ਭਾਰਤ-ਪਾਕਿ ਸਰਹੱਦ ‘ਤੇ ਮਜ਼ਬੂਤ ਹੋਵੇਗਾ BSF ਦਾ ਐਂਟੀ-ਡਰੋਨ ਸਿਸਟਮ, ਦੁਸ਼ਮਣ ਦੀ ਹਰ ਹਰਕਤ ‘ਤੇ ਰਹੇਗੀ ਨਜ਼ਰ

Updated On: 

03 Dec 2025 14:42 PM IST

ਬੀਐਸਐਫ ਨੇ ਸਰਹੱਦ 'ਤੇ ਆਪਣੀ ਗਤੀਵਿਧੀ ਵਧਾਉਂਦੇ ਹੋਏ ਐਂਟੀ ਡਰੋਨ ਸਿਸਟਪ ਮਜ਼ਬੂਤ ਕਰਨ ਦੀ ਤਿਆਰੀ ਕੀਤੀ ਹੈ। ਵੈਸਟਰਨ ਕਮਾਂਡ ਦੇ ਏਡੀਜੀਪੀ ਸ਼ਤੀਸ਼ ਐਸ ਖੰਡਾਰੇ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਬਾਰਡਰ 'ਤੇ ਡਰੋਨ ਖ਼ਤਰਿਆਂ ਦਾ ਮੁਕਾਬਲਾ ਕਰਨ ਲਈ ਬੀਐਸਐਫ ਮਲਟੀ ਲੇਅਰਡ ਤਰੀਕੇ ਦਾ ਇਸਤੇਮਾਲ ਕਰ ਰਹੀ ਹੈ।

ਭਾਰਤ-ਪਾਕਿ ਸਰਹੱਦ ਤੇ ਮਜ਼ਬੂਤ ਹੋਵੇਗਾ BSF ਦਾ ਐਂਟੀ-ਡਰੋਨ ਸਿਸਟਮ, ਦੁਸ਼ਮਣ ਦੀ ਹਰ ਹਰਕਤ ਤੇ ਰਹੇਗੀ ਨਜ਼ਰ

ਪੁਰਾਣੀ ਫੋਟੋ

Follow Us On

ਭਾਰਤ-ਪਾਕਿਸਤਾਨ ਸਰਹੱਦ ਤੇ ਬਾਰਡਰ ਸੁਰੱਖਿਆ ਫੋਰਸ (ਬੀਐਸਐਫ) ਆਪਣੇ ਐਂਟੀ ਡਰੋਨ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਜਾ ਰਹੀ ਹੈ। ਇਸ ਨਾਲ ਦੁਸ਼ਮਣ ਦੀ ਹਰ ਹਰਕਤ ਤੇ ਪੂਰੀ ਨਜ਼ਰ ਰੱਖੀ ਜਾ ਸਕੇਗੀ। ਇਸ ਸਾਲ ਬੀਐਸਐਫ ਨੇ ਸਰਹੱਦੀ ਇਲਾਕੇ ਚ ਪਾਕਿਸਤਾਨ ਦੇ 278 ਡਰੋਨ ਤਬਾਹ ਕੀਤੇ ਹਨ, ਜਦਕਿ 53 ਪਾਕਿਸਤਾਨੀ ਘੁਸਪੈਠੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ।

ਦੇਸ਼ ਵਿਰੋਧੀ ਤਾਕਤਾਂ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਪਾਕਿਸਤਾਨ ਲਗਾਤਾਰ ਸਰਹੱਦ ਪਾਰ ਤੋਂ ਵੱਡੀ ਮਾਤਰਾ ਚ ਹਥਿਆਰ ਦੇ ਨਸ਼ੀਲੇ ਪਦਾਰਥ ਸਪਲਾਈ ਕਰ ਰਿਹਾ ਹੈ। ਕਰੋਸ ਬਾਰਡਰ ਤੇ ਡਰੱਗਸ ਸਿੰਡਕੇਟ ਆਈਐਸਆਈ ਦੀ ਮਦਦ ਨਾਲ ਅਜਿਹੀਆਂ ਨਾਪਾਕ ਹਰਕਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਇਹ ਸਾਰੀ ਤਸਕਰੀ ਜ਼ਿਆਦਾਤਰ ਚੀਨ ਤੇ ਪਾਕਿਸਤਾਨ ਨਿਰਮਤ ਡਰੋਨਾਂ ਰਾਹੀਂ ਕੀਤੀ ਜਾ ਰਹੀ ਹੈ।

