ਅੰਮ੍ਰਿਤਸਰ ਦੀ ਪੇਂਟ ਫੈਕਟਰੀ ‘ਚ ਲੱਗੀ ਅੱਗ, ਜ਼ਿੰਦਾ ਜਲੇ 2 ਮਜ਼ਦੂਰ
ਜਾਣਕਾਰੀ ਮੁਤਾਬਕ ਫੈਕਟਰੀ ਅੰਦਰ ਪੇਂਟ ਤੇ ਕੈਮਿਕਲ ਦਾ ਸਟਾਕ ਪਿਆ ਹੋਇਆ ਸੀ, ਜਿਸ ਕਾਰਨ ਅੱਗ ਨੇ ਕਾਫ਼ੀ ਭਿਆਨਕ ਰੂਪ ਲੈ ਲਿਆ। ਇਸ ਦੌਰਾਨ ਫੈਕਟਰੀ ਅੰਦਰੋਂ ਕਈ ਧਮਾਕਿਆਂ ਦੀ ਆਵਾਜ਼ ਵੀ ਸੁਣੀ ਗਈ ਹੈ। ਫੈਕਟਰੀ ਅੰਦਰ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ 10 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਤੇ ਕਾਬੂ ਪਾਉਣ ਲਈ ਮੌਕੇ ਤੇ ਪਹੁੰਚੀਆਂ।

ਅੰਮ੍ਰਿਤਸਰ ਦੀ ਪੇਂਟ ਫੈਕਟਰੀ ‘ਚ ਲੱਗੀ ਅੱਗ, ਜ਼ਿੰਦਾ ਜਲੇ 2 ਮਜ਼ਦੂਰ
ਅੰਮ੍ਰਿਤਸਰ ਦੇ ਅਨਗੜ੍ਹ ਇਲਾਕੇ ਦੀ ਇੱਕ ਪੇਂਟ ਫੈਕਟਰੀ ‘ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫੈਕਟਰੀ ‘ਚ ਅੱਗ ਲੱਗਣ ਕਾਰਨ ਹੁਣ ਤੱਕ ਦੋ ਲੋਕਾਂ ਦੀ ਜਾਨ ਚੱਲੀ ਗਈ ਹੈ। ਫਿਲਹਾਲ ਫੈਕਟਰੀ ਅੰਦਰੋਂ ਦੋ ਲਾਸ਼ਾਂ ਰਿਕਵਰ ਕਰ ਲਈਆਂ ਗਈਆ ਹਨ।
ਜਾਣਕਾਰੀ ਮੁਤਾਬਕ ਫੈਕਟਰੀ ਅੰਦਰ ਪੇਂਟ ਤੇ ਕੈਮਿਕਲ ਦਾ ਸਟਾਕ ਪਿਆ ਹੋਇਆ ਸੀ, ਜਿਸ ਕਾਰਨ ਅੱਗ ਨੇ ਕਾਫ਼ੀ ਭਿਆਨਕ ਰੂਪ ਲੈ ਲਿਆ। ਇਸ ਦੌਰਾਨ ਫੈਕਟਰੀ ਅੰਦਰੋਂ ਕਈ ਧਮਾਕਿਆਂ ਦੀ ਆਵਾਜ਼ ਵੀ ਸੁਣੀ ਗਈ। ਫੈਕਟਰੀ ਅੰਦਰ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ 10 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ‘ਤੇ ਕਾਬੂ ਪਾਉਣ ਲਈ ਮੌਕੇ ‘ਤੇ ਪਹੁੰਚੀਆਂ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਡੀਸੀ ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਉਨ੍ਹਾਂ ਨੂੰ ਅਨਗੜ੍ਹ ਇਲਾਕੇ ‘ਚ ਅੱਗ ਲੱਗਣ ਦੀ ਸੂਚਨਾ ਮਿਲੀ। ਫੈਕਟਰੀ ਅੰਦਰ ਕਾਫੀ ਕੈਮੀਕਲ ਪਿਆ ਹੋਣ ਕਰਕੇ ਅੱਗ ਕਾਫੀ ਜ਼ਿਆਦਾ ਫੈਲ ਚੁੱਕੀ ਸੀ। ਉਨ੍ਹਾਂ ਕਿਹਾ ਕਿ ਅੱਗ ਬੁਝਾਉਣ ਦਾ ਕੰਮ ਜਾਰੀ ਹੈ, ਜਲਦੀ ਹੀ ਅੱਗ ਬੁਝਾਉਣ ਤੋਂ ਬਾਅਦ ਜਾਂਚ ਕੀਤੀ ਜਾਵੇਗੀ।