ਨਾ ਖੋਲ੍ਹੇ ਜਾਣਗੇ ਗੇਟ ਅਤੇ ਨਾ ਹੋਵੇਗੀ ਸੈਰੇਮਨੀ… ਅਟਾਰੀ ਬਾਰਡਰ ‘ਤੇ PAK ਨਾਲ ਸਾਰੀਆਂ ਰਸਮਾਂ ਖ਼ਤਮ

tv9-punjabi
Updated On: 

25 Apr 2025 10:44 AM

Beating The Retreat Ceremony: ਅਟਾਰੀ ਸਰਹੱਦ 'ਤੇ ਬੀਟਿੰਗ ਰਿਟ੍ਰੀਟ ਪਰੇਡ ਦੌਰਾਨ, ਭਾਰਤੀ ਪਾਸੇ ਦੇ ਗੇਟ ਨਹੀਂ ਖੋਲ੍ਹੇ ਜਾਣਗੇ ਅਤੇ ਨਾ ਹੀ ਪਾਕਿਸਤਾਨੀ ਰੇਂਜਰਾਂ ਨਾਲ ਹੱਥ ਮਿਲਾਉਣ ਦੀ ਰਸਮ ਹੋਵੇਗੀ। ਆਪਣੇ ਬਿਆਨ ਵਿੱਚ, ਬੀਐਸਐਫ ਨੇ ਕਿਹਾ ਕਿ ਇੱਕ ਪਾਸੇ ਸ਼ਾਂਤੀ ਅਤੇ ਦੂਜੇ ਪਾਸੇ ਭੜਕਾਉਣ ਵਾਲੀਆਂ ਅਜਿਹੀਆਂ ਅੱਤਵਾਦੀ ਗਤੀਵਿਧੀਆਂ ਇੱਕੋ ਸਮੇਂ ਨਹੀਂ ਚੱਲ ਸਕਦੀਆਂ।

ਨਾ ਖੋਲ੍ਹੇ ਜਾਣਗੇ ਗੇਟ ਅਤੇ ਨਾ ਹੋਵੇਗੀ ਸੈਰੇਮਨੀ... ਅਟਾਰੀ ਬਾਰਡਰ ਤੇ PAK ਨਾਲ ਸਾਰੀਆਂ ਰਸਮਾਂ ਖ਼ਤਮ

Retreat Ceremony At Attari

Follow Us On

Atari-Wagah Border: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਵਾਰ ਫਿਰ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਹੈ। ਭਾਰਤ ਦੀ ਕਾਰਵਾਈ ਤੋਂ ਬਾਅਦ, ਅੱਤਵਾਦ ਨੂੰ ਆਸਰਾ ਦੇਣ ਵਾਲਾ ਪਾਕਿਸਤਾਨ ਪੂਰੀ ਤਰ੍ਹਾਂ ਡਰਿਆ ਹੋਇਆ ਹੈ। ਭਾਰਤ ਦੀ ਕਾਰਵਾਈ ਤੋਂ ਬਾਅਦ, ਪਾਕਿਸਤਾਨ ਨੇ ਵੀ ਕਈ ਫੈਸਲੇ ਲਏ।

ਇੱਧਰ, ਭਾਰਤ ਨੇ ਅਟਾਰੀ ਬਾਰਡਰ ‘ਤੇ ਪਾਕਿਸਤਾਨ ਨਾਲ ਸਾਰੀਆਂ ਰਸਮਾਂ ਖਤਮ ਕਰਨ ਦਾ ਐਲਾਨ ਕੀਤਾ। ਇਹ ਕਿਹਾ ਗਿਆ ਹੈ ਕਿ ਅਟਾਰੀ ਬਾਰਡਰ ‘ਤੇ ਬੀਟਿੰਗ ਰਿਟ੍ਰੀਟ ਪਰੇਡ ਦੌਰਾਨ, ਭਾਰਤੀ ਪਾਸੇ ਦੇ ਗੇਟ ਨਹੀਂ ਖੋਲ੍ਹੇ ਜਾਣਗੇ ਅਤੇ ਨਾ ਹੀ ਪਾਕਿਸਤਾਨੀ ਸੈਨਿਕਾਂ ਨਾਲ ਹੱਥ ਮਿਲਾਉਣ ਦੀ ਰਸਮ ਨਹੀਂ ਹੋਵੇਗੀ। ਆਪਣੇ ਬਿਆਨ ਵਿੱਚ, ਬੀਐਸਐਫ ਨੇ ਕਿਹਾ ਕਿ ਇੱਕ ਪਾਸੇ ਸ਼ਾਂਤੀ ਅਤੇ ਦੂਜੇ ਪਾਸੇ ਭੜਕਾਉਣ ਵਾਲੀਆਂ ਅਜਿਹੀਆਂ ਅੱਤਵਾਦੀ ਗਤੀਵਿਧੀਆਂ ਇੱਕੋ ਸਮੇਂ ਨਹੀਂ ਚੱਲ ਸਕਦੀਆਂ।

