ਮਾਹੌਲ ਠੀਕ ਹੈ… ਹੁਣ ਕੰਡਿਆਲੀ ਤਾਰ ਪਾਰ ਜਾ ਕੇ ਖੇਤੀ ਕਰ ਸਕਣਗੇ ਕਿਸਾਨ, BSF ਨੇ ਦਿੱਤੀ ਮਨਜ਼ੂਰੀ
ਜੇਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਹੋਰ ਵਧ ਜਾਂਦਾ, ਤਾਂ ਕਿਸਾਨਾਂ ਦਾ ਇੱਕ ਪੂਰਾ ਸੀਜ਼ਨ ਬਰਬਾਦ ਹੋ ਸਕਦਾ ਸੀ। ਹੁਣ ਨਾੜ ਸਾਫ ਕਰਨ ਤੋਂ ਬਾਅਦ, ਕਿਸਾਨ ਤਾਰਾਂ ਦੇ ਪਾਰ ਝੋਨਾ ਬੀਜਣ ਦਾ ਕੰਮ ਸ਼ੁਰੂ ਕਰ ਸਕਦੇ ਹਨ। ਪੰਜਾਬ ਵਿੱਚ 15 ਮਈ ਤੋਂ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਜਿਸ ਤੋਂ ਬਾਅਦ ਹੁਣ ਕਿਸਾਨ ਜਲਦੀ ਹੀ ਤਾਰਾਂ ਦੇ ਪਾਰ ਵੀ ਝੋਨਾ ਬੀਜ ਸਕਦੇ ਹਨ।
ਪੁਰਾਣੀ ਤਸਵੀਰ
ਭਾਰਤ-ਪਾਕਿਸਤਾਨ ਜੰਗਬੰਦੀ ਤੋਂ ਬਾਅਦ, ਹੁਣ ਸਰਹੱਦ ‘ਤੇ ਵੀ ਰਵੱਈਏ ਵਿੱਚ ਨਰਮੀ ਦੇਖਣ ਨੂੰ ਮਿਲ ਰਹੀ ਹੈ। ਇੱਕ ਪਾਸੇ ਜਿੱਥੇ ਭਾਰਤ ਸਰਕਾਰ ਨੇ ਅਫਗਾਨ ਟਰੱਕਾਂ ਨੂੰ ਅਟਾਰੀ ਰਾਹੀਂ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ, ਉੱਥੇ ਹੁਣ ਸਰਹੱਦੀ ਖੇਤਰ ਦੇ ਕਿਸਾਨਾਂ ਨੂੰ ਵੀ ਕੰਡਿਆਲੀ ਤਾਰ ਦੇ ਪਾਰ ਖੇਤਾਂ ਵਿੱਚ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਜਿਸ ਤੋਂ ਬਾਅਦ ਹੁਣ ਕਿਸਾਨ ਸਰਹੱਦ ਪਾਰ ਤੋਂ ਪਰਾਲੀ ਕੱਟਣ ਦਾ ਕੰਮ ਸ਼ੁਰੂ ਕਰ ਸਕਦੇ ਹਨ।
ਬੀਐਸਐਫ ਦੇ ਸੂਤਰਾਂ ਅਨੁਸਾਰ, ਇਹ ਫੈਸਲਾ ਕਿਸਾਨਾਂ ਨੂੰ ਉਨ੍ਹਾਂ ਦੇ ਜਾਇਜ਼ ਅਧਿਕਾਰਾਂ ਤਹਿਤ ਆਪਣੀ ਜ਼ਮੀਨ ‘ਤੇ ਕਾਸ਼ਤ ਕਰਨ ਦੀ ਸਹੂਲਤ ਦੇਣ ਦੇ ਉਦੇਸ਼ ਨਾਲ ਲਿਆ ਗਿਆ ਹੈ। ਕੰਡਿਆਲੀ ਤਾਰ ਦੇ ਪਾਰ ਖੇਤੀ ਲਈ ਵਿਸ਼ੇਸ਼ ਸੁਰੱਖਿਆ ਉਪਾਅ ਯਕੀਨੀ ਬਣਾਏ ਗਏ ਹਨ ਤਾਂ ਜੋ ਕਿਸਾਨ ਖੇਤੀਬਾੜੀ ਦਾ ਕੰਮ ਸੁਰੱਖਿਅਤ ਢੰਗ ਨਾਲ ਕਰ ਸਕਣ। ਬੀਐਸਐਫ ਕਿਸਾਨ ਫੋਰਸ ਦੇ ਜਵਾਨ ਇਨ੍ਹਾਂ ਕਿਸਾਨਾਂ ਦੀ ਸੁਰੱਖਿਆ ਦਾ ਧਿਆਨ ਰੱਖ ਰਹੇ ਹਨ।
ਫਸਲ ਕੱਟਣ ਲਈ ਮਿਲੇ ਸਨ 2 ਦਿਨ
