ਚਾਈਨਾ ਡੋਰ ਵਿੱਚ ਫਸਿਆ ਬੇਜੁਬਾਨ, ਕਰੇਨ ਦੀ ਮਦਦ ਨਾਲ ਉਤਾਰਿਆ ਥੱਲੇ Punjabi news - TV9 Punjabi

ਚਾਈਨਾ ਡੋਰ ਵਿੱਚ ਫਸਿਆ ਬੇਜੁਬਾਨ ਪੰਛੀ, ਕਰੇਨ ਦੀ ਮਦਦ ਨਾਲ ਉਤਾਰਿਆ ਥੱਲੇ

Published: 

07 Feb 2023 16:47 PM

ਚਾਈਨਾ ਡੋਰ ਦੀ ਲਪੇਟ ਵਿੱਚ ਆਏ ਪੰਛੀ ਨੂੰ ਬਚਾਉਣ ਲਈ ਕਰੇਨ ਦਾ ਸਹਾਰਾ ਲਿਆ ਗਿਆ। ਕਰੇਨ ਵਿੱਚ ਇੱਕ ਵਿਅਕਤੀ ਨੂੰ ਪੰਛੀ ਦੀ ਉੱਚਾਈ ਤੱਕ ਪਹੁੰਚਾਇਆ ਗਿਆ। ਗੰਭੀਰ ਰੂਪ ਨਾਲ ਜਖਮੀ ਪੰਛੀ ਦਾ ਹਸਪਤਾਲ ਵਿਚ ਇਲਾਜ ਕਰਵਾਇਆ ਗਿਆ।

ਚਾਈਨਾ ਡੋਰ ਵਿੱਚ ਫਸਿਆ ਬੇਜੁਬਾਨ ਪੰਛੀ, ਕਰੇਨ ਦੀ ਮਦਦ ਨਾਲ ਉਤਾਰਿਆ ਥੱਲੇ
Follow Us On

ਲੁਧਿਆਣਾ। ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਇੱਕ ਬੇਜੁਬਾਨ ਪੰਛੀ ਚਾਈਨਾ ਡੋਰ ਦੀ ਲਪੇਟ ਵਿੱਚ ਆ ਗਿਆ। ਉਸ ਨੂੰ ਬਚਾਉਣ ਲਈ ਲੋਕਾਂ ਵੱਲੋਂ ਕਾਫੀ ਜਦੋਜਹਿਦ ਕੀਤੀ ਗਈ। ਪਰ ਕਾਮਯਾਬੀ ਨਾ ਮਿਲਣ ਤੇ ਲੋਕਾਂ ਨੇ ਐਨਜੀਓ ਦਾ ਸਹਾਰਾ ਲਿਆ ਅਤੇ ਮੌਕੇ ਤੇ ਕਰੇਨ ਨੂੰ ਮੰਗਵਾ ਕੇ ਪੰਛੀ ਨੂੰ ਹੇਠਾਂ ਉਤਾਰਿਆ ਗਿਆ।

ਚਾਈਨਾ ਡੋਰ ਦੀ ਲਪੇਟ ਵਿਚ ਆਇਆ ਪੰਛੀ, ਕਰੇਨ ਦੀ ਲਈ ਗਈ ਮਦਦ

ਐਨਜੀਓ ਦੇ ਪ੍ਰਬੰਧਕ ਅਸ਼ੋਕ ਥਾਪਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕੀ ਇੱਕ ਬੇਜਬਾਨ ਪੰਛੀ ਚਾਈਨਾ ਡੋਰ ਦੀ ਲਪੇਟ ਵਿਚ ਆ ਗਿਆ ਹੈ। ਉਨ੍ਹਾਂ ਵੱਲੋਂ ਜਦੋਂ ਮੌਕੇ ਤੇ ਪਹੁੰਚ ਕੇ ਦੇਖਿਆ ਗਿਆ ਕੀ ਪੰਛੀ ਕਾਫੀ ਤੜਫ ਰਿਹਾ ਸੀ। ਉਸ ਨੂੰ ਉਤਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਪਰ ਕਾਮਯਾਬੀ ਨਹੀਂ ਮਿਲ ਸਕੀ, ਜਿਸ ਤੋਂ ਬਾਅਦ ਕਰੇਨ ਦੀ ਮਦਦ ਲਈ ਗਈ। ਕਰੇਨ ਵਿੱਚ ਇੱਕ ਵਿਅਕਤੀ ਨੂੰ ਪੰਛੀ ਦੀ ਉੱਚਾਈ ਤੱਕ ਪਹੁੰਚਾਇਆ ਗਿਆ। ਹੇਠਾਂ ਆਉਣ ਤੇ ਪਤਾ ਲੱਗਾ ਕਿ ਪੰਛੀ ਕਾਫੀ ਜਖਮੀ ਹਾਲਾਤ ਵਿਚ ਸੀ। ਜਿਸ ਤੋਂ ਬਾਅਦ ਹਸਪਤਾਲ ਵਿਚ ਉਸਦਾ ਇਲਾਜ ਕਰਵਾਇਆ ਗਿਆ।

