ਲੁਧਿਆਣਾ ਤੋਂ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਦਾ ਸੰਮਨ, ਪੇਸ਼ ਹੋਣ ਤੋਂ ਕੀਤਾ ਇਨਕਾਰ

rajinder-arora-ludhiana
Updated On: 

06 Jun 2025 12:05 PM

ਇਹ ਮਾਮਲਾ 8 ਜਨਵਰੀ 2025 ਦਾ ਹੈ, ਭਾਰਤੀ ਦੰਡ ਪ੍ਰਣਾਲੀ ਦੀ ਧਾਰਾ 420, 120-ਬੀ, 467, 468, 471 ਤੇ 409 ਦੇ ਤਹਿਤ ਐਫਆਈਆਰ ਦਰਜ਼ ਕੀਤੀ ਗਈ। ਮਾਮਲਾ ਲੁਧਿਆਣਾ ਇੰਪਰੂਵਮੈਟ ਟਰੱਸਟ (ਐਲਆਈਟੀ) ਵੱਲੋਂ ਦਹਾਕਿਆਂ ਪਹਿਲੇ ਸਰਾਭਾ ਨਗਰ 'ਚ ਨਵੇਂ ਸੀਨਿਅਰ ਸੈਕੰਡਰੀ ਸਕੂਲ ਨੂੰ ਚਲਾਉਣ ਲਈ ਅਲਾਟ ਕੀਤੀ ਗਈ 4.7 ਏਕੜ ਜ਼ਮੀਨ ਨਾਲ ਜੁੜਿਆ ਹੈ। ਇਸ ਜ਼ਮੀਨ ਸਿੱਖਿਅਕ ਉਦੇਸ਼ਾਂ ਲਈ ਰਿਆਇਤੀ ਦਰਾਂ 'ਤੇ ਦਿੱਤੀ ਗਈ ਸੀ।

ਲੁਧਿਆਣਾ ਤੋਂ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਦਾ ਸੰਮਨ, ਪੇਸ਼ ਹੋਣ ਤੋਂ ਕੀਤਾ ਇਨਕਾਰ

ਭਾਰਤ ਭੂਸ਼ਣ ਆਸ਼ੂ

Follow Us On

ਲੁਧਿਆਣਾ ਪੱਛਮੀ ‘ਚ 19 ਜੂਨ ਨੂੰ ਜ਼ਿਮਨੀ ਚੋਣ ਹੋਣੀ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਸੰਮਨ ਜਾਰੀ ਕੀਤਾ ਹੈ। ਉਨ੍ਹਾਂ ਨੂੰ ਲੁਧਿਆਣਾ ਦੇ ਸਰਾਭਾ ਨਗਰ ‘ਚ ਸਕੂਲ ਦੀ ਜ਼ਮੀਨ ਦੀ ਦੂਰਵਰਤੋਂ ਕਰਨ ਤੇ 2400 ਕਰੋੜ ਰੁਪਏ ਦੇ ਘੁਟਾਲੇ ਦੇ ਸਿਲਸਿਲੇ ‘ਚ ਅੱਜ ਯਾਨੀ 6 ਜੂਨ ਨੂੰ 10 ਵਜੇ ਪੇਸ਼ ਹੋਣ ਲਈ ਕਿਹਾ ਗਿਆ। ਹਾਲਾਂਕਿ, ਆਸ਼ੂ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਰੋਕਿਆ ਜਾ ਰਿਹਾ ਹੈ ਤੇ ਬਦਨਾਮ ਕੀਤਾ ਜਾ ਰਿਹਾ ਹੈ ਤੇ ਉਹ 19 ਜੂਨ ਤੋਂ ਬਾਅਦ ਪੇਸ਼ ਹੋਣਗੇ।

ਕੀ ਹੈ ਪੂਰਾ ਮਾਮਲਾ?

