Amritpal ਦੇ ਫਾਈਨਾਂਸਰ ਦਲਜੀਤ ਕਲਸੀ ਨੂੰ ਲੈ ਕੇ ਖੁਲਾਸਾ, ਬਾਜਵਾ ਦੇ ਪੁੱਤਰ ਨਾਲ ਹਨ ਲਿੰਕ
ਅੰਮ੍ਰਿਤਪਾਲ ਨੂੰ ਲੈ ਕੇ ਪੁਲਿਸ ਦੇ ਹੱਥ ਅਜੇ ਵੀ ਖਾਲੀ ਹਨ। ਛਾਪੇਮਾਰੀ ਲਗਾਤਾਰ ਜਾਰੀ ਹੈ। ਹੁਣ ਜਾਂਚ ਏਜੰਸੀਆਂ ਦੇ ਖੁਲਾਸਿਆਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦਲਜੀਤ ਕਲਸੀ ਦਾ ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਪੁੱਤਰ ਨਾਲ ਸਿੱਧਾ ਸਬੰਧ ਹੈ।
ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ (Amritpal) ਦੇ ਕਰੀਬੀ ਗੁਰਗੇ ਦਾ ਪਰਦਾਫਾਸ਼ ਹੋਇਆ ਹੈ। ਸੁਰੱਖਿਆ ਏਜੰਸੀ ਨੇ ਦੱਸਿਆ ਕਿ ਅੰਮ੍ਰਿਤਪਾਲ ਦਾ ਸਭ ਤੋਂ ਅਹਿਮ ਗੁਰਗਾ ਦਲਜੀਤ ਕਲਸੀ ਹੈ। ਉਹ ਅੰਮ੍ਰਿਤਪਾਲ ਦਾ ਫਾਈਨਾਂਸਰ ਵੀ ਹੈ। ਕਲਸੀ ਦਾ ਪਾਕਿਸਤਾਨ ਨਾਲ ਸਿੱਧਾ ਸੰਪਰਕ ਹੈ। ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੇ ਪੁੱਤਰ ਸਾਦ ਨਾਲ ਇਸ ਦੇ ਨਜ਼ਦੀਕੀ ਸਬੰਧ ਹਨ। ਇਸ ਤੋਂ ਪਹਿਲਾਂ ਵੀ ਅੰਮ੍ਰਿਤਪਾਲ ਦੇ ਆਈਐਸਆਈ ਲਿੰਕ ਦਾ ਖੁਲਾਸਾ ਹੋ ਚੁੱਕਾ ਹੈ। ਜਿਸ ਤਰ੍ਹਾਂ ਇਸ ਦੀਆਂ ਪਰਤਾਂ ਸਾਹਮਣੇ ਆ ਰਹੀਆਂ ਹਨ, ਉਸ ਤੋਂ ਲੱਗਦਾ ਹੈ ਕਿ ਇਹ ਪਾਕਿਸਤਾਨ ਨਾਲ ਮਿਲ ਕੇ ਭਾਰਤ ਵਿਰੁੱਧ ਕੋਈ ਗੰਭੀਰ ਸਾਜ਼ਿਸ਼ ਰਚ ਰਿਹਾ ਸੀ।
ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਜਨਰਲ ਬਾਜਵਾ ਦੇ ਬੇਟੇ ਦਾ ਨਾਂ ਸਾਦ ਬਾਜਵਾ ਹੈ। ਇਸ ਦੀ ਇੱਕ ਕੰਪਨੀ ਹੈ ਜੋ ਕਲਸੀ ਨੂੰ ਪੈਸੇ ਦਿੰਦੀ ਸੀ। ਕਲਸੀ ਦਾ ਸਬੰਧ ਅੰਮ੍ਰਿਤਪਾਲ ਨਾਲ ਸੀ। ਪੈਸੇ ਇੱਥੋਂ ਤੱਕ ਪਹੁੰਚਦੇ ਸਨ। ਜਾਂਚ ਏਜੰਸੀਆਂ ਨੇ ਦੱਸਿਆ ਕਿ ਸਾਦ ਦੀ ਕੰਪਨੀ ਦੁਬਈ ਵਿੱਚ ਹੈ। ਇਸ ਦੀ ਕੜੀ ਭਾਰਤ ਵਿੱਚ ਵੀ ਫੈਲੀ ਹੋਈ ਹੈ। ਰਾਜਧਾਨੀ ਦਿੱਲੀ ਦੇ ਸੁਭਾਸ਼ ਚੌਕ ਇਲਾਕੇ ਵਿੱਚ ਇੱਕ ਵੱਡਾ ਫਾਈਨਾਂਸਰ ਹੈ। ਉਹ ਵੀ ਕਲਸੀ ਲਈ ਹੀ ਕੰਮ ਕਰਦਾ ਸੀ।
ਕਈ ਦੇਸ਼ਾਂ ਵਿੱਚ ਫੈਲਿਆ ਨੈਕਸਸ
ਤਬਾਹੀ ਦਾ ਗਠਜੋੜ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਜਿਵੇਂ-ਜਿਵੇਂ ਜਾਂਚ ਏਜੰਸੀਆਂ ਨੇੜੇ ਹੁੰਦੀਆਂ ਜਾ ਰਹੀਆਂ ਹਨ। ਨਵੇਂ ਖੁਲਾਸੇ ਹੋ ਰਹੇ ਹਨ। ਅੰਮ੍ਰਿਤਪਾਲ ਅਜੇ ਫਰਾਰ ਹੈ। ਪੁਲਿਸ ਉਸਨੂੰ ਲੱਭ ਨਹੀਂ ਪਾ ਰਹੀ। ਕਲਸੀ ਦੋ ਮਹੀਨਿਆਂ ਲਈ ਦੁਬਈ ਵੀ ਗਿਆ ਸੀ। ਉਸ ਦੇ ਠਹਿਰਨ ਦਾ ਸਾਰਾ ਪ੍ਰਬੰਧ ਖਾਲਿਸਤਾਨੀ ਅੱਤਵਾਦੀ ਲੰਡਾ ਹਰੀਕੇ ਨੇ ਕੀਤਾ ਸੀ। ਉਹ 60 ਦਿਨ ਉੱਥੇ ਰਿਹਾ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਆਪਣੇ ਦੇਸ਼ ਦੀ ਸੁਰੱਖਿਆ ਵੱਲ ਘੱਟ ਧਿਆਨ ਦਿੰਦੀ ਹੈ ਪਰ ਭਾਰਤ ਵਿੱਚ ਜ਼ਿਆਦਾ ਦਿਲਚਸਪੀ ਰੱਖਦੀ ਹੈ। ਆਈਐਸਆਈ ਦਾ ਕਲਸੀ ਨਾਲ ਸਬੰਧ ਸੀ। ਇਸ ਦੇ ਬੰਬੀਹਾ ਗੈਂਗ ਨਾਲ ਵੀ ਸਬੰਧ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