ਚਾਈਨਾ ਡੋਰ ਨਾ ਵਰਤਣ ਦੀ ਅਪੀਲ

ਉਹਨਾਂ ਦੱਸਿਆ ਕਿ ਪਹਿਲਾਂ ਵੀ ਕਈ ਪੰਛੀ ਚਾਇਨਾ ਡੋਰ ਦੀ ਲਪੇਟ ਵਿੱਚ ਆ ਕੇ ਜਾਨ ਗਵਾ ਚੁੱਕੇ ਹਨ ਜਾਂ ਗੰਭੀਰ ਰੂਪ ਨਾਲ ਜਖਮੀ ਹੋ ਚੁੱਕੇ ਹਨ। ਉਨ੍ਹਾਂ ਸਰਕਾਰ ਅੱਗੇ ਅਪੀਲ ਕੀਤੀ ਕਿ ਚਾਈਨਾ ਡੋਰ ਤੇ ਬੈਨ ਲਗਾਉਣ ਤੇ ਫੈਸਲੇ ਤੇ ਸਖਤਾਈ ਨਾਲ ਅਮਲ ਕਰਵਾਇਆ ਜਾਵੇ।ਓਧਰ ਮੌਕੇ ਤੇ ਪਹੁੰਚੇ ਪੰਛੀਆਂ ਦੇ ਡਾਕਟਰ ਨੇ ਕਿਹਾ ਕਿ ਇਸ ਤੜਪਦੀ ਹੋਈ ਜਾਨ ਨੂੰ ਬਚਾਉਣ ਲਈ ਉਹ ਜਿੱਥੇ ਐਨਜੀਓ ਦਾ ਧੰਨਵਾਦ ਕਰਦੇ ਨੇ ਉਥੇ ਹੀ ਉਨ੍ਹਾਂ ਲੋਕਾਂ ਨੂੰ ਤਾੜਨਾ ਕਰਦੇ ਹਨਜਿਹੜੇ ਇਹਨਾ ਬੇਜੁਬਾਨ ਪੰਛੀਆਂ ਨੂੰ ਨੁਕਸਾਨ ਪਹੁੰਚਾਉਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਪ੍ਦੂਸ਼ਣ ਅਤੇ ਰੇਡੀਏਸ਼ਨ ਦੇ ਚਲਦਿਆਂ ਪੰਛੀ ਘੱਟ ਹਨ, ਪਰ ਕੁਝ ਅਜਿਹੇ ਲੋਕ ਆਪਣੇ ਮਜੇ ਲਈ ਇਸ ਖੂਨੀ ਡੋਰ ਦਾ ਇਸਤਮਾਲ ਕਰ ਰਹੇ ਹਨ।

ਉਥੇ ਹੀ ਕੁਝ ਲੋਕਾਂ ਦੇ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਵਿਰੋਧ ਜਤਾਇਆ ਗਿਆ ਅਤੇ ਕਿਹਾ ਕਿ ਜੇਕਰ ਪ੍ਰਸ਼ਾਸਨ ਅਜਿਹੇ ਲੋਕਾਂ ਖਿਲਾਫ ਸਖਤੀ ਨਾਲ ਕਾਰਵਾਈ ਕਰੇਗਾ ਤਾਂ ਉਹੋ ਜਿਹਾ ਕੰਮ ਕਰਨ ਤੋਂ ਜਰੂਰ ਬਾਜ ਆਉਣਗੇ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਚਾਈਨਾ ਡੋਰ ਦੀ ਬਜਾਏ ਧਾਗੇ ਦੀ ਡੋਰ ਦਾ ਇਸਤੇਮਾਲ ਕਰਨ ਤਾਂ ਜੋ ਇਨ੍ਹਾਂ ਬੇਜ਼ਬਾਨ ਪਸ਼ੂ ਪੰਛੀਆਂ ਤੋਂ ਇਲਾਵਾ ਇਨਸਾਨਾਂ ਦੀਆ ਜਾਨਾ ਵੀ ਬਚਾਈਆਂ ਜਾ ਸਕਣ।

Exit mobile version