Ajnala Clash: ਭਿੰਡਰਾਵਾਲਾ 2.0, ਅੰਮ੍ਰਿਤਪਾਲ ਦੀ ਡੀਜੀਪੀ ਪੰਜਾਬ ਨੂੰ ਚੇਤਾਵਨੀ,ਜੇਕਰ ਕਾਰਵਾਈ ਹੋਈ ਤਾਂ ਹੋਵੇਗਾ ਵੱਡਾ ਐਕਸ਼ਨ

Updated On: 

25 Feb 2023 12:01 PM

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਡੀਜੀਪੀ ਪੰਜਾਬ ਨੂੰ ਅਜਨਾਲਾ ਕਾਂਡ ਨੂੰ ਲੈ ਕੇ ਮੁੜ ਧਮਕੀ ਦਿੱਤੀ ਹੈ ਕਿਹਾ ਕਿ- "ਜੇਕਰ ਅਜਨਾਲਾ ਮਾਮਲੇ ਦੇ ਵਿੱਚ ਜੱਥੇਬੰਦੀ ਦੇ ਕਿਸੇ ਵੀ ਸਿੰਘ ਤੇ ਕਾਰਵਾਈ ਹੋਈ ਤਾਂ ਅਸੀਂ ਮੁੜ ਅਜਨਾਲਾ ਵਰਗੇ ਹਾਲਾਤ ਪੈਦਾ ਕਰਾਂਗੇ। ਸਿੰਘਾਂ ਦੀ ਇਸ ਮਾਮਲੇ ਵਿੱਚ ਕੋਈ ਗਲਤੀ ਨਹੀਂ ਸੀ ਕਿਉਂਕੀ ਉਹ ਤਾਂ ਮੈਨੂੰ ਰਿਹਾ ਕਰਵਾਉਂਣ ਲਈ ਪੁਲਿਸ ਥਾਣੇ ਆਏ ਸੀ ਜਿਨ੍ਹਾਂ ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਇਸ ਮਾਮਲੇ ਨੂੰ ਇਥੇ ਹੀ ਬੰਦ ਕਰ ਦੇਣਾ ਚਾਹਿਦਾ ਹੈ।"

Ajnala Clash: ਭਿੰਡਰਾਵਾਲਾ 2.0, ਅੰਮ੍ਰਿਤਪਾਲ ਦੀ ਡੀਜੀਪੀ ਪੰਜਾਬ ਨੂੰ ਚੇਤਾਵਨੀ,ਜੇਕਰ ਕਾਰਵਾਈ ਹੋਈ ਤਾਂ ਹੋਵੇਗਾ ਵੱਡਾ ਐਕਸ਼ਨ

ਸੂਤਰਾਂ ਮੁਤਾਬਿਕ ਅੰਮ੍ਰਿਤਪਾਲ ਦੇ ਕਰੀਬੀ ਦਲਜੀਤ ਕਲਸੀ ਨੂੰ ਪੁਲਿਸ ਨੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਹੈ

Follow Us On

ਅੰਮ੍ਰਿਤਸਰ | ‘ਵਾਰਿਸ ਪੰਜਾਬ ਦੇ’ ਜੱਥੇਦਾਰ ਅੰਮ੍ਰਿਤਪਾਲ ਨੇ ਅਜਨਾਲਾ ਘਟਨਾ ਨੂੰ ਲੈ ਡੀਜੀਪੀ ਪੰਜਾਬ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਕਿਸੇ ਵੀ ਸਿੰਘ ਤੇ ਕੋਈ ਕਾਰਵਾਈ ਕੀਤੀ ਗਈ ਤਾਂ ਅਜਿਹੀ ਘਟਨਾ ਨੂੰ ਦੁਬਾਰਾ ਅੰਜ਼ਾਮ ਦਿੱਤਾ ਜਾਵੇਗਾ। ਭਿੰਡਰਾਵਾਲਾ 2.0 ਅੰਮ੍ਰਿਤਪਾਲ ਉਰਫ਼ ਲਵਪ੍ਰੀਤ ਸਿੰਘ ਦੀ ਰਿਹਾਈ ਤੋਂ ਬਾਅਦ ਜਥੇਬੰਦੀ ਦਾ ਕਾਫ਼ਲਾ ਅਜਨਾਲਾ ਤੋਂ ਸਿੱਧਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚਿਆ। ਜਿੱਥੇ ਉਨ੍ਹਾਂ ਕਿਹਾ ਕਿ ਅਗਰ ਡੀਜੀਪੀ ਪੰਜਾਬ ਅਜਨਾਲਾ ਵਿਚ ਹੋਈ ਝੜਪ ਨੂੰ ਲੈ ਕੇ ਵਾਰਸ ਪੰਜਾਬ ਜਥੇਬੰਦੀ ਦੇ ਕਿਸੇ ਸਿੰਘ ‘ਤੇ ਕਾਰਵਾਈ ਕਰਦੀ ਹੈ ਤਾਂ ਆਉਂਣ ਵਾਲੇ ਸਮੇਂ ਵਿੱਚ ਇਸੇ ਤਰੀਕੇ ਨਾਲ ਸਾਡੇ ਵੱਲੋਂ ਰੋਸ ਜ਼ਾਹਰ ਕੀਤਾ ਜਾਵੇਗਾ।

