Raksha Bandhan ਦੀਆਂ ਰੌਣਕਾਂ, ਔਰਤਾਂ ਤੇ ਬੱਚਿਆਂ ਨੇ ਪੁਲਿਸ ਤੇ BSF ਜਵਾਨਾਂ ਦੇ ਬੰਨ੍ਹੀ ਰੱਖੜੀ

Updated On: 

09 Aug 2025 12:48 PM IST

Raksha Bandhan 2025: ਭਾਰਤ-ਪਾਕਿ ਸਰਹੱਦ 'ਤੇ ਦੇਸ਼ ਦੀ ਰੱਖਿਆ ਲਈ ਹਮੇਸ਼ਾ ਤਾਇਨਾਤ ਰਹਿਣ ਵਾਲੇ ਬੀਐਸਐਫ ਜਵਾਨਾਂ ਨੂੰ ਬੱਚਿਆਂ ਨੇ ਰੱਖੜੀ ਬੰਨ੍ਹੀ ਹੈ। ਫਿਰੋਜ਼ਪੁਰ ਵਿੱਚ ਸਕੂਲੀ ਬੱਚਿਆਂ ਨੇ ਬੀਐਸਐਫ ਜਵਾਨਾਂ, ਐਸਐਸਪੀ ਫਿਰੋਜ਼ਪੁਰ ਅਤੇ ਪੁਲਿਸ ਅਧਿਕਾਰੀਆਂ ਨੂੰ ਰੱਖੜੀ ਬੰਨ੍ਹੀ ਹੈ। ਸਰਹੱਦ 'ਤੇ ਤਾਇਨਾਤ ਸੈਨਿਕ ਇਸ ਤਰ੍ਹਾਂ ਰੱਖੜੀ ਦਾ ਤਿਉਹਾਰ ਮਨਾ ਰਹੇ ਹਨ।

Raksha Bandhan ਦੀਆਂ ਰੌਣਕਾਂ, ਔਰਤਾਂ ਤੇ ਬੱਚਿਆਂ ਨੇ ਪੁਲਿਸ ਤੇ BSF ਜਵਾਨਾਂ ਦੇ ਬੰਨ੍ਹੀ ਰੱਖੜੀ
Follow Us On

Raksha Bandhan 2025: ਦੇਸ਼ ਦੀ ਰੱਖਿਆ ਲਈ ਸਾਡੇ ਸੈਨਿਕ ਆਪਣੇ ਘਰਾਂ ਤੋਂ ਦੂਰ ਰਹਿੰਦੇ ਹਨ। ਜਿਸ ਕਾਰਨ ਉਹ ਕਈ ਤਿਉਹਾਰ ਨਹੀਂ ਮਨਾ ਪਾਉਂਦੇ। ਰੱਖੜੀ ਦੇ ਇਸ ਪਵਿੱਤਰ ਤਿਉਹਾਰ ਦੇ ਮੌਕੇ ‘ਤੇ ਭਾਰਤ-ਪਾਕਿ ਸਰਹੱਦ ‘ਤੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਜਿੱਥੇ ਫਿਰੋਜ਼ਪੁਰ ਦੇ ਸਕੂਲੀ ਬੱਚਿਆਂ ਨੇ ਸੈਨਿਕਾਂ ਦੇ ਗੁੱਟਾਂ ‘ਤੇ ਰੱਖੜੀ ਬੰਨ੍ਹੀ ਅਤੇ ਉਨ੍ਹਾਂ ਨੂੰ ਮਠਿਆਈਆਂ ਦਿੱਤੀਆਂ।

ਉਥੇ ਹੀ ਔਰਤਾਂ ਤੇ ਸਕੂਲੀ ਬੱਚਿਆਂ ਨੇ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਅਤੇ ਪੁਲਿਸ ਮੁਲਜ਼ਮਾਂ ਨੂੰ ਵੀ ਰੱਖੜੀ ਬੰਨ੍ਹੀ।

ਪੁਲਿਸ ਮੁਲਜ਼ਮਾਂ ਦੇ ਬੰਨ੍ਹੀ ਰੱਖੜੀ

ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਬਹੁਤ ਵਧੀਆ ਲੱਗਿਆ ਕਿ ਬੱਚਿਆਂ ਨੇ ਰੱਖੜੀ ‘ਤੇ ਮੈਨੂੰ ਅਤੇ ਮੇਰੇ ਪੂਰੇ ਸਟਾਫ ਨੂੰ ਰੱਖੜੀ ਬੰਨ੍ਹੀ। ਐਸਐਸਪੀ ਫਿਰੋਜ਼ਪੁਰ ਨੇ ਕਿਹਾ ਕਿ ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਬੱਚਿਆਂ, ਕੁੜੀਆਂ ਅਤੇ ਔਰਤਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰਾਂਗੇ।

