High Voltage Drama: ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ‘ਚ ਹੰਗਾਮਾ, ਕੁੜੀਆਂ ਦੇ ਹੋਸਟਲ ‘ਚ ਵੜਿਆ ਸ਼ੱਕੀ ਨੌਜਵਾਨ

Updated On: 

10 Mar 2023 20:52:PM

Hungama: ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਵਿਖੇ ਹੋਲੀ ਵਾਲੇ ਦਿਨ ਇੱਕ ਸਿਰ ਫਿਰੇ ਆਸ਼ਿਕ ਵੱਲੋਂ ਲੜਕੀਆਂ ਦੇ ਹੋਸਟਲ ਵਿੱਚ ਵੱੜ ਕੇ ਖੂਬ ਹੰਗਾਮਾ ਕੀਤਾ ਗਿਆ ਅਤੇ ਇੱਕ ਲੜਕੀ ਨਾਲ ਜ਼ਬਰਦਸਤੀ ਕੀਤੀ। ਲੜਕੀ ਦੇ ਵਿਰੋਧ ਕਰਨ ਤੋਂ ਬਾਅਦ ਸਿਰ ਫਿਰੇ ਆਸ਼ਕ ਨੇ ਲੜਕੀ ਦੇ ਗਲ 'ਤੇ ਚਾਕੂ ਵੀ ਰੱਖਿਆ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ।

High Voltage Drama: ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ‘ਚ ਹੰਗਾਮਾ, ਕੁੜੀਆਂ ਦੇ ਹੋਸਟਲ ‘ਚ ਵੜਿਆ ਸ਼ੱਕੀ ਨੌਜਵਾਨ
ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ‘ਚ ਹੰਗਾਮਾ, ਕੁੜੀਆਂ ਦੇ ਹੋਸਟਲ ‘ਚ ਵੜਿਆ ਸਿਰ ਫਿਰਾ ਆਸ਼ਕ।

ਲੁਧਿਆਣਾ ਨਿਊਜ਼: ਸਨਅਤੀ ਸ਼ਹਿਰ ਲੁਧਿਆਣਾ ਦਾ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਕਸਰ ਹੀ ਸੁਰਖੀਆਂ ‘ਚ ਰਹਿੰਦਾ ਹੈ। ਜੋ ਇੱਕ ਵਾਰ ਮੁੜ ਸੁਰਖੀਆਂ ਵਿੱਚ ਹੈ ਜਿਥੇ ਹੋਲੀ ਵਾਲੇ ਦਿਨ ਇੱਕ ਸਿਰ ਫਿਰੇ ਆਸ਼ਿਕ ਵੱਲੋਂ ਲੜਕੀਆਂ ਦੇ ਹੋਸਟਲ ਵਿੱਚ ਵੱੜ ਕੇ ਖੂਬ ਹੰਗਾਮਾ ਕੀਤਾ ਗਿਆ ਅਤੇ ਇੱਕ ਲੜਕੀ ਨਾਲ ਜ਼ਬਰਦਸਤੀ ਕੀਤੀ। ਲੜਕੀ ਦੇ ਵਿਰੋਧ ਕਰਨ ਤੋਂ ਬਾਅਦ ਸਿਰ ਫਿਰੇ ਆਸ਼ਕ ਨੇ ਲੜਕੀ ਦੇ ਗਲ ‘ਤੇ ਚਾਕੂ ਵੀ ਰੱਖਿਆ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਵਿਰੋਧ ਹੁੰਦਾ ਦੇਖ ਸਿਰ ਫਿਰਾ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ। ਇਸ ਘਟਨਾ ਦੇ ਰੋਸ ਵਜੋਂ ਸਟੂਡੈਂਟਸ ਵੱਲੋਂ ਆਪਣੀ ਸੁਰੱਖਿਆ ਦੀ ਰਾਖੀ ਦੇ ਸਬੰਧ ‘ਚ ਮੈਨੇਜਮੈਂਟ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ (Protest) ਕੀਤਾ ਗਿਆ। ਉਥੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਸੁਰੱਖਿਆ ਵਿਵਸਥਾ ਚੌਕਸ ਕਰੇ ਮੈਨੇਜਮੈਂਟ

