ਮੁਲਾਜ਼ਮਾਂ ਤੋਂ ਬੀਐਸਐਫ ਨੇ ਫੜੀ ਨਸ਼ੇ ਦੀ ਖੇਪ, ਪੰਜਾਬ ਪੁਲਿਸ ਦਾ ਜਵਾਬ – ਬਰਾਮਦਗੀ ਲਈ ਗਏ ਸਨ ਅਫ਼ਸਰ

Updated On: 

15 Sep 2023 16:09 PM

ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਟੇਂਡੀ ਵਾਲਾ ਕੋਲ BSF ਨੇ ਨਾਕੇ ਦੌਰਾਨ ਪੰਜਾਬ ਪੁਲਿਸ ਦੇ 2 ਮੁਲਾਜ਼ਮਾਂ ਤੋਂ 2 ਕਿਲੋ ਹੈਰਾਇਨ ਬਰਾਮਦ ਹੋਈ ਹੈ। BSF ਨੇ ਕਾਰ ਦੇ ਬੋਨਟ ਤੋਂ ਹੈਰੋਇਨ ਦੀ ਖੇਪ ਫੜੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਦੋਵੇਂ ਪੁਲਿਸ ਮੁਲਾਜ਼ਮ ਜਲੰਧਰ ਦੇ ਗੁਰਾਇਆ ਥਾਣੇ ਨਾਲ ਸਬੰਧਤ ਹਨ।

ਮੁਲਾਜ਼ਮਾਂ ਤੋਂ ਬੀਐਸਐਫ ਨੇ ਫੜੀ ਨਸ਼ੇ ਦੀ ਖੇਪ, ਪੰਜਾਬ ਪੁਲਿਸ ਦਾ ਜਵਾਬ - ਬਰਾਮਦਗੀ ਲਈ ਗਏ ਸਨ ਅਫ਼ਸਰ
Follow Us On

ਪੰਜਾਬ ਵਿੱਚ ਅਕਸਰ ਦੀ ਨਸ਼ੇ ਦੀ ਖੇਪ ਫੜੇ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਹਨ ਪਰ ਇਸ ਵਾਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ। ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਟੇਂਡੀ ਵਾਲਾ ਕੋਲ ਬੀ.ਐਸ.ਐਫ ਨੇ ਨਾਕਾ ਲਗਾਇਆ ਹੋਇਆ ਸੀ। ਜਿਥੇ ਬੀਐਸਐਫ ਨੇ ਪੁਲਿਸ ਮੁਲਾਜ਼ਮਾਂ ਦੀ ਕਾਰ ਵਿੱਚ ਛੁਪਾ ਕੇ ਰੱਖੀ ਦੋ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਸਥਾਨਕ ਲੋਕਾਂ ਨੇ ਬੀਐਸਐਫ ਨੂੰ ਸੂਚਨਾ ਦਿੱਤੀ ਕਿ ਦੋ ਵਿਅਕਤੀਆਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਹੈ। ਉਹ ਆਪਣੀ ਕਾਰ ਦੇ ਬੋਨਟ ਕੋਲ ਹੈਰੋਇਨ ਦੀ ਖੇਪ ਲੁਕਾ ਕੇ ਫਰਾਰ ਹੋਣ ਦੀ ਫਿਰਾਕ ਵਿੱਚ ਹਨ। ਜਿਸ ਤੋਂ ਬਾਅਦ ਬੀ.ਐੱਸ.ਐੱਫ ਦੇ ਜਵਾਨ ਹਰਕਤ ‘ਚ ਆਏ ਅਤੇ ਜੱਲੋ ਨੇੜੇ ਨਾਕਾ ਲਗਾ ਕੇ ਉਨ੍ਹਾਂ ਕੋਲੋਂ 2 ਕਿਲੋ ਹੈਰੋਇਨ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ।

ਕਾਰ ‘ਚ ਲੁੱਕਾ ਕੇ ਲੈ ਜਾ ਰਹੇ ਸੀ ਹੈਰੋਇਨ

ਮਿਲੀ ਜਾਣਕਾਰੀ ਮੁਤਾਬਕ ਪੁਲਿਸ ਦਾ ਏਐਸਆਈ ਅਤੇ ਇੱਕ ਹੌਲਦਾਰ ਇੱਕ ਨਿੱਜੀ ਮਾਰੂਤੀ ਡਿਜ਼ਾਇਰ ਕਾਰ ਵਿੱਚ ਜਲੰਧਰ ਤੋਂ ਆਏ ਸਨ ਅਤੇ ਕਾਰ ਦੇ ਬੋਨਟ ਵਿੱਚ ਛੁਪਾ ਕੇ ਹੈਰੋਇਨ ਦੀ ਇਸ ਖੇਪ ਨੂੰ ਲੈ ਕੇ ਜਾ ਰਹੇ ਸਨ। BSF ਵੱਲੋਂ ਕਾਬੂ ਕੀਤੇ ਗਏ ਵਾਹਨ ਦਾ ਨਬੰਰ (ਪੀ.ਬੀ. 08 ਪੀ.ਬੀ. 0234) ਜਲੰਧਰ ਦਾ ਹੈ। ਦੱਸ ਦਈਏ ਕਿ ਦੋਵੇਂ ਪੁਲਿਸ ਮੁਲਾਜ਼ਮ ਜਲੰਧਰ ਦੇ ਗੁਰਾਇਆ ਥਾਣੇ ਨਾਲ ਸਬੰਧਤ ਹਨ।

ਇਸ ਤੋਂ ਪਹਿਲਾਂ ਵੀ ਇਸ ਇਲਾਕੇ ਦੇ ਮਲਕੀਤ ਸਿੰਘ ਕਾਲੀ ਨੂੰ ਪਾਕਿਸਤਾਨ ਤੋਂ ਆਈ ਵੱਡੀ ਖੇਪ ਨਾਲ ਫੜਿਆ ਸੀ। ਪਰ ਇਸ ਵਾਰ ਲੋਕਾਂ ਨੂੰ ਦੋ ਪੁਲਿਸ ਮੁਲਾਜ਼ਮ ਮਿਲੇ ਜੋ ਆਪਣੀ ਕਾਰ ਵਿੱਚ ਹੈਰੋਇਨ ਦੀ ਖੇਪ ਲੁਕ-ਛਿਪ ਕੇ ਲੈ ਜਾ ਰਹੇ ਸਨ। ਬੀਐਸਐਫ ਦੇ ਫੌਜੀਆਂ ਨੇ ਉਨ੍ਹਾਂ ਨੂੰ ਫੜ ਕੇ ਉੱਚ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਬੀਐਸਐਫ ਅਧਿਕਾਰੀ ਦੋਵਾਂ ਨੂੰ ਫੜ ਕੇ ਆਪਣੀ ਚੌਕੀ ‘ਤੇ ਲੈ ਗਏ।

ਪੰਜਾਬ ਪੁਲਿਸ ਵਿਭਾਗ ਵੱਲੋਂ ਵੱਡਾ ਖੁਲਾਸਾ

ਪੰਜਾਬ ਪੁਲਿਸ ਵਿਭਾਗ ਨੇ ਟਵੀਟ ਕਰ ਇਸ ਮਾਮਲੇ ਬਾਰੇ ਵੱਡਾ ਖੁਲਾਸਾ ਕੀਤਾ ਹੈ ਕ ਦੋਵੇਂ ਮੁਲਾਜ਼ਮ ਹੈਰੋਇਨ ਨੂੰ ਬਰਾਮਦ ਕਰਨ ਗਏ ਸਨ।

Related Stories