸੁਣਾਈ ਸਜ਼ਾ; ਕੀ ਸੀ ਗੁਨਾਹ?

Published: 

11 Sep 2025 15:09 PM IST

ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ, ਸੀਜੇਐਮ ਨੇ ਤਿੰਨ ਵਲੌਗਰਾਂ ਨੂੰ ਸਾਰਾ ਦਿਨ ਅਦਾਲਤ 'ਚ ਖੜ੍ਹੇ ਰਹਿਣ ਦੀ ਸਜ਼ਾ ਸੁਣਾਈ। ਆਓ ਜਾਣਦੇ ਹਾਂ ਇਹ ਪੂਰਾ ਮਾਮਲਾ ਕੀ ਹੈ। ਅਦਾਲਤ ਨੇ ਬਲੌਗਰਾਂ ਨੂੰ ਇਹ ਅਨੋਖੀ ਸਜ਼ਾ ਕਿਉਂ ਦਿੱਤੀ। ਆਖ਼ਰਕਾਰ, ਬਲੌਗਰਾਂ ਨੇ ਕੀ ਅਪਰਾਧ ਕੀਤਾ।

ਸਾਰਾ ਦਿਨ ਅਦਾਲਤ ਚ ਖੜ੍ਹੇ ਰਹੋ, ਜੱਜ ਸਾਹਿਬ ਨੇ 3 ਵਲੌਗਰਾਂ ਨੂੰ ਸੁਣਾਈ ਸਜ਼ਾ; ਕੀ ਸੀ ਗੁਨਾਹ?

ਸੰਕੇਤਕ ਤਸਵੀਰ

ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਚ ਤਿੰਨ ਵਲੌਗਰਾਂ ਨੂੰ ਫੜ ਕੇ ਅਦਾਲਤ ਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ, ਜੱਜ ਨੇ ਤਿੰਨਾਂ ਬਲੌਗਰਾਂ ਨੂੰ ਸਜ਼ਾ ਸੁਣਾਈ ਕਿ ਉਹ ਸ਼ਾਮ ਦੀ ਬਰੇਕ ਤੱਕ ਅਦਾਲਤ ਚ ਖੜ੍ਹੇ ਰਹਿਣਗੇ। ਬਲੌਗਰਾਂ ਦੇ ਨਾਮ ਰਾਹੁਲ, ਵਿਨੋਦ ਤੇ ਅੰਕਿਤ ਹਨ। ਜਾਣਕਾਰੀ ਅਨੁਸਾਰ, ਰਾਹੁਲ ਮੋਹਾਲੀ ਦੇ ਸੈਕਟਰ-116 ਦਾ ਰਹਿਣ ਵਾਲਾ ਹੈ, ਵਿਨੋਦ ਧਾਨਸ ਦਾ ਰਹਿਣ ਵਾਲਾ ਹੈ ਅਤੇ ਅੰਕਿਤ ਜ਼ੀਰਕਪੁਰ ਦਾ ਰਹਿਣ ਵਾਲਾ ਹੈ।

ਇਹ ਤਿੰਨੋਂ ਬਲੌਗਰ ਆਪਣੇ ਸਬਸਕ੍ਰਾਈਬਰ ਨੂੰ ਵਧਾਉਣ ਲਈ ਸੋਸ਼ਲ ਮੀਡੀਆ ‘ਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਵੀਡੀਓ ਅਪਲੋਡ ਕਰਦੇ ਰਹਿੰਦੇ ਹਨ। ਦਰਅਸਲ, ਹੁਣ ਇਨ੍ਹਾਂ ਵਲੌਗਰਾਂ ਨੇ ਚਲਾਨ ਸਬੰਧੀ ਵੀਡੀਓ ਅਪਲੋਡ ਕੀਤੀ ਸੀ ਕਿ ਚਲਾਨਾਂ ਦੀ ਪੇਂਡੇਂਸੀ ਨੂੰ ਘਟਾਉਣ ਲਈ 1 ਸਤੰਬਰ ਤੋਂ ਚੰਡੀਗੜ੍ਹ ਚ ਇੱਕ ਵਿਸ਼ੇਸ਼ ਲੋਕ ਅਦਾਲਤ ਲਗਾਈ ਜਾ ਰਹੀ ਹੈ। ਇਹ ਅਦਾਲਤ 12 ਸਤੰਬਰ ਤੱਕ ਚੱਲੇਗੀ। ਇਸ ਵਿਸ਼ੇਸ਼ ਲੋਕ ਅਦਾਲਤ ਵਿੱਚ ਬੁੱਧਵਾਰ ਨੂੰ ਕੁਝ ਡਰਾਈਵਰ ਆਪਣਾ ਚਲਾਨ ਭਰਨ ਆਏ ਸਨ। ਇਸ ਦੌਰਾਨ ਉਨ੍ਹਾਂ ਨੂੰ ਪੂਰੀ ਰਕਮ ਅਦਾ ਕਰਨੀ ਪਈ।

