ਕੈਨੇਡਾ ਤੋਂ 2 ਪੰਜਾਬੀ ਗੈਂਗਸਟਰ ਡਿਪੋਰਟ, CBSA ਨੇ ਅਪਰਾਧ ‘ਚ ਸ਼ਾਮਲ ਪ੍ਰਵਾਸੀਆਂ ਨੂੰ ਦਿੱਤੀ ਚੇਤਾਵਨੀ
ਸੀਬੀਸੀਏ ਨੇ ਫਿਰੌਤੀ ਤੇ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਵਿਦੇਸ਼ ਨਾਗਰਿਕਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ ਤੇ ਹੁਣ ਕਾਨੂੰਨ ਪ੍ਰਕਿਰਿਆ ਅਪਣਾਉਂਦੇ ਹੋਏ ਬਦਮਾਸ਼ਾਂ ਨੂੰ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ 35 ਦੇ ਕਰੀਬ ਅਪਰਾਧੀ ਡਿਪੋਰਟ ਕੀਤੇ ਜਾ ਚੁੱਕੇ ਹਨ। ਸੀਬੀਸੀਏ ਨੇ ਕਿਹਾ ਹੈ ਕਿ ਹਾਲ ਹੀ 'ਚ ਫਿਰੌਤੀ ਮਾਮਲੇ 'ਚ ਸ਼ਾਮਲ ਦੋ ਭਾਰਤੀ ਮੂਲ ਦੇ ਬਦਮਾਸ਼ਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਦੋਵਾਂ 'ਤੇ ਕੈਨੇਡਾ 'ਚ ਫਿਰੌਤੀ ਮੰਗਣ ਤੇ ਸੰਗਠਿਤ ਅਪਰਾਧ 'ਚ ਸ਼ਾਮਲ ਹੋਣ ਦਾ ਦੋਸ਼ ਹੈ।
ਕੈਨੇਡਾ ‘ਚ ਫਿਰੌਤੀ ਤੇ ਅਪਰਾਧਿਕ ਮਾਮਲਿਆਂ ‘ਚ ਸ਼ਾਮਲ ਪੰਜਾਬੀ ਮੂਲ ਦੇ ਦੋ ਗੈਂਗਸਟਰਾਂ ਅਰਸ਼ਦੀਪ ਸਿੰਘ ਤੇ ਸੁਖਨਾਜ ਸਿੰਘ ਸੰਧੂ ਨੂੰ ਕੈਨੇਡਾ ਬਾਰਡਰ ਸਰਵਿਸਸ ਏਜੰਸੀ (ਸੀਬੀਐਸਏ) ਨੇ ਡਿਪੋਰਟ ਕਰ ਦਿੱਤਾ ਹੈ। ਸੀਬੀਐਸਏ ਨੇ ਇਸ ਫੈਸਲੇ ਤੋਂ ਸਪੱਸ਼ਟ ਕਰ ਦਿੱਤਾ ਹੈ ਕਿ ਕੈਨੇਡਾ ‘ਚ ਅਪਰਾਧਿਕ ਘਨਨਾਵਾਂ ਨੂੰ ਅੰਜਾਮ ਦੇਣ ਵਾਲੇ ਪ੍ਰਵਾਸੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸੀਬੀਸੀਏ ਨੇ 18 ਮਾਰਚ ਨੂੰ ਇੱਕ ਪ੍ਰੈੱਸ ਰਿਲੀਜ਼ ਜਾਰੀ ਕੀਤੀ ਸੀ ਤੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ।
ਸੀਬੀਸੀਏ ਨੇ ਫਿਰੌਤੀ ਤੇ ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਲ ਵਿਦੇਸ਼ ਨਾਗਰਿਕਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ ਤੇ ਹੁਣ ਕਾਨੂੰਨ ਪ੍ਰਕਿਰਿਆ ਅਪਣਾਉਂਦੇ ਹੋਏ ਬਦਮਾਸ਼ਾਂ ਨੂੰ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ 35 ਦੇ ਕਰੀਬ ਅਪਰਾਧੀ ਡਿਪੋਰਟ ਕੀਤੇ ਜਾ ਚੁੱਕੇ ਹਨ। ਸੀਬੀਸੀਏ ਨੇ ਕਿਹਾ ਹੈ ਕਿ ਹਾਲ ਹੀ ‘ਚ ਫਿਰੌਤੀ ਮਾਮਲੇ ‘ਚ ਸ਼ਾਮਲ ਦੋ ਭਾਰਤੀ ਮੂਲ ਦੇ ਬਦਮਾਸ਼ਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਦੋਵਾਂ ‘ਤੇ ਕੈਨੇਡਾ ‘ਚ ਫਿਰੌਤੀ ਮੰਗਣ ਤੇ ਸੰਗਠਿਤ ਅਪਰਾਧ ‘ਚ ਸ਼ਾਮਲ ਹੋਣ ਦਾ ਦੋਸ਼ ਹੈ।
