ਅਟਾਰੀ ਸਰਹੱਦ ‘ਤੇ BSF ਦੀ ਕਾਰਵਾਈ, ਭਾਰਤ ‘ਚ ਦਾਖ਼ਲ ਹੋਇਆ ਪਾਕਿਸਤਾਨੀ ਨਾਗਰਿਕ ਕਾਬੂ

Updated On: 

12 Oct 2026 15:23 PM IST

ਇਸ ਤੋਂ ਬਾਅਦ ਬੀ.ਐਸ.ਐਫ. ਦੇ ਜਵਾਨਾਂ ਨੇ ਉਸ ਨੂੰ ਘੇਰਾ ਪਾ ਕੇ ਫੜ ਲਿਆ। ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕਰਨ ਦੀ ਖ਼ਬਰ ਜਦੋਂ ਸੀਮਾ ਸੁਰੱਖਿਆ ਬਲ ਦੇ ਉੱਚ ਅਧਿਕਾਰੀਆਂ ਨੂੰ ਮਿਲੀ ਤਾਂ ਉਹ ਘਟਨਾ ਸਥਾਨ ਤੇ ਪਹੁੰਚੇ। ਉਸ ਦੀ ਪਹਿਚਾਣ ਮੁਹੰਮਦ ਅਵੈਸ ਪੁੱਤਰ ਮੁਹੰਮਦ ਇਲਿਆਸ, ਜ਼ਿਲ੍ਹਾ ਫੈਸਲਾਬਾਦ ਅਧੀਨ ਆਉਂਦੇ ਪਿੰਡ ਬਾਠ, ਥਾਣਾ ਮੁੰਡਾ ਪਿੰਡ ਪਾਕਿਸਤਾਨ ਵਜੋਂ ਹੋਈ ਹੈ।

ਅਟਾਰੀ ਸਰਹੱਦ ਤੇ BSF ਦੀ ਕਾਰਵਾਈ, ਭਾਰਤ ਚ ਦਾਖ਼ਲ ਹੋਇਆ ਪਾਕਿਸਤਾਨੀ ਨਾਗਰਿਕ ਕਾਬੂ

ਅਟਾਰੀ ਸਰਹੱਦ ’ਤੇ BSF ਦੀ ਕਾਰਵਾਈ, ਭਾਰਤ ’ਚ ਦਾਖਲ ਹੋਇਆ ਪਾਕਿਸਤਾਨੀ ਨਾਗਰਿਕ ਕਾਬੂ

ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਤੇ ਸਥਿਤ ਲੱਗੀ ਕੰਡਿਆਲੀ ਤਾਰ ਦੇ ਨਜ਼ਦੀਕ ਤੋਂ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋਏ ਪਾਕਿਸਤਾਨੀ ਨਾਗਰਿਕ ਨੂੰ ਬੀ.ਐਸ.ਐਫ. ਨੇ ਕਾਬੂ ਕੀਤਾ ਹੈ। ਡਿਊਟੀ ਤੇ ਤਾਇਨਾਤ ਜਵਾਨਾਂ ਨੂੰ ਜਦੋਂ ਹਿਲਜੁਲ ਮਹਿਸੂਸ ਹੋਈ ਤਾਂ ਉਹ ਚੌਕਸ ਹੋ ਗਏ। ਬੀ.ਓ.ਪੀ ਪੁੱਲਮੋਰਾ ਕੰਜਰੀ ਦੇ ਨਜ਼ਦੀਕ ਤੋਂ ਭਾਰਤ ਅੰਦਰ ਨਜਾਇਜ਼ ਤਰੀਕੇ ਨਾਲ ਦਾਖ਼ਲ ਹੋ ਰਹੇ ਪਾਕਿਸਤਾਨੀ ਨਾਗਰਿਕ ਨੂੰ ਬੀ.ਐਸ.ਐਫ. ਦੇ ਜਵਾਨਾ ਨੇ ਰੁਕਣ ਲਈ ਕਿਹਾ ਪਰ ਉਹ ਅੱਗੇ ਵਧ ਰਿਹਾ ਸੀ।

ਮੁਹੰਮਦ ਅਵੈਸ ਵਾਸੀ ਜ਼ਿਲ੍ਹਾ ਫੈਸਲਾਬਾਦ ਵਜੋਂ ਹੋਈ ਪਹਿਚਾਣ

ਇਸ ਤੋਂ ਬਾਅਦ ਬੀ.ਐਸ.ਐਫ. ਦੇ ਜਵਾਨਾਂ ਨੇ ਉਸ ਨੂੰ ਘੇਰਾ ਪਾ ਕੇ ਫੜ ਲਿਆ। ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕਰਨ ਦੀ ਖ਼ਬਰ ਜਦੋਂ ਸੀਮਾ ਸੁਰੱਖਿਆ ਬਲ ਦੇ ਉੱਚ ਅਧਿਕਾਰੀਆਂ ਨੂੰ ਮਿਲੀ ਤਾਂ ਉਹ ਘਟਨਾ ਸਥਾਨ ਤੇ ਪਹੁੰਚੇ। ਉਸ ਦੀ ਪਹਿਚਾਣ ਮੁਹੰਮਦ ਅਵੈਸ ਪੁੱਤਰ ਮੁਹੰਮਦ ਇਲਿਆਸ, ਜ਼ਿਲ੍ਹਾ ਫੈਸਲਾਬਾਦ ਅਧੀਨ ਆਉਂਦੇ ਪਿੰਡ ਬਾਠ, ਥਾਣਾ ਮੁੰਡਾ ਪਿੰਡ ਪਾਕਿਸਤਾਨ ਵਜੋਂ ਹੋਈ ਹੈ।

