ਜੰਮੂ ਤੋਂ ਪਠਾਨਕੋਟ ਆ ਰਹੀ ਟ੍ਰੇਨ ਡੀਰੇਲ, ਇੰਜਣ ਸਮੇਤ 3 ਡੱਬੇ ਪਟਰੀ ਤੋਂ ਉਤਰੇ, ਬਾਰਿਸ਼ ਕਾਰਨ ਹੋਇਆ ਹਾਦਸਾ
Pathankot Train Derail: ਹਾਦਸਾ ਉਸ ਸਮੇਂ ਹੋਇਆ ਜਦੋਂ ਮਾਲ ਗੱਡੀ ਜੰਮੂ ਤੋਂ ਰਵਾਨਾ ਹੋ ਕੇ ਮਾਧੋਪੁਰ ਸਟੇਸ਼ਨ ਕੋਲ ਪਹੁੰਚ ਰਹੀ ਸੀ। ਇਸ ਦੌਰਾਨ ਭਾਰੀ ਬਾਰਿਸ਼ ਕਰਕੇ ਟ੍ਰੈਕ ਦੇ ਥੱਲੇ ਮਿੱਟੀ ਤੇ ਪੱਥਰ ਖਿਸਕ ਗਏ, ਜਿਸ ਨਾਲ ਟ੍ਰੇਨ ਦਾ ਸੰਤੁਲਨ ਵਿਗੜ ਗਿਆ ਤੇ ਪਟਰੀ ਤੋਂ ਥੱਲੇ ਉਤਰ ਗਈ ਤੇ ਇਹ ਹਾਦਸਾ ਵਾਪਰ ਗਿਆ।

ਜੰਮੂ ਤੋਂ ਪਠਾਨਕੋਟ ਆ ਰਹੀ ਟ੍ਰੇਨ ਡੀਰੇਲ
ਜੰਮੂ-ਕਸ਼ਮੀਰ ਤੋਂ ਪਠਾਨਕੋਟ ਵੱਲ ਨੂੰ ਆ ਰਹੀ ਮਾਲ ਗੱਡੀ ਅੱਜ ਯਾਨੀ ਵੀਰਵਾਰ ਨੂੰ ਮਾਧੋਪੁਰ ਰੇਲਵੇ ਸਟੇਸ਼ਨ ਨੇੜੇ ਪਟਰੀ ਤੋਂ ਉਤਰ ਗਈ। ਹਾਦਸੇ ‘ਚ ਟ੍ਰੇਨ ਦे ਇੰਜਣ ਸਮੇਤ ਤਿੰਨ ਡੱਬੇ ਪਟਰੀ ਤੋਂ ਉਤਰ ਗਏ। ਬਚਾਅ ਰਿਹਾ ਕਿ ਮਾਲ ਗੱਡੀ ਪਲਟੀ ਨਹੀਂ, ਜਿਸ ਕਾਰਨ ਵੱਡਾ ਹਾਦਸਾ ਟੱਲ ਗਿਆ ਤੇ ਕਿਸੇ ਜਾਨ ਦਾ ਨੁਕਸਾਨ ਨਹੀਂ ਹੋਇਆ।
ਜਾਣਕਾਰੀ ਮੁਤਾਬਕ ਹਾਦਸਾ ਉਸ ਸਮੇਂ ਹੋਇਆ ਜਦੋਂ ਮਾਲ ਗੱਡੀ ਜੰਮੂ ਤੋਂ ਰਵਾਨਾ ਹੋ ਕੇ ਮਾਧੋਪੁਰ ਸਟੇਸ਼ਨ ਕੋਲ ਪਹੁੰਚ ਰਹੀ ਸੀ। ਇਸ ਦੌਰਾਨ ਭਾਰੀ ਬਾਰਿਸ਼ ਕਰਕੇ ਟ੍ਰੈਕ ਦੇ ਥੱਲੇ ਮਿੱਟੀ ਤੇ ਪੱਥਰ ਖਿਸਕ ਗਏ, ਜਿਸ ਨਾਲ ਟ੍ਰੇਨ ਦਾ ਸੰਤੁਲਨ ਵਿਗੜ ਗਿਆ ਤੇ ਪਟਰੀ ਤੋਂ ਥੱਲੇ ਉਤਰ ਗਈ ਤੇ ਇਹ ਹਾਦਸਾ ਵਾਪਰ ਗਿਆ।
ਘਟਨਾ ਦੀ ਜਾਣਕਾਰੀ ਤੋਂ ਬਾਅਦ ਰੇਲ ਅਧਿਕਾਰ ਆਪਣੀ ਟੀਮਾਂ ਨਾਲ ਮੌਕੇ ‘ਤੇ ਪਹੁੰਚ ਗਏ ਤੇ ਰਾਹਤ ਕਾਰਜ਼ ਸ਼ੁਰੂ ਕੀਤਾ। ਆਧਿਕਾਰੀਆਂ ਨੇ ਦੱਸਿਆ ਕਿ ਟ੍ਰੈਕ ਦੀ ਮੁਰੰਮਤ ਚੱਲ ਰਹੀ ਹੈ ਤੇ ਸ਼ਾਮ ਤੱਕ ਰੂਟ ਨੂੰ ਸਹੀ ਕਰ ਦਿੱਤਾ ਜਾਵੇਗਾ। ਇਸ ਹਾਦਸੇ ਤੋਂ ਬਾਅਦ ਇਸ ਰੂਟ ‘ਤੇ ਚੱਲਣ ਵਾਲੀਆਂ ਕਈ ਟ੍ਰੇਨਾਂ ਨੂੰ ਅਸਥਾਈ ਤੌਰ ‘ਤੇ ਰੱਦ ਕਰ ਦਿੱਤਾ ਗਿਆ ਹੈ, ਜਦਕਿ ਕਈ ਟ੍ਰੇਨਾਂ ਦਾ ਰੂਟ ਬਦਲ ਦਿੱਤਾ ਗਿਆ ਹੈ। ਯਾਤਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੀ ਯਾਤਰਾ ਤੋਂ ਪਹਿਲੇ ਸਬੰਧਤ ਰੇਲਵੇ ਸਟੇਸ਼ਨ ਜਾਂ ਵੈੱਬਸਾਈਟ ਤੋਂ ਸਥਿਤੀ ਦੀ ਜਾਣਕਾਰੀ ਪ੍ਰਾਪਤ ਕਰ ਲੈਣ।
0 seconds of 1 minute, 0Volume 0%
Press shift question mark to access a list of keyboard shortcuts
Keyboard Shortcuts
Shortcuts Open/Close/ or ?
Play/PauseSPACE
Increase Volume↑
Decrease Volume↓
Seek Forward→
Seek Backward←
Captions On/Offc
Fullscreen/Exit Fullscreenf
Mute/Unmutem
Decrease Caption Size-
Increase Caption Size+ or =
Seek %0-9