ਚੰਡੀਗੜ੍ਹ BJP ਹੈੱਡਕੁਆਰਟਰ ‘ਤੇ ਬਲਾਸਟ ਦੀ ਵਾਇਰਲ ਵੀਡੀਓ, ਖਾਲਿਸਤਾਨੀ ਸੰਗਠਨ ਨੇ ਲਈ ਜ਼ਿੰਮੇਵਾਰੀ

Updated On: 

01 Apr 2026 22:01 PM IST

Chandigarh BJP office Blast update: ਘਟਨਾ ਸਥਾਨ ਤੋਂ ਲਗਭਗ 10 ਮੀਟਰ ਦੀ ਦੂਰੀ 'ਤੇ ਸਥਿਤ ਇੱਕ ਪੈਟਰੋਲ ਪੰਪ ਤੋਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਵਿੱਚ ਧਮਾਕੇ ਤੋਂ ਤੁਰੰਤ ਬਾਅਦ ਦੋ ਵਿਅਕਤੀ ਬਾਈਕ 'ਤੇ ਭੱਜਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਵਿਅਕਤੀਆਂ ਨੂੰ ਹਮਲਾਵਰ ਦੱਸਿਆ ਜਾ ਰਿਹਾ ਹੈ। ਖਾਲਿਸਤਾਨੀ ਅੱਤਵਾਦੀ ਸੁਖਜਿੰਦਰ ਸਿੰਘ ਬੱਬਰ ਦੀ ਇੱਕ ਪੋਸਟ ਵੀ ਸਾਹਮਣੇ ਆਈ ਹੈ। ਜਿਸ ਵਿੱਚ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ।

ਚੰਡੀਗੜ੍ਹ BJP ਹੈੱਡਕੁਆਰਟਰ ਤੇ ਬਲਾਸਟ ਦੀ ਵਾਇਰਲ ਵੀਡੀਓ, ਖਾਲਿਸਤਾਨੀ ਸੰਗਠਨ ਨੇ ਲਈ ਜ਼ਿੰਮੇਵਾਰੀ

ਬੁੱਧਵਾਰ ਸ਼ਾਮ 5 ਵਜੇ ਚੰਡੀਗੜ੍ਹ ਵਿੱਚ ਭਾਜਪਾ ਦੇ ਪੰਜਾਬ ਹੈੱਡਕੁਆਰਟਰ ਦੇ ਬਾਹਰ ਇੱਕ ਧਮਾਕਾ ਹੋਇਆ। ਧਮਾਕੇ ਨੇ ਪਾਰਕਿੰਗ ਵਿੱਚ ਖੜ੍ਹੇ ਕਈ ਵਾਹਨਾਂ ਦੇ ਸ਼ੀਸ਼ੇ ਤੋੜ ਦਿੱਤੇ। ਭਾਜਪਾ ਦਫ਼ਤਰ ਦੀ ਕੰਧ ‘ਤੇ 70 ਤੋਂ 80 ਪੈਲੇਟ ਵਰਗੇ ਨਿਸ਼ਾਨ ਦਿਖਾਈ ਦਿੱਤੇ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਵਿਅਕਤੀ ਗ੍ਰਨੇਡ ਖੋਲ੍ਹਦਾ, ਸੁੱਟਦਾ ਤੇ ਭੱਜਦਾ ਦਿਖਾਈ ਦੇ ਰਿਹਾ ਹੈ। ਇਸ ਵਿੱਚ ਧਮਾਕੇ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ।

ਸੀਸੀਟੀਵੀ ਫੁਟੇਜ ਆਈ ਸਾਹਮਣੇ

ਘਟਨਾ ਸਥਾਨ ਤੋਂ ਲਗਭਗ 10 ਮੀਟਰ ਦੀ ਦੂਰੀ ‘ਤੇ ਸਥਿਤ ਇੱਕ ਪੈਟਰੋਲ ਪੰਪ ਤੋਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਵਿੱਚ ਧਮਾਕੇ ਤੋਂ ਤੁਰੰਤ ਬਾਅਦ ਦੋ ਵਿਅਕਤੀ ਬਾਈਕ ‘ਤੇ ਭੱਜਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਵਿਅਕਤੀਆਂ ਨੂੰ ਹਮਲਾਵਰ ਦੱਸਿਆ ਜਾ ਰਿਹਾ ਹੈ। ਖਾਲਿਸਤਾਨੀ ਅੱਤਵਾਦੀ ਸੁਖਜਿੰਦਰ ਸਿੰਘ ਬੱਬਰ ਦੀ ਇੱਕ ਪੋਸਟ ਵੀ ਸਾਹਮਣੇ ਆਈ ਹੈ। ਜਿਸ ਵਿੱਚ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ।