ਬੱਚਿਆਂ ਨੇ ਜਵਾਨਾਂ ਦੇ ਬੰਨ੍ਹੀ ਰੱਖੜੀ

ਇਸ ਮੌਕੇ ਬੀਐਸਐਫ ਦੀ ਮਹਿਲਾ ਸਿਪਾਹੀ ਨੇ ਕਿਹਾ ਕਿ ਅਸੀਂ ਆਪਣੇ ਘਰਾਂ ਤੋਂ ਦੂਰ ਹਾਂ ਪਰ ਅੱਜ ਇਸ ਤਿਉਹਾਰ ‘ਤੇ ਬੱਚਿਆਂ ਨੇ ਸਾਨੂੰ ਦੂਰੀ ਦਾ ਅਹਿਸਾਸ ਨਹੀਂ ਹੋਣ ਦਿੱਤਾ। ਮਹਿਲਾਂ ਤੇ ਬੱਚਿਆਂ ਵੱਲੋਂ ਕੌਮਾਂਤਰੀ ਸਰਹੱਦ ਦੀ ਰੱਖਿਆ ਕਰ ਰਹੇ ਬੀਐਸਐਫ ਦੇ ਜਵਾਨਾਂ ਨੂੰ ਰੱਖੜੀ ਬੰਨ੍ਹੀ ਗਈ। ਭੈਣਾਂ ਭਰਾਵਾਂ ਦੇ ਗੁੱਟ ਤੇ ਰੱਖੜੀਆਂ ਬੰਨ੍ਹ ਰਹੀਆਂ ਹਨ ਅਤੇ ਭਰਾਵਾਂ ਦੀ ਲੰਮੀ ਉਮਰ ਦੇ ਲਈ ਦੁਆਵਾਂ ਵੀ ਕਰ ਰਹੀਆਂ ਹਨ।

ਰੱਖੜੀ ਦੇ ਤਿਉਹਾਰ ਦਾ ਇਤਿਹਾਸ

ਰੱਖੜੀ ਦੇ ਤਿਉਹਾਰ ਦਾ ਇਤਿਹਾਸ ਬਹੁਤ ਪੁਰਾਣਾ ਦੱਸਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਕ ਵਾਰ ਸਮਰਾਟ ਅਲੈਗਜ਼ੈਂਡਰ ਦੀ ਪਤਨੀ ਨੇ ਆਪਣੇ ਪਤੀ ਦੇ ਦੁਸ਼ਮਣ ਰਾਜਾ ਪੋਰਸ ਨੂੰ ਰੱਖੜੀ ਸੂਤਰ ਬੰਨ੍ਹ ਕੇ ਉਸ ਨੂੰ ਆਪਣਾ ਭਰਾ ਬਣਾ ਲਿਆ ਸੀ। ਇਸ ਦੇ ਨਾਲ ਹੀ ਰਾਜਾ ਪੋਰਸ ਨੇ ਆਪਣੀ ਭੈਣ ਦੀ ਗੱਲ ਦਾ ਸਤਿਕਾਰ ਕਰਦੇ ਹੋਏ ਆਪਣੇ ਪਤੀ ਸਮਰਾਟ ਅਲੈਗਜ਼ੈਂਡਰ ਨੂੰ ਯੁੱਧ ਵਿੱਚ ਨਾ ਮਾਰਨ ਦਾ ਵਾਅਦਾ ਕੀਤਾ ਸੀ। ਕਿਹਾ ਜਾਂਦਾ ਹੈ ਕਿ ਯੁੱਧ ਦੌਰਾਨ ਪੋਰਸ ਨੂੰ ਸਿਕੰਦਰ ‘ਤੇ ਹਮਲਾ ਕਰਨ ਦੇ ਕਈ ਮੌਕੇ ਮਿਲੇ ਪਰ ਰੱਖੜੀ ਦਾ ਵਾਅਦਾ ਨਿਭਾਉਂਦੇ ਹੋਏ ਉਸ ਨੇ ਸਿਕੰਦਰ ਨੂੰ ਨਹੀਂ ਮਾਰਿਆ।