ਡੈਂਟਲ ਕਾਲਜ ਦੇ ਸਟੂਡੈਂਟਸ ਵੱਲੋ ਮੈਨੇਜਮੈਂਟ ਦੇ ਖਿਲਾਫ਼ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆ ਇੱਕ ਸਟੂਡੈਂਟ ਨੇ ਦੱਸਿਆ ਕਿ ਇੱਕ ਸ਼ੱਕੀ ਨੌਜਵਾਨ ਜੋ ਕਿ ਕੁੜੀਆਂ ਦੇ ਹੋਸਟਲ ਦੀ ਕੰਧ ਟੱਪ ਕੇ ਆਇਆ ਅਤੇ ਇੱਕ ਲੜਕੀ ਦੇ ਨਾਲ ਜ਼ਬਰਦਸਤੀ ਕਰਨ ਲੱਗ ਪਇਆ। ਇੱਕ ਲੜਕੀ ਦੇ ਗੱਲ ਉਪਰ ਚਾਕੂ ਰੱਖ ਕੇ ਉਸ ਨੂੰ ਡਰਾ ਧਮਕਾ ਕੇ ਉਸ ਨਾਲ ਜ਼ਬਰਦਸਤੀ ਕੀਤੀ। ਲੜਕੀ ਦੇ ਵਿਰੋਧ ਕਰਨ ਤੋਂ ਬਾਅਦ ਰੌਲਾ ਪੈਂਦਾ ਦੇਖ ਸ਼ੱਕੀ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਕੁੜੀਆਂ ਦਾ ਹੋਸਟਲ ਹੈ ਅਤੇ ਇਸ ਵਿੱਚ ਮੁੰਡਿਆਂ ਦਾ ਆਉਣਾ ਸਖ਼ਤ ਮਨ੍ਹਾਂ ਹੈ ਅਤੇ ਨਾ ਹੀ ਉਹ ਨੌਜਵਾਨ ਇਸ ਕਾਲਜ ਦਾ ਸਟੂਡੈਂਟ ਹੈ। ਉਨ੍ਹਾਂ ਕਿਹਾ ਕਿ ਇਨ੍ਹੀਂ ਸਕਿਊਰਟੀ (Security) ਹੋਣ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ਪਹਿਲਾਂ ਵੀ ਹੋ ਚੁੱਕੇ ਨੇ ਅਤੇ ਪ੍ਰਸ਼ਾਸਨ ਨੂੰ ਇਸ ਬਾਬਤ ਧਿਆਨ ਦੇਣ ਦੀ ਜ਼ਰੂਰਤ ਹੈ। ਅਤੇ ਮੈਨੇਜਮੈਂਟ ਨੂੰ ਵੀ ਸੁਰੱਖਿਆ ਵਿਵਸਥਾ ਚੌਕਸ ਕਰਨ ਦੀ ਜ਼ਰੂਰਤ ਹੈ ਤਾਂ ਕਿ ਕਾਲਜ ਵਿੱਚ ਰਹਿ ਰਹਿਆਂ ਵਿਦਿਆਰਥਣਾਂ (Students) ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਦੱਸ ਸਕਣ। ਉਨ੍ਹਾਂ ਕਿਹਾ ਕਿ ਪੀੜਤ ਲੜਕੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਪੀੜਤ ਲੜਕੀ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ

ਇਸ ਘਟਨਾ ਸਬੰਧੀ ਥਾਣਾ ਮੌਤੀ ਨਗਰ ਦੇ ਐਸਐਚਓ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਸਥਿਤੀ ਨੂੰ ਸੁਧਾਰਨ ਦੇ ਯਤਨ ਕੀਤੇ ਅਤੇ ਭਰੋਸਾ ਦਿੱਤਾ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਮੁਲਜ਼ਮ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਵੇਗਾ। ਉਨ੍ਹਾਂ ਕਿਹਾ ਕਿ ਲੜਕੀ ਨੂੰ ਮੈਡੀਕਲ ਕਰਵਾਉਣ ਲਈ ਭੇਜਿਆ ਗਿਆ ਹੈ। ਚਾਕੂ (Knife) ਰੱਖ ਕੇ ਉਸ ਨਾਲ ਜ਼ਬਰਦਸਤੀ ਕੀਤੀ ਗਈ ਹੈ ਅਤੇ ਪੀੜਤ ਲੜਕੀ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us On

Published: 10 Mar 2023 20:51:PM

Latest News