ਅਜਨਾਲਾ ਮਾਮਲੇ ਨੂੰ ਇੱਥੇ ਹੀ ਕੀਤਾ ਜਾਵੇ ਖ਼ਤਮ: ਅੰਮ੍ਰਿਤਪਾਲ

ਅੰਮ੍ਰਤਪਾਲ ਨੇ ਕਿਹਾ ਕਿ ਕਾਰਵਾਈ ਕਿਸ ਗੱਲੋਂ ਕਰਨੀ ਹੈ। ਇਕ ਬੇਕਸੂਰ ਬੰਦਾ ਜੇਲ੍ਹ ਵਿੱਚ ਸੀ, ਉਸ ਨੂੰ ਛੁਡਾਉਂਣ ਲਈ ਆਏ ਉਸ ਦੇ ਪ੍ਰਸ਼ੰਸਕਾਂ ਤੇ ਪੁਲਿਸ ਵੱਲੋਂ ਲਾਠੀਤਚਾਰਜ ਕੀਤਾ ਗਿਆ, ਫ਼ਿਰ ਇਸ ਤੇ ਕਾਰਵਾਈ ਕਿਸ ਨੇ ਕਰਨੀ ਹੈ। ਡੀਜੀਪੀ ਪੰਜਾਬ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹਿਦੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਇ।

ਇਹ ਹੈ ਪੂਰਾ ਮਾਮਲਾ

ਦੱਸ ਦੇਈਏ ਕਿ ਅਜਨਾਲਾ ਪੁਲਿਸ ਥਾਣੇ ਤੇ ਹੋਈ ਕਬਜ਼ਾ ਦੀ ਘਟਨਾ ਦੇ 24 ਘੰਟਿਆਂ ਬਾਅਦ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜਾਂਚ ਕਰਕੇ ਕਾਰਵਾਈ ਕਰਨ ਦੀ ਗੱਲ ਕਹੀ ਸੀ। ਜਿਸ ਤੇ ਜਥੇਦਾਰ ਅੰਮ੍ਰਿਤਪਾਲ ਨੇ ਡੀਜੀਪੀ ਪੰਜਾਬ ਨੂੰ ਧਮਕੀ ਦਿੱਤੀ ਕਿਹਾ ਕਿ ਜੇਕਰ ਕਿਸੇ ਸਿੰਘ ਤੇ ਕਾਰਵਾਈ ਹੋਈ ਤਾਂ ਅਜਿਹੀ ਘਟਨਾ ਦੁਬਾਰਾ ਹੋਵੇਗੀ। ਅੰਮ੍ਰਿਤਪਾਲ ਸਿੰਘ ਨੇ ਡੀਜੀਪੀ ਨੂੰ ਫਿਰ ਤੋਂ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਵੀਡੀਓਗ੍ਰਾਫੀ ਤੇ ਐੈਕਸ਼ਨ ਲਿਆ ਗਿਆ ਤਾਂ ਦੁਬਾਰਾ ਪ੍ਰਦਰਸ਼ਨ ਹੋਣਗੇ, ਦੁਬਾਰਾ ਇਹ ਹਾਲਾਤ ਪੈਦਾ ਹੋਣਗੇ। ਇਸ ਤੋਂ ਚੰਗਾ ਹੈ ਕਿ ਮਾਮਲੇ ਨੂੰ ਬੰਦ ਕੀਤਾ ਜਾਵੇਗਾ।

