ਲੁਧਿਆਣਾ ਪੱਛਮੀ ਚੋਣ ਲਈ ਅੰਤਿਮ ਵੋਟਰ ਸੂਚੀ ਜਾਰੀ, ਪਾਰਟੀਆਂ ਨੂੰ ਸੌਂਪੀ ਗਈ ਲਿਸਟ
ਇਸ ਤੋਂ ਇਲਾਵਾ ਮੁੱਖ ਚੋਣ ਅਧਿਕਾਰੀ ਨੇ ਵੋਟਰਾਂ ਦੁਆਰਾ ਈਆਰਓ ਦੇ ਆਦੇਸ਼ ਦੇ ਵਿਰੁੱਧ DEO ਨੂੰ ਅਪੀਲ ਕਰਨ ਦੀ ਵਿਵਸਥਾ ਤੇ ਜੇਕਰ ਲੋੜ ਹੋਵੇ ਤਾਂ ਮੁੱਖ ਚੋਣ ਅਧਿਕਾਰੀ (ਸੀਈਓ) ਪੱਧਰ 'ਤੇ ਮੀਟਿੰਗ ਵਿੱਚ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਾਰੀ ਜਾਣਕਾਰੀ ਵੀ ਦਿੱਤੀ।
ਸੰਕੇਤਕ ਤਸਵੀਰ
Ludhiana West assembly Election: ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਦੇ ਮੱਦੇਨਜ਼ਰ, ਭਾਰਤੀ ਚੋਣ ਕਮਿਸ਼ਨ ਦੁਆਰਾ ਐਲਾਨੇ ਗਏ ਸ਼ਡਿਊਲ ਅਨੁਸਾਰ ਲੁਧਿਆਣਾ ਪੱਛਮੀ ਵੱਲੋਂ ਅੰਤਿਮ ਵੋਟਰ ਸੂਚੀ ਜਾਰੀ ਕੀਤੀ ਗਈ ਹੈ। ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੁਧਿਆਣਾ ਦੇ ਜ਼ਿਲ੍ਹਾ ਚੋਣ ਅਧਿਕਾਰੀ ਹਿਮਾਂਸ਼ੂ ਜੈਨ ਦੁਆਰਾ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅੰਤਿਮ ਵੋਟਰ ਸੂਚੀ ਦੀਆਂ ਕਾਪੀਆਂ ਸੌਂਪ ਦਿੱਤੀਆਂ ਗਈਆਂ ਹਨ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਜਾਣਕਾਰੀ ਦਿੱਤੀ ਹੈ ਕਿ ਸੋਧੀ ਗਈ ਸੂਚੀ ਦੇ ਅਨੁਸਾਰ ਲੁਧਿਆਣਾ ਪੱਛਮੀ ਹਲਕੇ ‘ਚ ਵੋਟਰਾਂ ਦੀ ਗਿਣਤੀ 1 ਲੱਖ 74 ਹਜਾਰ 437 ਹੈ। ਇਸ ‘ਚ 89,602 ਪੁਰਸ਼ ਵੋਟਰ, 84,825 ਮਹਿਲਾ ਵੋਟਰ ਤੇ 10 ਤੀਜਰੇ ਲਿੰਗ ਦੇ ਵੋਟਰ ਸ਼ਾਮਲ ਹਨ। ਪੋਲਿੰਗ ਸਟੇਸ਼ਨਾਂ ਦੀ ਗਿਣਤੀ ਨੂੰ 192 ਹੈ, ਜਿਸ ਨਾਲ ਵੋਟਰਾਂ ਦੀ ਪਹੁੰਚਯੋਗਤਾ ‘ਚ ਸੁਧਾਰ ਹੋਇਆ ਹੈ। ਸਾਰੇ ਨਾਗਰਿਕਾਂ ਲਈ ਵਧੇਰੇ ਸੁਵਿਧਾਜਨਕ ਵੋਟਿੰਗ ਅਨੁਭਵ ਨੂੰ ਸਮਰੱਥ ਬਣਾਇਆ ਗਿਆ ਹੈ। ਖਾਸ ਤੌਰ ‘ਤੇ ਵੋਟਰ ਫੋਟੋ ਪਛਾਣ ਪੱਤਰ ਕਵਰੇਜ 100 ਫੀਸਦੀ ਕਰ ਦਿੱਤੀ ਗਈ ਹੈ।
ਮੁੱਖ ਚੋਣ ਅਧਿਕਾਰੀ ਦੱਸਿਆ ਕਿ ਵੋਟਰ ਸੋਧ ਸੂਚੀ ਪ੍ਰਕਿਰਿਆ ਸਬੰਧਤ ਐਕਟਾਂ ਤੇ ਨਿਯਮਾਂ ਦੀ ਪਾਲਣਾ ਕਰਕੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਖ਼ਤੀ ਨਾਲ ਕੀਤੀ ਗਈ ਹੈ। ਮੁੱਖ ਕਦਮਾਂ ‘ਚ ਜਿਵੇਂ ਕਿ ਦਾਅਵਿਆਂ ਤੇ ਇਤਰਾਜ਼ਾਂ ਦੀਆਂ ਸੂਚੀਆਂ ਦੇਣਾ, ਨਾਲ ਹੀ ਰਾਜਨੀਤਿਕ ਪਾਰਟੀਆਂ ਨਾਲ ਡਰਾਫਟ ਤੇ ਅੰਤਿਮ ਵੋਟਰ ਸੂਚੀਆਂ ਸਾਂਝੀਆਂ ਕਰਨਾ ਵਰਗੇ ਕੰਮ ਦੀ ਪਾਲਣਾ ਪੂਰੀ ਤਨਦੇਹੀ ਨਾਲ ਕੀਤੀ ਹੈ।
ਇਸ ਤੋਂ ਇਲਾਵਾ ਮੁੱਖ ਚੋਣ ਅਧਿਕਾਰੀ ਨੇ ਵੋਟਰਾਂ ਦੁਆਰਾ ਈਆਰਓ ਦੇ ਆਦੇਸ਼ ਦੇ ਵਿਰੁੱਧ DEO ਨੂੰ ਅਪੀਲ ਕਰਨ ਦੀ ਵਿਵਸਥਾ ਤੇ ਜੇਕਰ ਲੋੜ ਹੋਵੇ ਤਾਂ ਮੁੱਖ ਚੋਣ ਅਧਿਕਾਰੀ (ਸੀਈਓ) ਪੱਧਰ ‘ਤੇ ਮੀਟਿੰਗ ਵਿੱਚ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਾਰੀ ਜਾਣਕਾਰੀ ਵੀ ਦਿੱਤੀ।