ਪੰਜਾਬ ‘ਚ ਬਣਨਗੀਆਂ 18,900 ਕਿਲੋਮੀਟਰ ਲਿੰਕ ਸੜਕਾਂ, ਮੰਤਰੀ ਤਰੂਣਪ੍ਰੀਤ ਨੇ ਦਿੱਤੀ ਜਾਣਕਾਰੀ

tv9-punjabi
Updated On: 

13 May 2025 00:01 AM

ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ 13,000 ਪੇਂਡੂ ਸੜਕਾਂ ਲਈ ਟੈਂਡਰ 30 ਮਈ ਤੱਕ ਜਾਰੀ ਕਰ ਦਿੱਤੇ ਜਾਣਗੇ। ਸਾਰੀਆਂ 18,900 ਕਿਲੋਮੀਟਰ ਸੜਕਾਂ ਲਈ ਟੈਂਡਰ 15 ਜੂਨ ਤੱਕ ਜਾਰੀ ਕਰ ਦਿੱਤੇ ਜਾਣਗੇ। ਸੌਂਦ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਵਿੱਚ ਭ੍ਰਿਸ਼ਟਾਚਾਰ ਜਾਰੀ ਰਿਹਾ।

ਪੰਜਾਬ ਚ ਬਣਨਗੀਆਂ 18,900 ਕਿਲੋਮੀਟਰ ਲਿੰਕ ਸੜਕਾਂ, ਮੰਤਰੀ ਤਰੂਣਪ੍ਰੀਤ ਨੇ ਦਿੱਤੀ ਜਾਣਕਾਰੀ

ਕੈਬਨਿਟ ਮੰਤਰੀ ਤਰੁਨਪ੍ਰੀਤ ਸੌਂਦ ਦੀ ਪੁਰਾਣੀ ਤਸਵੀਰ

Follow Us On

ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਵਿਭਾਗ ਨੇ 18,900 ਕਿਲੋਮੀਟਰ ਸੜਕਾਂ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਹਿਲੇ ਪੜਾਅ ਵਿੱਚ 828 ਕਿਲੋਮੀਟਰ ਸੜਕਾਂ ਬਣਾਈਆਂ ਜਾਣਗੀਆਂ। ਇਨ੍ਹਾਂ ਸੜਕਾਂ ਦੀ ਜੀਓ ਟਰੈਕਿੰਗ ਹੋਵੇਗੀ। ਠੇਕੇਦਾਰ ਸਮੇਂ-ਸਮੇਂ ‘ਤੇ ਉਸਾਰੀ ਦੇ ਕੰਮ ਦੀਆਂ ਫੋਟੋਆਂ ਅਪਲੋਡ ਕਰੇਗਾ, ਜੋ ਵਿਭਾਗ ਵੱਲੋਂ ਔਨਲਾਈਨ ਪੋਰਟਲ ‘ਤੇ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਪਿੰਡ ਦੀ ਪੰਚਾਇਤ ਵੱਲੋਂ ਕੋਈ ਇਤਰਾਜ਼ ਨਾ ਹੋਣ ਤੋਂ ਬਾਅਦ ਹੀ ਠੇਕੇਦਾਰ ਨੂੰ ਭੁਗਤਾਨ ਜਾਰੀ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ 13,000 ਪੇਂਡੂ ਸੜਕਾਂ ਲਈ ਟੈਂਡਰ 30 ਮਈ ਤੱਕ ਜਾਰੀ ਕਰ ਦਿੱਤੇ ਜਾਣਗੇ। ਸਾਰੀਆਂ 18,900 ਕਿਲੋਮੀਟਰ ਸੜਕਾਂ ਲਈ ਟੈਂਡਰ 15 ਜੂਨ ਤੱਕ ਜਾਰੀ ਕਰ ਦਿੱਤੇ ਜਾਣਗੇ। ਸੌਂਦ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਵਿੱਚ ਭ੍ਰਿਸ਼ਟਾਚਾਰ ਜਾਰੀ ਰਿਹਾ। ਪਹਿਲਾਂ ਸੜਕ ਨਿਰਮਾਣ ਦੇ ਕੰਮ ਵਿੱਚ ਭ੍ਰਿਸ਼ਟਾਚਾਰ ਹੋਇਆ ਅਤੇ ਫਿਰ ਮੁਰੰਮਤ ਦੇ ਕੰਮ ਵਿੱਚ ਵੀ ਧਾਂਦਲੀ ਹੋਈ।

ਇਸ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। ਹੁਣ ਠੇਕੇਦਾਰ ਨੂੰ ਸਬੰਧਤ ਸੜਕ ਦੇ ਰੱਖ-ਰਖਾਅ ਦਾ ਕੰਮ ਵੀ 5 ਸਾਲਾਂ ਲਈ ਕਰਨਾ ਪਵੇਗਾ, ਜਦੋਂ ਕਿ ਪਹਿਲਾਂ ਰੱਖ-ਰਖਾਅ ਦਾ ਕੰਮ ਸਿਰਫ਼ 1 ਸਾਲ ਲਈ ਕਰਨਾ ਪੈਂਦਾ ਸੀ। ਸੌਂਦ ਨੇ ਕਿਹਾ ਕਿ ਜੇਕਰ ਪੰਚਾਇਤ ਸੜਕ ਦੇ ਕੰਮ ਤੋਂ ਸੰਤੁਸ਼ਟ ਨਹੀਂ ਹੈ, ਤਾਂ ਉਹ ਸਰਕਾਰ ਨੂੰ ਸ਼ਿਕਾਇਤ ਕਰ ਸਕਦੀ ਹੈ। ਜਾਂਚ ਤੋਂ ਬਾਅਦ, ਸਰਕਾਰ ਵੱਲੋਂ ਟੈਂਡਰ ਰੱਦ ਕਰ ਦਿੱਤਾ ਜਾਵੇਗਾ ਅਤੇ ਠੇਕੇਦਾਰ ਨੂੰ ਵੀ ਬਲੈਕਲਿਸਟ ਕੀਤਾ ਜਾਵੇਗਾ।