ਚੰਡੀਗੜ੍ਹ ਪੁਲਿਸ, ਫੌਜ ਅਤੇ ਐਨਆਈਏ ਟੀਮਾਂ ਮੌਕੇ ‘ਤੇ ਪਹੁੰਚੀਆਂ। ਬੰਬ ਅਤੇ ਡੌਗ ਸਕੁਐਡ ਦੇ ਨਾਲ-ਨਾਲ ਫੋਰੈਂਸਿਕ ਟੀਮਾਂ ਨੇ ਪੂਰੇ ਖੇਤਰ ਦੀ ਤਲਾਸ਼ੀ ਲਈ। ਟੀਮ ਨੇ ਵਿਸਫੋਟਕਾਂ ਦੇ ਟੁਕੜਿਆਂ ਦੀ ਵੀ ਜਾਂਚ ਕੀਤੀ। ਸ਼ੱਕੀਆਂ ਦੀ ਭਾਲ ਲਈ ਪੂਰੇ ਸ਼ਹਿਰ ਵਿੱਚ ਨਾਕਾਬੰਦੀ ਕੀਤੀ ਗਈ। ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਵੀ ਮੌਕੇ ‘ਤੇ ਪਹੁੰਚੀ।

ਖਾਲਿਸਤਾਨੀ ਜਥੇਬੰਦੀ ਨੇ ਲਈ ਜ਼ਿੰਮੇਵਾਰੀ

ਇੱਕ ਖਾਲਿਸਤਾਨੀ ਅੱਤਵਾਦੀ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਉਸ ਵੱਲੋਂ ਲਿਖਿਆ ਗਿਆ, “ਸੁਖਜਿੰਦਰ ਸਿੰਘ ਬੱਬਰ ਨੇ 1 ਅਪ੍ਰੈਲ, 2026 ਨੂੰ ਸੈਕਟਰ 37, ਚੰਡੀਗੜ੍ਹ ਵਿੱਚ ਹੋਏ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਸੀਂ ਭਾਰਤੀ ਸਿਸਟਮ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਪੰਜਾਬ ਵਿੱਚ ਸਿੱਖ ਨੌਜਵਾਨਾਂ ਨੂੰ ਖਤਮ ਕਰਨ ਲਈ ਜੋ ਵੀ ਹੱਥਕੰਡੇ ਵਰਤਦੇ ਹੋ, ਦਸਮੇਸ਼ ਪਿਤਾ ਦਾ ਖਾਲਸਾ ਪੰਥ ਢੁਕਵਾਂ ਜਵਾਬ ਦੇਵੇਗਾ।”

ਟੀਵੀ9 ਪੰਜਾਬੀ ਇਸ ਪੋਸਟ ਦੀ ਜਿੰਮੇਵਾਰੀ ਨਹੀਂ ਲੈਂਦਾ

ਪੋਸਟ ਵਿੱਚ ਅੱਗੇ ਲਿਖਿਆ ਹੈ: “ਗੁਰਦਾਸਪੁਰ ਵਿੱਚ ਰਣਜੀਤ ਸਿੰਘ ਦੇ ਕਾਤਲ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਦੀ ਧਰਤੀ ਖਾਲਸੇ ਦੀ ਧਰਤੀ ਹੈ। ਪੰਜਾਬ ਵਿੱਚ ਖਾਲਿਸਤਾਨ ਬਣਾਇਆ ਜਾਵੇਗਾ। ਖਾਲਿਸਤਾਨ ਜ਼ਿੰਦਾਬਾਦ। ਖਾਲਸਾ ਰਾਜ ਕਰੇਗਾ।” ਹਲਾਂਕਿ ਟੀਵੀ9 ਪੰਜਾਬੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।

Follow Us