ਇਹ ਮਾਮਲਾ 8 ਜਨਵਰੀ 2025 ਦਾ ਹੈ, ਜਦੋਂ ਭਾਰਤੀ ਦੰਡ ਪ੍ਰਣਾਲੀ ਦੀ ਧਾਰਾ 420, 120-ਬੀ, 467, 468, 471 ਤੇ 409 ਦੇ ਤਹਿਤ ਐਫਆਈਆਰ ਦਰਜ਼ ਕੀਤੀ ਗਈ। ਮਾਮਲਾ ਲੁਧਿਆਣਾ ਇੰਪਰੂਵਮੈਟ ਟਰੱਸਟ (ਐਲਆਈਟੀ) ਵੱਲੋਂ ਦਹਾਕਿਆਂ ਪਹਿਲੇ ਸਰਾਭਾ ਨਗਰ ‘ਚ ਨਿਊ ਸੀਨਿਅਰ ਸੈਕੰਡਰੀ ਸਕੂਲ ਨੂੰ ਚਲਾਉਣ ਲਈ ਅਲਾਟ ਕੀਤੀ ਗਈ 4.7 ਏਕੜ ਜ਼ਮੀਨ ਨਾਲ ਜੁੜਿਆ ਹੈ। ਇਸ ਜ਼ਮੀਨ ਸਿੱਖਿਅਕ ਉਦੇਸ਼ਾਂ ਲਈ ਰਿਆਇਤੀ ਦਰਾਂ ‘ਤੇ ਦਿੱਤੀ ਗਈ ਸੀ।

ਜਾਂਚ ‘ਚ ਪਤਾ ਚੱਲਿਆ ਕਿ ਇਸ ਜ਼ਮੀਨ ਦੇ ਕੁੱਝ ਹਿੱਸਿਆਂ ਨੂੰ ਗੈਰ-ਕਾਨੂੰਨੀ ਰੂਪ ‘ਚ ਕਾਰੋਬਾਰੀ ਗਤੀਵਿਧੀਆਂ ਦੇ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ‘ਚ ਕਈ ਪਲੇ ਵੇਅ ਸਕੂਲ ਤੇ ਕਾਰੋਬਾਰ ਚੱਲ ਰਹੇ ਹਨ ਤੇ ਸਕੂਲ ਪ੍ਰਸ਼ਾਸਨ ਕਥਿਤ ਤੌਰ ‘ਤੇ ਕਿਰਾਇਆ ਵਸੂਲ ਕਰ ਰਿਹਾ ਹੈ। ਜਿਸ ‘ਚ ਵਿੱਤੀ ਬੇਨਿਯਮੀਆਂ 2,400 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।

ਲੁਧਿਆਣਾ ਇੰਪਰੂਵਮੈਂਟ ਟ੍ਰਸਟ ਦੇ ਪ੍ਰਧਾਨ ਵੱਲੋਂ ਦਰਜ਼ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਇਸ ਸਾਲ 8 ਜਨਵਰੀ ਨੂੰ ਸਕੂਲ ਖਿਲਾਫ਼ ਐਫਆਈਆਰ ਦਰਜ ਕਰ ਲਈ ਸੀ। ਸ਼ਿਕਾਇਤ ਤੋਂ ਬਾਅਦ ਜਾਂਚ ਦੇ ਦੌਰਾਨ ਕਥਿਤ ਵਿੱਤੀ ਬੇਨਿਯਮੀਆਂ ਦੇ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਵਿਜੀਲੈਂਸ਼ ਬਿਊਰੋ ਨੂੰ ਸੌਂਪ ਦਿੱਤਾ ਗਿਆ ਸੀ।