#CBSA removed Arshdeep Singh from Canada after he was found inadmissible for organized criminality linked to extortion, arson, drug trafficking and firearms offences. We remove foreign nationals who threaten public safety: https://t.co/XhpjEjkTJ2 pic.twitter.com/Ne7uI3GBJp
— Canada Border Services Agency (@CanBorder) March 18, 2026
ਸੀਬੀਸੀਏ ਮੁਤਾਬਕ ਅਰਸ਼ਦੀਪ ਸਿੰਘ 2022 ‘ਚ ਸਟੱਡੀ ਵੀਜ਼ਾ ‘ਤੇ ਕੈਨੇਡਾ ਪਹੁੰਚਿਆ ਸੀ। ਇਸ ਤੋਂ ਬਾਅਦ ਉਹ ਜਲਦੀ ਹੀ ਅਪਰਾਧਿਕ ਗੈਂਗ ਦੇ ਸੰਪਰਕ ‘ਚ ਆ ਗਿਆ। ਉਸ ਨੂੰ ਨਵੰਬਰ 2025 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ‘ਚ ਸਾਹਮਣੇ ਆਇਆ ਕਿ ਅਰਸ਼ਦੀਪ ਸਿੰਘ ਫਿਰੌਤੀ, ਫਾਇਰਿੰਗ, ਡਰੱਗ ਤਸਕਰੀ ਤੇ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਦਾ ਹਿੱਸਾ ਸੀ।
#CBSA removed Sukhnaaz Singh Sandhu after he was found inadmissible for organized criminality and suspected membership in the Ruffians criminal gang. We work with law enforcement partners to combat extortion. pic.twitter.com/TMOOg8RgI8
— Canada Border Services Agency (@CanBorder) March 18, 2026ਇਹ ਵੀ ਪੜ੍ਹੋ
ਸੁਖਨਾਜ ਸਿੰਘ ਸੰਧੂ ਜੋ ਕਿ 2016 ਤੋਂ ਕੈਨੇਡਾ ‘ਚ ਇੱਕ ਅਸਥਾਈ ਨਿਵਾਸੀ ਵਜੋਂ ਰਹਿ ਰਿਹਾ ਸੀ, ਉਸ ਨੂੰ ਸੰਗਠਿਤ ਅਪਰਾਧ ਦੀਆਂ ਘਟਨਾਵਾਂ ‘ਚ ਸ਼ਾਮਲ ਪਾਇਆ ਗਿਆ। ਉਸ ਨੂੰ ਨਵੰਬਰ 2025 ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਵੀ ਹੁਣ ਡਿਪੋਰਟ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦੋਵੇਂ ਮਾਮਲੇ ਉਨ੍ਹਾਂ ਲੋਕਾਂ ਦੇ ਲਈ ਚੇਤਾਵਨੀ ਹੈ, ਜੋ ਕੈਨੇਡਾ ਦੀ ਧਰਤੀ ਦਾ ਇਸਤੇਮਾਲ ਅਪਰਾਧ ਲਈ ਕਰ ਰਹੇ ਹਨ।