ਇਸ ਦੇ ਮੱਦੇਨਜ਼ਰ ਬੀਐਸਐਫ ਨੇ ਸਰਹੱਦ ਤੇ ਆਪਣੀ ਗਤੀਵਿਧੀ ਵਧਾਉਂਦੇ ਹੋਏ ਐਂਟੀ ਡਰੋਨ ਸਿਸਟਪ ਮਜ਼ਬੂਤ ਕਰਨ ਦੀ ਤਿਆਰੀ ਕੀਤੀ ਹੈ। ਵੈਸਟਰਨ ਕਮਾਂਡ ਦੇ ਏਡੀਜੀਪੀ ਸ਼ਤੀਸ਼ ਐਸ ਖੰਡਾਰੇ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਬਾਰਡਰ ਤੇ ਡਰੋਨ ਖ਼ਤਰਿਆਂ ਦਾ ਮੁਕਾਬਲਾ ਕਰਨ ਲਈ ਬੀਐਸਐਫ ਮਲਟੀ ਲੇਅਰਡ ਤਰੀਕੇ ਦਾ ਇਸਤੇਮਾਲ ਕਰ ਰਹੀ ਹੈ। ਸਿਸਟਮ ਚ ਰਡਾਰ, ਇਲੈਕਟ੍ਰੋ-ਆਪਟੀਕਲ, ਇੰਫਰਾਰੇਡ ਕੈਮਰੇ ਤੇ ਰੇਡੀਓ ਫ੍ਰੀਕਵੈਂਸੀ ਅਨਾਲਾਈਜ਼ਰ ਵਰਗੇ ਕਈ ਸੈਂਸਰ ਲੱਗੇ ਹੁੰਦੇ ਹਨ ਤਾਂ ਜੋ ਪਾਕਿਸਤਾਨ ਡਰੋਨ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਨਸ਼ਟ ਕੀਤਾ ਜਾ ਸਕੇਗਾ।

ਏਡੀਜੀਪੀ ਨੇ ਦੱਸਿਆ ਕਿ ਬੀਐਸਐਫ ਨੇ ਆਪ੍ਰੇਸ਼ਨ ਸਿੰਦੂਰ ਦੇ ਦੌਰਾਨ ਵੀ ਅਜਿਹੇ ਐਂਟੀ ਡਰੋਨ ਸਿਸਟਮ ਨਾਲ ਅਹਿਮ ਭੂਮਿਕਾ ਨਿਭਾਈ ਸੀ। ਬੀਐਸਐਫ ਦੀ ਬਹਾਦਰੀ ਦੀ ਪੀਐਮ ਨਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਤਾਰੀਫ਼ ਕੀਤੀ ਸੀ। ਸਨਮਾਨ ਵਜੋਂ, ਬਹਾਦਰ ਬੀਐਸਐਫ ਸਿਪਾਹੀਆਂ ਨੂੰ ਦੋ ਵੀਰ ਚੱਕਰ ਤੇ 16 ਵੀਰਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਤਸਕਰੀ ਤੇ ਗੈਰ-ਕਾਨੂੰਨੀ ਘੁਸਪੈਠ ਨੂੰ ਰੋਕਣ ਲਈ ਵੀ ਬੀਐਸਐਫ ਪੂਰੀ ਤਰ੍ਹਾਂ ਸਰਹੱਦ ਤੇ ਮੁਸਤੈਦ ਹੈ। ਸਾਲ 2025 ਚ ਬੀਐਸਐਫ ਨੇ 380 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਤੇ 200 ਵੱਧ ਹਥਿਆਰਾਂ ਨੂੰ ਜ਼ਬਤ ਕੀਤਾ, ਜਦਕਿ 53 ਘੁਸਪੈਠੀਏ ਵੀ ਕਾਬੂ ਕੀਤੇ।