ਭਾਰਤ ਭੂਸ਼ਣ ਆਸ਼ੂ, ਨਰਿੰਦਰ ਕਾਲਾ ਕਮੇਟੀ ਦੇ ਰਹਿ ਚੁੱਕੇ ਹਨ ਮੈਂਬਰ

ਨਿਊ ਹਾਈ ਸਕੂਲ ਦੇ ਕਮੇਟੀ ਰਿਕਾਰਡ ਅਨੁਸਾਰ, ਭਾਰਤ ਭੂਸ਼ਣ ਆਸ਼ੂ 2012 ਤੋਂ 2017 ਤੱਕ ਉਪ ਪ੍ਰਧਾਨ ਸਨ, ਜਦੋਂ ਕਿ ਉਨ੍ਹਾਂ ਦਾ ਭਰਾ ਨਰਿੰਦਰ ਕਾਲਾ ਪਹਿਲਾ ਸੰਯੁਕਤ ਵਿੱਤ ਸਕੱਤਰ ਸੀ। ਫਿਰ 2017-2018 ਵਿੱਚ, ਆਸ਼ੂ ਕਮੇਟੀ ਤੋਂ ਬਾਹਰ ਸਨ, ਜਦੋਂ ਕਿ ਉਨ੍ਹਾਂ ਦਾ ਭਰਾ ਕਮੇਟੀ ਵਿੱਚ ਰਿਹਾ। ਨਰਿੰਦਰ ਕਾਲਾ 2020-21 ਵਿੱਚ ਉਪ ਪ੍ਰਧਾਨ ਸਨ।

Related Stories
Punjab Cabinet : CISF ਹਟਾਉਣ ਦਾ ਮਤਾ ਹੋਵੇਗਾ ਪਾਸ, ਮਹਿਲਾ ਸਰਪੰਚਾਂ ਨੂੰ ਹਜੂਰ ਸਾਹਿਬ ਦੀ ਯਾਤਰਾ, 10 ਲੱਖ ਦਾ ਇਲਾਜ਼ ਮੁਫ਼ਤ! ਪੰਜਾਬ ਕੈਬਨਿਟ ਦੇ ਅਹਿਮ ਫੈਸਲੇ
ਜੰਮੂ ਤੋਂ ਪਠਾਨਕੋਟ ਆ ਰਹੀ ਟ੍ਰੇਨ ਡੀਰੇਲ, ਇੰਜਣ ਸਮੇਤ 3 ਡੱਬੇ ਪਟਰੀ ਤੋਂ ਉਤਰੇ, ਬਾਰਿਸ਼ ਕਾਰਨ ਹੋਇਆ ਹਾਦਸਾ
ਜਲੰਧਰ: ਹਾਈਵੇਅ ‘ਤੇ ਪਲਟੀ ਕਾਰ, ਭਿਆਨਕ ਸੜਕ ਹਾਦਸੇ ‘ਚ 33 ਸਾਲਾ ਨੌਜਵਾਨ ਦੀ ਮੌਤ
ਪੰਜਾਬ ਤੇ ਚੰਡੀਗੜ੍ਹ ‘ਚ ਭਾਰੀ ਮੀਂਹ, ਸੁਖਨਾ ਝੀਲ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ, ਖੋਲ੍ਹੇ ਜਾ ਸਕਦੇ ਹਨ ਫਲੱਡ ਗੇਟ
ਪੰਜਾਬ ‘ਚ ਓਡੀਸ਼ਾ ਕ੍ਰਾਈਮ ਬ੍ਰਾਂਚ ਦੀ ਰੇਡ, ਲੁਧਿਆਣਾ ਤੇ ਸੰਗਰੂਰ ਤੋਂ ਦੋ ਠੱਗ ਗ੍ਰਿਫ਼ਤਾਰ, ਟ੍ਰੇਡਿੰਗ ਦੇ ਨਾਮ ‘ਤੇ 9 ਕਰੋੜ ਦੀ ਠੱਗੀ
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਮੰਤਰੀ ਚੀਮਾ ਨੇ ਲਾਰੈਂਸ ਬਿਸ਼ਨੋਈ, ਡਰੱਗ ਮਾਫ਼ੀਆ ਤੇ ਵਿਰੋਧੀ ਧਿਰ ‘ਤੇ ਬੋਲਿਆ ਹਮਲਾ