AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਕੀ ਕਾਂਗਰਸ ‘ਚ ਵਾਪਸੀ ਦਾ ਸੰਕੇਤ? ਹੁੱਡਾ ਬੋਲੇ- ਮੇਰੇ ਸੰਪਰਕ ‘ਚ ਕੈਪਟਨ ਅਮਰਿੰਦਰ

ਇਸ ਮਾਮਲੇ 'ਤੇ ਪੰਜਾਬ ਭਾਜਪਾ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਅਟਕਲਾਂ ਨੂੰ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਦਾ ਕਿਸੇ ਦੇ ਸੰਪਰਕ 'ਚ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਹੁੱਡਾ ਦੀਆਂ ਟਿੱਪਣੀਆਂ ਨੂੰ ਉਨ੍ਹਾਂ ਦੇ ਸ਼ਬਦ ਅਰਥਾਂ ਤੋਂ ਪਰੇ ਨਹੀਂ ਸਮਝਿਆ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਦੋਵੇਂ ਦੋਸਤ ਹਨ ਤੇ ਸੰਪਰਕ 'ਚ ਰਹਿਣ ਦਾ ਮਤਲਬ ਸਿਰਫ਼ ਰਾਜਨੀਤਿਕ ਨਹੀਂ ਹੈ।

ਕੀ ਕਾਂਗਰਸ 'ਚ ਵਾਪਸੀ ਦਾ ਸੰਕੇਤ? ਹੁੱਡਾ ਬੋਲੇ- ਮੇਰੇ ਸੰਪਰਕ 'ਚ ਕੈਪਟਨ ਅਮਰਿੰਦਰ
ਹੁੱਡਾ ਬੋਲੇ- ਮੇਰੇ ਸੰਪਰਕ ‘ਚ ਕੈਪਟਨ ਅਮਰਿੰਦਰ
tv9-punjabi
| Updated On: 04 Jun 2026 15:21 PM IST
Share

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਕੀਤੀ ਗਈ ਟਿੱਪਣੀ ਤੋਂ ਬਾਅਦ ਸਿਆਸੀ ਮਾਹੌਲ ਗਰਮਾ ਗਿਆ ਹੈ। ਮੀਡੀਆ ਨਾਲ ਗੱਲ ਕਰਦਿਆਂ ਹੁੱਡਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਸੰਪਰਕ ‘ਚ ਹਨ। ਉਨ੍ਹਾਂ ਨੇ ਅਮਰਿੰਦਰ ਸਿੰਘ ਨੂੰ ਇੱਕ ਸੀਨੀਅਰ ਕਾਂਗਰਸੀ ਆਗੂ ਤੇ ਲੰਬੇ ਸਮੇਂ ਤੋਂ ਆਪਣਾ ਸਹਿਯੋਗੀ ਦੱਸਿਆ। ਇਸ ਬਿਆਨ ਨੇ ਕੈਪਟਨ ਦੀ ਕਾਂਗਰਸ ‘ਚ ਵਾਪਸੀ ਬਾਰੇ ਅਟਕਲਾਂ ਨੂੰ ਤੇਜ਼ ਕਰ ਦਿੱਤਾ ਹੈ।

ਰਾਜਨੀਤਿਕ ਮਾਹਿਰਾਂ ਦਾ ਕਹਿਣਾ ਹੈ ਕਿ ਹੁੱਡਾ ਤੇ ਅਮਰਿੰਦਰ ਸਿੰਘ ਲੰਬੇ ਸਮੇਂ ਤੋਂ ਦੋਸਤ ਰਹੇ ਹਨ, ਜਿਸ ਕਾਰਨ ਇਸ ਬਾਰੇ ਚਰਚਾ ਹੋ ਰਹੀ ਹੈ ਕਿ ਕੀ ਹੁੱਡਾ ਕੈਪਟਨ ਨੂੰ ਵਾਪਸ ਲਿਆ ਸਕਦੇ ਹਨ। ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ‘ਚ ਕਾਂਗਰਸ ਦੀ ਪ੍ਰਸ਼ੰਸਾ ਤੇ ਰਾਹੁਲ ਗਾਂਦੀ ਬਾਰੇ ਕੁੱਝ ਟਿੱਪਣੀਆਂ ਕਰ ਚੁੱਕੇ ਹਨ।