ਝੜਪ ਤੋਂ ਬਾਅਦ ਪੁਲੀਸ ਨੇ ਲਵਪ੍ਰੀਤ ਸਿੰਘ ਨੂੰ ਰਿਹਾਅ ਕੀਤਾ

23 ਫ਼ਰਵਰੀ ਨੂੰ ‘ਵਾਰਸ ਪੰਜਾਬ ਜਥੇਬੰਦੀ’ ਦੇ ਸਿੰਘ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਵੱਡਾ ਇਕੱਠ ਲੈ ਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਜਨਾਲਾ ਥਾਣੇ ਪਹੁੰਚੇ ਸਨ। ਇਸ ਦੌਰਾਨ ਜਥੇਬੰਦੀਆਂ ਦੇ ਆਗੂਆਂ ਦੀ ਪੁਲਿਸ ਨਾਲ ਝੜਪ ਵੀ ਹੋਈ ਸੀ ਅਤੇ ਇਸ ਝੜਪ ਦੇ ਵਿਚ ਪੁਲਸ ਦੇ ਛੇ ਮੁਲਾਜ਼ਮ ਵੀ ਜ਼ਖਮੀ ਹੋਏ ਸਨ ਅਤੇ ਬਾਅਦ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਅਤੇ ਪੁਲੀਸ ਵਿਚਾਲੇ ਸਹਿਮਤੀ ਬਣੀ ਅਤੇ ਲਵਪ੍ਰੀਤ ਸਿੰਘ ਉਰਫ ਤੁਫਾਨ ਸਿੰਘ ਨੂੰ ਛੱਡਣ ਦਾ ਪੁਲਸ ਨੇ ਫੈਸਲਾ ਲਿਆ।

ਅਜਨਾਲਾ ਕਾਂਡ ਤੋਂ ਬਾਅਦ ਦੰਗਾਕਾਰੀਆਂ ਨੂੰ ਕਾਬੂ ਕਰਨ ਕਰਵਾਈ ਗਈ ਮੌਕ ਡ੍ਰਿਲ

ਅਜਨਾਲਾ ਕਾਂਡ ਤੋਂ ਬਾਅਦ ਜਿਲ੍ਹਾ ਪੁਲਿਸ ਮੁਖੀ ਸ਼ਹੀਦ ਭਗਤ ਸਿੰਘ ਨਗਰ ਦੀ ਨਿਗਰਾਨੀ ਹੇਠ ਕਰਮਚਾਰੀਆਂ ਨੂੰ ਪੁਲਿਸ ਲਾਈਨ ਵਿਖੇ ਵਿਸ਼ੇਸ਼ ਤੌਰ ਤੇ ਭੀੜ ਅਤੇ ਦੰਗਾਕਾਰੀਆਂ ਨੂੰ ਕਾਬੂ ਕਰਨ ਲਈ ਮੌਕ ਡਰਿੱਲ ਕਰਵਾਈ ਗਈ। ਜ਼ਿਕਰਯੋਗ ਹੈ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਘਟਨਾ ਦੇ 24 ਘੰਟਿਆਂ ਬਾਅਦ ਆਪਣਾ ਪੱਖ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦਾ ਆਤਮਬਲ ਪੂਰੀ ਤਰ੍ਹਾਂ ਤੋਂ ਬਰਕਰਾਰ ਹੈ। ਵੀਰਵਾਰ ਨੂੰ ਵਾਪਰੀ ਘਟਨਾ ਦੀ ਜਾਂਚ ਹੋ ਰਹੀ ਹੈ। ਜ਼ਖਮੀ ਐੱਸਪੀ ਜੁਗਰਾਜ ਸਿੰਘ ਤੇ ਹੋਰ ਜ਼ਖਮੀ ਪੁਲਿਸ ਮੁਲਾਜ਼ਮਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਜਾਵੇਗਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version