ਪੁਲਿਸ ਥਾਣਾ ਘਰਿੰਡਾ ਦੇ ਹਵਾਲੇ ਕੀਤਾ

ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਵਲੋਂ ਉਕਤ ਪਾਕਿਸਤਾਨੀ ਨਾਗਰਿਕ ਨੂੰ ਪੁਲਿਸ ਥਾਣਾ ਘਰਿੰਡਾ ਦੇ ਹਵਾਲੇ ਕਰ ਦਿੱਤਾ ਗਿਆ, ਜਿੱਥੇ ਉਸ ਕੋਲੋਂ ਬਾਰੀਕੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਉਹ ਕਿਸ ਇਰਾਦੇ ਨਾਲ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋਇਆ ਹੈ। ਮੁਹੰਮਦ ਅਵੈਸ ਨੂੰ ਅਟਾਰੀ ਬਾਰਡਰ ਪੁੱਲ ਮੋਰਾਂ ਵਿਖੇ ਤਾਇਨਾਤ 100 ਬਟਾਲੀਅਨ ਵਲੋਂ ਕਾਬੂ ਕੀਤਾ ਗਿਆ। ਪੁਲਿਸ ਥਾਣਾ ਘਰਿੰਡਾ ਪਾਕਿਸਤਾਨੀ ਨਾਗਰਿਕ ਵਿਰੁੱਧ ਅਗਲੇਰੀ ਕਾਰਵਾਈ ਕਰ ਰਹੀ ਹੈ।

Loading...
Unable to load recommendations.
Follow Us
Related Stories
ਪੰਜਾਬ ‘ਚ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਸ਼ੁਰੂ, ਅੱਜ ਤੋਂ ਸਾਰੇ 23 ਜ਼ਿਲ੍ਹਿਆਂ ‘ਚ EVM-VVPAT ਮਸ਼ੀਨਾਂ ਦੀ ਹੋਵੇਗੀ ਫਰਸਟ ਲੈਵਲ ਚੈਕਿੰਗ
ਪੰਜਾਬ ‘ਚ AAP ਉਮੀਦਵਾਰਾਂ ਦੀ ਦੂਜੀ ਲਿਸਟ ਅੱਜ ਹੋ ਸਕਦੀ ਹੈ ਜਾਰੀ, ਸ਼ਾਮ 4 ਵਜੇ ਦਿੱਲੀ ਵਿੱਚ PAC ਦੀ ਮੀਟਿੰਗ
ਚਰਨਜੀਤ ਸਿੰਘ ਚੰਨੀ ਦੀ 8 ਦਿਨਾਂ ਦੀ ‘ਜਵਾਨੀ ਸੰਭਾਲ’ ਸਾਈਕਲ ਯਾਤਰਾ ਅੱਜ ਤੋਂ ਸ਼ੁਰੂ, 2,000 ਸਾਈਕਲਾਂ ਦੀ ਖਰੀਦ ‘ਤੇ AAP ਨੇ ਚੁੱਕੇ ਸਵਾਲ
ਪੰਜਾਬ ‘ਚ ਜਨਗਣਨਾ 2027 ਦੇ ਦੂਜੇ ਪੜਾਅ ਦੀਆਂ ਤਿਆਰੀਆਂ ਸ਼ੁਰੂ, 9 ਡਿਜੀਟਲ LED ਵੈਨਾਂ ਰਾਹੀਂ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ, 16 ਨਵੰਬਰ ਤੋਂ ਸਵੈ-ਗਣਨਾ ਦੀ ਸਹੂਲਤ
ਪੰਜਾਬ ‘ਚ 15 ਨਵੰਬਰ ਤੋਂ ਬਦਲ ਜਾਵੇਗਾ ਨਕਸ਼ੇ ਪਾਸ ਕਰਵਾਉਣ ਦਾ ਤਰੀਕਾ, ਈ-ਨਕਸ਼ਾ ਪੋਰਟਲ ਹੋਵੇਗਾ ਬੰਦ, ਹੁਣ mSewa ਐਪ ਰਾਹੀਂ ਮਿਲੇਗੀ ਨਕਸ਼ਾ
ਸਾਬਕਾ SSP ਗੁਰਮੀਤ ਸਿੰਘ ਰੰਧਾਵਾ ਨੂੰ 7 ਸਾਲ ਦੀ ਸਜ਼ਾ, 34 ਸਾਲ ਪੁਰਾਣੇ ਕੇਸ ਚ CBI ਕੋਰਟ ਨੇ ਸੁਣਾਇਆ ਫੈਸਲਾ