ਦੂਜੇ ਪਾਸੇ, ਇਸ ਮਾਮਲੇ ‘ਤੇ ਪੰਜਾਬ ਭਾਜਪਾ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਅਟਕਲਾਂ ਨੂੰ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਦਾ ਕਿਸੇ ਦੇ ਸੰਪਰਕ ‘ਚ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਹੁੱਡਾ ਦੀਆਂ ਟਿੱਪਣੀਆਂ ਨੂੰ ਉਨ੍ਹਾਂ ਦੇ ਸ਼ਬਦ ਅਰਥਾਂ ਤੋਂ ਪਰੇ ਨਹੀਂ ਸਮਝਿਆ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਦੋਵੇਂ ਦੋਸਤ ਹਨ ਤੇ ਸੰਪਰਕ ‘ਚ ਰਹਿਣ ਦਾ ਮਤਲਬ ਸਿਰਫ਼ ਰਾਜਨੀਤਿਕ ਨਹੀਂ ਹੈ।

ਭਾਜਪਾ ਅੰਦਰ ਅਮਰਿੰਦਰ ਸਿੰਘ ਦੇ ਕਥਿਤ ਅਸੰਤੁਸ਼ਟੀ ਦੀਆਂ ਰਿਪੋਰਟਾਂ ਸਮੇਂ-ਸਮੇਂ ਸਿਰ ਆਉਂਦੀਆ ਰਹੀਆਂ ਹਨ। ਉਨ੍ਹਾਂ ਨੇ ਸੁਨੀਲ ਜਾਖੜ ਦੇ ਉੱਤਰਾਧਿਕਾਰੀ ਵਜੋਂ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ‘ਤੇ ਇਤਰਾਜ਼ ਪ੍ਰਗਟ ਕੀਤਾ ਸੀ। ਉਨ੍ਹਾਂ ਨੇ ਸੰਗਠਨਾਤਮਕ ਮਾਮਲਿਆਂ ‘ਤੇ ਸਲਾਹ ਨਾ ਕੀਤੇ ਜਾਣ ਬਾਰੇ ਚਿੰਤਾ ਵੀ ਜ਼ਾਹਰ ਕੀਤੀ ਸੀ। ਅਮਰਿੰਦਰ ਸਿੰਘ ਨੇ ਹਾਲ ਹੀ ‘ਚ ਕਾਂਗਰਸ ਤੇ ਭਾਜਪਾ ਦੇ ਕੰਮਕਾਜ ਦੀ ਤੁਲਨਾ ਵੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਕਾਂਗਰਸੀ ਆਗੂ ਉਨ੍ਹਾਂ ਦੀ ਸਲਾਹ ਲੈਂਦੇ ਸਨ, ਜਦੋਂ ਕਿ ਭਾਜਪਾ ਅੰਦਰ ਫੈਸਲੇ ਅਕਸਰ ਕੇਂਦਰ ਵੱਲੋਂ ਲਏ ਜਾਂਦੇ ਹਨ।

ਕੈਪਟਨ ਦੇ ਨਹੀਂ ਮਿਲ ਰਹੇ ਭਾਜਪਾ ਨਾਲ ਸੁਰ?

ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਦੇ ਗੱਠਜੋੜ ਦੀ ਵਕਾਲਤ ਵੀ ਕਰ ਚੁੱਕੇ ਹਨ, ਜਦੋਂ ਕਿ ਭਾਜਪਾ ਆਗੂਆਂ ਦੀ ਰਾਏ ਉਨ੍ਹਾਂ ਤੋਂ ਉਲਟ ਰਹੀ ਹੈ। ਭਾਜਪਾ ਦੇ ਸੀਨੀਅਰ ਆਗੂ ਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਰ ਸੀਨੀਅਰ ਆਗੂਆਂ ਦੇ ਸੁਰ ਉਨ੍ਹਾਂ ਤੋਂ ਅਲੱਗ ਰਹੇ ਹਨ। ਉਨ੍ਹਾਂ ਨੇ ਵਾਰ-ਵਾਰ ਦੁਹਰਾਇਆ ਕਿ ਪਾਰਟੀ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਸੁਤੰਤਰ ਤੌਰ ‘ਤੇ ਚੋਣ ਲੜੇਗੀ। ਇਸ ਤੋਂ ਇਲਾਵਾ, ਅਮਰਿੰਦਰ ਸਿੰਘ ਨੇ ਪਹਿਲਾਂ ਇਹ ਵੀ ਟਿੱਪਣੀ ਕੀਤੀ ਸੀ ਕਿ ਉਹ ਕਾਂਗਰਸ ਦੇ ਕੰਮ ਕਰਨ ਦੇ ਤਰੀਕੇ ਨੂੰ ਯਾਦ ਕਰਦੇ ਹਨ।

Follow Us
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ...
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ...
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ...
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ...
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!...
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ...
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!...
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......