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਵਾਦ ਕਾਰਨ ਕਿਸਾਨਾਂ ਨੂੰ ਸਿਰਫ਼ ਦੋ ਦਿਨ ਹੀ ਮਿਲੇ। ਜਿਸ ਵਿੱਚ ਕਿਸਾਨ ਸਿਰਫ਼ ਆਪਣੀ ਕਣਕ ਦੀ ਫ਼ਸਲ ਹੀ ਕੱਟ ਸਕੇ। ਜਦੋਂ ਕਿ, ਫਸਲ ਦੇ ਪਿੱਛੇ ਛੱਡੀ ਨਾੜ ਉਵੇਂ ਹੀ ਖੜ੍ਹੀ ਰਹੀ। ਬੀਐਸਐਫ ਤੋਂ ਛੋਟ ਮਿਲਣ ਤੋਂ ਬਾਅਦ, ਕਿਸਾਨ ਹੁਣ ਆਪਣੀ ਨਾੜ ਦੀ ਤੁੜੀ ਬਣਾਉਣਾ ਸ਼ੁਰੂ ਕਰ ਸਕਦੇ ਹਨ।
ਜੇਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਹੋਰ ਵਧ ਜਾਂਦਾ, ਤਾਂ ਕਿਸਾਨਾਂ ਦਾ ਇੱਕ ਪੂਰਾ ਸੀਜ਼ਨ ਬਰਬਾਦ ਹੋ ਸਕਦਾ ਸੀ। ਹੁਣ ਨਾੜ ਸਾਫ ਕਰਨ ਤੋਂ ਬਾਅਦ, ਕਿਸਾਨ ਤਾਰਾਂ ਦੇ ਪਾਰ ਝੋਨਾ ਬੀਜਣ ਦਾ ਕੰਮ ਸ਼ੁਰੂ ਕਰ ਸਕਦੇ ਹਨ। ਪੰਜਾਬ ਵਿੱਚ 15 ਮਈ ਤੋਂ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਜਿਸ ਤੋਂ ਬਾਅਦ ਹੁਣ ਕਿਸਾਨ ਜਲਦੀ ਹੀ ਤਾਰਾਂ ਦੇ ਪਾਰ ਵੀ ਝੋਨਾ ਬੀਜ ਸਕਦੇ ਹਨ।
ਪਾਕਿਸਤਾਨੀ ਕਿਸਾਨ ਅਜੇ ਵੀ ਉਡੀਕ ਵਿੱਚ
ਭਾਰਤ-ਪਾਕਿਸਤਾਨ ਜੰਗ ਸ਼ੁਰੂ ਹੋਣ ਤੱਕ ਬੀਐਸਐਫ ਨੇ ਕਿਸਾਨਾਂ ਨੂੰ ਸਰਹੱਦ ‘ਤੇ ਤਾਰਾਂ ਦੇ ਪਾਰ ਕੰਮ ਕਰਨ ਦੀ ਇਜਾਜ਼ਤ ਦਿੱਤੀ ਸੀ। ਪਰ ਪਾਕਿਸਤਾਨ ਨਾਲ ਤਣਾਅ ਕਾਰਨ ਕਿਸਾਨ ਆਪਣੀਆਂ ਫ਼ਸਲਾਂ ਦੀ ਵਾਢੀ ਵੀ ਨਹੀਂ ਕਰ ਸਕੇ। ਜਿਸ ਕਾਰਨ ਪਾਕਿਸਤਾਨੀ ਕਿਸਾਨਾਂ ਦੀ ਕਣਕ ਅਜੇ ਵੀ ਸਰਹੱਦ ਪਾਰ ਖੜ੍ਹੀ ਹੈ। ਇੰਨਾ ਹੀ ਨਹੀਂ, ਕਿਸਾਨ ਆਪਣੇ ਖੇਤੀ ਸੰਦ ਵੀ ਆਪਣੇ ਨਾਲ ਨਹੀਂ ਲਿਜਾ ਸਕੇ ਅਤੇ ਉਹ ਅਜੇ ਵੀ ਇਜਾਜਤ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ।
ਇਹ ਵੀ ਪੜ੍ਹੋ
ਕਰੀਬ ਸਾਢੇ 3 ਹਜ਼ਾਰ ਏਕੜ ਰਕਬਾ
ਪੰਜਾਬ ਵਿੱਚ ਭਾਰਤ ਪਾਕਿਸਤਾਨ ਦੀ ਸਰਹੱਦ ਨਾਲ 6 ਜ਼ਿਲ੍ਹੇ ਲੱਗਦੇ ਹਨ ਜਿਨ੍ਹਾਂ ਵਿੱਚ ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਸ਼ਾਮਿਲ ਹੈ। ਇਨ੍ਹਾਂ ਵਿੱਚ 2500 ਤੋਂ 3500 ਏਕੜ ਜ਼ਮੀਨ ਅਜਿਹੀ ਹੈ ਜੋ ਕੰਡਿਆਲੀ ਤਾਰ ਹੇਠ ਆਉਂਦੀ ਹੈ। ਇੱਥੇ ਕਿਸਾਨ ਤਾਰਾਂ ਦੇ ਪਾਰ ਜਾਂਦੇ ਹਨ ਅਤੇ ਬੀਐਸਐਫ ਕਿਸਾਨ ਫੋਰਸ ਦੀ ਨਿਗਰਾਨੀ ਹੇਠ ਆਪਣੇ ਖੇਤਾਂ ਵਿੱਚ ਕੰਮ ਕਰਦੇ ਹਨ।