ਸੀਜੇਐਮ ਨੇ ਵਲੌਗਰਾਂ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ

ਅਦਾਲਤ ਨੇ ਐਕਟ ਅਨੁਸਾਰ ਚਾਲਕਾਂ ਤੇ ਜੁਰਮਾਨਾ ਲਗਾਇਆ। ਫਿਰ ਵਾਹਨ ਚਾਲਕਾਂ ਨੇ ਇਨ੍ਹਾਂ ਵਲੌਗਰਾਂ ਦੇ ਕੁੱਝ ਵੀਡੀਓ ਅਦਾਲਤ ਦੇ ਸਟਾਫ਼ ਨੂੰ ਦਿਖਾਏ। ਇਸ ਤੋਂ ਬਾਅਦ, ਸਟਾਫ਼ ਨੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸਚਿਨ ਯਾਦਵ ਨੂੰ ਵੀਡੀਓ ਦਿਖਾਏ। ਵੀਡੀਓ ਚ ਕਿਹਾ ਜਾ ਰਿਹਾ ਸੀ, ’10 ਹਜ਼ਾਰ ਰੁਪਏ ਦਾ ਟ੍ਰੈਫਿਕ ਚਲਾਨ, ਪਰ ਇੱਕ ਜਾਂ ਦੋ ਹਜ਼ਾਰ ਰੁਪਏ ਚ ਛੱਡ ਦਿੱਤਾ ਜਾਵੇਗਾ…’ ਇਸ ਤੋਂ ਬਾਅਦ, ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਪੁਲਿਸ ਨੂੰ ਇਹ ਵੀਡੀਓ ਬਣਾਉਣ ਵਾਲੇ ਵਲੌਗਰਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਚ ਪੇਸ਼ ਕਰਨ ਦਾ ਹੁਕਮ ਦਿੱਤਾ। ਸੀਜੇਐਮ ਦੇ ਹੁਕਮ ਤੋਂ ਬਾਅਦ, ਸੈਕਟਰ-36 ਪੁਲਿਸ ਸਟੇਸ਼ਨ ਨੇ ਇਨ੍ਹਾਂ ਵਲੌਗਰਾਂ ਦੀ ਭਾਲ ਸ਼ੁਰੂ ਕਰ ਦਿੱਤੀ।

ਅਦਾਲਤ ਨੇ ਵੀਡੀਓ ਡਿਲੀਟ ਕਰਵਾ ਦਿੱਤੇ ਤੇ ਉਨ੍ਹਾਂ ਨੂੰ ਸਜ਼ਾ ਦਿੱਤੀ

ਇਸ ਤੋਂ ਥੋੜ੍ਹੀ ਦੇਰ ਬਾਅਦ, ਪੁਲਿਸ ਨੇ ਇਨ੍ਹਾਂ ਤਿੰਨਾਂ ਵਲੌਗਰਾਂ ਨੂੰ ਬੁਲਾਇਆ ਤੇ ਫਿਰ 11:30 ਵਜੇ ਤੱਕ, ਤਿੰਨਾਂ ਵਲੌਗਰਾਂ ਰਾਹੁਲ, ਵਿਨੋਦ ਤੇ ਅੰਕਿਤ ਨੂੰ ਸੀਜੇਐਮ ਅਦਾਲਤ ਚ ਪੇਸ਼ ਕੀਤਾ ਗਿਆ। ਅਦਾਲਤ ਨੇ ਗੁੰਮਰਾਹਕੁੰਨ ਵੀਡੀਓ ਬਣਾਉਣ ਵਾਲੇ ਤਿੰਨਾਂ ਵਲੌਗਰਾਂ ਦੇ ਵੀਡੀਓ ਡਿਲੀਟ ਕਰਵਾ ਦਿੱਤੇ। ਉਨ੍ਹਾਂ ਨੂੰ ਨਵੇਂ ਅੱਪਡੇਟ ਕੀਤੇ ਵੀਡੀਓ ਅਪਲੋਡ ਕਰਨ ਦਾ ਹੁਕਮ ਦਿੱਤਾ। ਨਾਲ ਹੀ, ਜੱਜ ਨੇ ਤਿੰਨਾਂ ਨੂੰ ਸ਼ਾਮ ਦੀ ਛੁੱਟੀ ਤੱਕ ਅਦਾਲਤ ਚ ਖੜ੍ਹੇ ਰਹਿਣ ਦੀ ਸਜ਼ਾ ਸੁਣਾਈ।

Loading...
Unable to load recommendations.
Follow Us