ਬੀਐਸਐਫ ਪੰਜਾਬ ਫਰੰਟੀਅਰ ਨੇ ਟਵੀਟ ਕੀਤਾ ਕਿ ਅਟਾਰੀ ਬਾਰਡਰ, ਹੁਸੈਨੀਵਾਲਾ ਬਾਰਡਰ ਅਤੇ ਸਾਦਕੀ ਬਾਰਡਰ ‘ਤੇ ਝੰਡਾ ਉਤਾਰਨ ਦੀ ਰਸਮ ਦੌਰਾਨ, ਨਾ ਤਾਂ ਗੇਟ ਖੋਲ੍ਹੇ ਜਾਣਗੇ ਅਤੇ ਨਾ ਹੀ ਝੰਡਾ ਉਤਾਰਨ ਤੋਂ ਬਾਅਦ ਪਾਕਿਸਤਾਨੀ ਸੈਨਿਕਾਂ ਨਾਲ ਹੱਥ ਮਿਲਾਉਣ ਦੀ ਰਸਮ ਹੋਵੇਗੀ।

ਬਿਨਾਂ ਗੇਟ ਖੋਲ੍ਹੇ ਦੋਵਾਂ ਨੇ ਉਤਾਰ ਲਏ ਝੰਡੇ

ਅੱਜ ਹੋਈ ਸੈਰੇਮਨੀ ਵਿੱਚ ਦੋਵਾਂ ਦੇਸ਼ਾਂ ਦੇ ਬਿਨਾਂ ਗੇਟ ਖੋਲ੍ਹੇ ਝੰਡੇ ਉਤਾਰੇ। ਝੰਡਾ ਉਤਾਰਨ ਤੋਂ ਬਾਅਦ, ਦੋਵਾਂ ਦੇਸ਼ਾਂ ਦੇ ਸੈਨਿਕਾਂ ਨੇ ਹੱਥ ਵੀ ਨਹੀਂ ਮਿਲਾਇਆ। ਇਸ ਤੋਂ ਬਾਅਦ ਪਰੇਡ ਸਮਾਪਤ ਹੋ ਗਈ। ਹਾਲਾਂਕਿ, ਰਿਟ੍ਰੀਟ ਸੈਰੇਮਨੀ ਦੇਖਣ ਆਉਣ ਵਾਲੇ ਲੋਕਾਂ ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਗਾਈ ਗਈ। ਵੀਰਵਾਰ ਦੀ ਸੈਰੇਮਨੀ ਵਿੱਚ ਪਹਿਲਾਂ ਨਾਲੋਂ ਜਿਆਦਾ ਲੋਕ ਦਿਖਾਈ ਦਿੱਤੇ। ਅਤੇ ਇਨ੍ਹਾਂ ਵਿੱਚ ਭਾਰੀ ਉਤਸ਼ਾਹ ਅਤੇ ਪਾਕਿਸਤਾਨ ਖਿਲਾਫ ਗੁੱਸਾ ਵੀ ਦਿਖਾਈ ਦਿੱਤਾ। ਸੈਰੇਮਨੀ ਵੇਖਣ ਆਏ ਲੋਕਾਂ ਨੇ ਭਾਰਤ ਮਾਤਾ ਦੀ ਜੈ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ।

ਭਾਰਤ ਦੇ ਐਕਸ਼ਨ ਤੋਂ ਬਾਅਦ ਭੜਕਿਆ ਪਾਕਿਸਤਾਨ

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੀ ਕਾਰਵਾਈ ਤੋਂ ਪਾਕਿਸਤਾਨ ਭੜਕਿਆ ਹੋਇਆ ਹੈ। ਭਾਰਤ ਵੱਲੋਂ ਲਏ ਫੈਸਲਿਆਂ ਤੋਂ ਬਾਅਦ ਉਸਨੇ ਜਲਦੀਬਾਜੀ ਵਿੱਚ ਐਨਐਸਸੀ ਦੀ ਮੀਟਿੰਗ ਬੁਲਾਈ, ਜਿਸ ਵਿੱਚ ਉਸਨੇ ਉਹੀ ਕੀਤਾ ਜੋ ਭਾਰਤ ਸਰਕਾਰ ਨੇ ਉਸ ਨਾਲ ਕੀਤਾ ਸੀ। ਭਾਵ ਕਾਪੀ ਪੇਸਟ ਐਕਸ਼ਨ। ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤ ਨੇ ਸਾਡੇ ਵਿਰੁੱਧ ਇਕਪਾਸੜ ਕਾਰਵਾਈ ਕੀਤੀ ਹੈ। ਇਹ ਕਾਰਵਾਈ ਗੈਰ-ਕਾਨੂੰਨੀ ਹੈ। ਅਸੀਂ ਭਾਰਤ ਲਈ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਪਾਣੀ ਰੋਕਣਾ ਜੰਗ ਵਾਂਗ ਹੈ।