ਮਜੀਠੀਆ ਨੇ ਟਵਿਟਰ ‘ਤੇ ਸ਼ੇਅਰ ਕਰ ਕੀਤਾ ਆਪ-ਕਾਂਗਰਸ ‘ਤੇ ਨਿਸ਼ਾਨਾ, ਲਿਖਿਆ- ਇਹ ਦੋਸਤੀ ਨਹੀਂ ਤੋੜਾਂਗੇ

Updated On: 

04 Apr 2024 14:27 PM

Bikram Singh Majithia: ਦਰਅਸਲ 'ਆਪ' ਤੇ ਕਾਂਗਰਸ ਦੋਵੇਂ ਹੀ INDIA ਗਠਜੋੜ ਦਾ ਹਿੱਸਾ ਹਨ। ਪਰ ਦੋਵੇਂ ਪੰਜਾਬ 'ਚ ਵੱਖਰੇ ਤੌਰ 'ਤੇ ਲੋਕ ਸਭਾ ਚੋਣ ਲੜ ਰਹੇ ਹਨ। ਕਿਉਂਕਿ ਆਮ ਆਦਮੀ ਪਾਰਟੀ ਸੂਬੇ 'ਚ ਸੱਤਾਧਾਰੀ ਪਾਰਟੀ ਹੈ ਜਦਕਿ ਦੂਜੇ ਪਾਸੇ ਕਾਂਗਰਸ ਵਿਰੋਧੀ ਧਿਰ ਹੈ। ਇਸ ਦੇ ਨਾਲ ਹੀ ਦੋਵਾਂ ਪਾਰਟੀਆਂ ਦੇ ਆਗੂ ਵੀ ਪੰਜਾਬ ਵਿੱਚ ਇਸ ਗੱਠਜੋੜ ਦੇ ਹੱਕ 'ਚ ਨਹੀਂ ਹਨ।

ਮਜੀਠੀਆ ਨੇ ਟਵਿਟਰ ਤੇ ਸ਼ੇਅਰ ਕਰ ਕੀਤਾ ਆਪ-ਕਾਂਗਰਸ ਤੇ ਨਿਸ਼ਾਨਾ, ਲਿਖਿਆ- ਇਹ ਦੋਸਤੀ ਨਹੀਂ ਤੋੜਾਂਗੇ

ਬਿਕਰਮ ਮਜੀਠੀਆ (tv9 Hindi: ਪੁਰਾਣੀ ਤਸਵੀਰ)

Follow Us On

ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ (ਆਪ) ਤੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਉਨ੍ਹਾਂ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ‘ਚ ਇੱਕ ਫੋਟੋ ਮੁੱਖ ਮੰਤਰੀ ਭਗਵੰਤ ਮਾਨ ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਹੈ। ਜਦਕਿ ਦੂਜੀ ਫੋਟੋ ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ ਅਤੇ ਆਪ ਆਗੂ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੀ ਹੈ। ਉਨ੍ਹਾਂ ਲਿਖਿਆ ਹੈ ਕਿ ਪੰਜਾਬੀਓ ਇਹ ਗਠਜੋੜ ਹੈ, ਸਾਰੇ ਰਲੇ ਗਏ ਹਨ। ਅੰਤ ‘ਚ ਉਨ੍ਹਾਂ ਲਿਖਿਆ ਕਿ ਇਹ ਦੋਸਤੀ ਅਸੀਂ ਨਹੀਂ ਤੋੜਾਂਗੇ।

ਦਰਅਸਲ ‘ਆਪ’ ਤੇ ਕਾਂਗਰਸ ਦੋਵੇਂ ਹੀ INDIA ਗਠਜੋੜ ਦਾ ਹਿੱਸਾ ਹਨ। ਪਰ ਦੋਵੇਂ ਪੰਜਾਬ ‘ਚ ਵੱਖਰੇ ਤੌਰ ‘ਤੇ ਲੋਕ ਸਭਾ ਚੋਣ ਲੜ ਰਹੇ ਹਨ। ਕਿਉਂਕਿ ਆਮ ਆਦਮੀ ਪਾਰਟੀ ਸੂਬੇ ‘ਚ ਸੱਤਾਧਾਰੀ ਪਾਰਟੀ ਹੈ ਜਦਕਿ ਦੂਜੇ ਪਾਸੇ ਕਾਂਗਰਸ ਵਿਰੋਧੀ ਧਿਰ ਹੈ। ਇਸ ਦੇ ਨਾਲ ਹੀ ਦੋਵਾਂ ਪਾਰਟੀਆਂ ਦੇ ਆਗੂ ਵੀ ਪੰਜਾਬ ਵਿੱਚ ਇਸ ਗੱਠਜੋੜ ਦੇ ਹੱਕ ‘ਚ ਨਹੀਂ ਹਨ। ਕੁਝ ਦਿਨ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਰਾਮਲੀਲਾ ਮੈਦਾਨ ‘ਚ ਰੈਲੀ ਕੀਤੀ ਗਈ ਸੀ।

ਇਹ ਵੀ ਪੜ੍ਹੋ: ਕਾਂਗਰਸੀ ਕੌਂਸਲਰ ਦੇ ਪਤੀ ਹੈਪੀ BJP ਚ ਹੋਣਗੇ ਸ਼ਾਮਲ, ਰਵਨੀਤ ਬਿੱਟੂ ਕਰਨਗੇ ਸੁਆਗਤ

ਇੱਕ ਮੰਚ ‘ਤੇ ਆਏ ਸਨ ਨਜ਼ਰ

ਇਸ ‘ਚ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਮੌਜੂਦ ਸਨ। ਸਟੇਜ ‘ਤੇ ਆਪ ਆਗੂਆਂ ਨੇ ਵੀ ਉਨ੍ਹਾਂ ਨਾਲ ਮੰਚ ਸਾਂਝਾ ਕੀਤਾ ਸੀ। ਉਸ ਸਮੇਂ ਦੀਆਂ ਫੇਟੋਜ਼ ਨੂੰ ਲੈ ਕੇ ਦੋਵਾਂ ਪਾਰਟੀਆਂ ਨੂੰ ਘੇਰ ਲਿਆ ਗਿਆ ਸੀ।

Exit mobile version