ਗਰਾਂਟ ਜਾਰੀ ਕਰਨ ਬਦਲੇ ਹਲਕਾ ਵਿਧਾਇਕ ਨੇ ਮਹਿਲਾ ਸਰੰਪਚ ਦੇ ਪਤੀ ਤੋਂ ਮੰਗੀ ਰਿਸ਼ਵਤ, ਆਡੀਓ ਵਾਇਰਲ

Published: 

18 Feb 2023 16:45 PM

ਵਾਇਰਲ ਹੋਈ ਆਡੀਓ ਵਿਚ ਵਿਧਾਇਕ ਅੰਮ੍ਰਿਤ ਰਤਨ ਕੋਟ ਫੱਤਾ ਸਰਪੰਚ ਦੇ ਪਤੀ ਪ੍ਰਿਤਪਾਲ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਗੱਲਬਾਤ ਕਰਦੇ ਸੁਣਾਈ ਦੇ ਰਹੇ ਹਨ।ਪ੍ਰਿਤਪਾਲ ਕੁਮਾਰ ਨੇ ਦੱਸਿਆ ਕਿ ਰਿਸ਼ਵਤ ਦੇਣ ਲਈ ਹਲਕਾ ਵਿਧਾਇਕ ਦੇ ਪੀਏ ਰਿਸ਼ਵ ਨਾਲਵੀ ਗੱਲ ਹੋਈ ਸੀ।

ਗਰਾਂਟ ਜਾਰੀ ਕਰਨ ਬਦਲੇ ਹਲਕਾ ਵਿਧਾਇਕ ਨੇ ਮਹਿਲਾ ਸਰੰਪਚ ਦੇ ਪਤੀ ਤੋਂ ਮੰਗੀ ਰਿਸ਼ਵਤ, ਆਡੀਓ ਵਾਇਰਲ
Follow Us On

ਬਠਿੰਡਾ। ਬਠਿੰਡਾ ਦਿਹਾਤੀ ਦੇ ਵਿਧਾਇਕ ਵੱਲੋਂ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਦੇ ਪਤੀ ਤੋਂ ਰਿਸ਼ਵਤ ਮੰਗਣ ਲਈ ਹੋਈ ਗੱਲਬਾਤ ਵਾਇਰਲ ਹੋ ਗਈ ਹੈ। ਪ੍ਰਿਤਪਾਲ ਕੁਮਾਰ ਜੋ ਕਿ ਪਿੰਡ ਘੁੱਦਾ ਦੀ ਮਹਿਲਾ ਸਰੰਪਚ ਦਾ ਪਤੀ ਹੈ, ਨੇ ਕਿਸੇ ਕੰਮ ਲਈ ਗ੍ਰਾਂਟ ਜਾਰੀ ਕਰਨ ਦੀ ਗੱਲ ਕੀਤੀ ਸੀ ਜਿਸ ਤੇ ਹਲਕਾ ਵਿਧਾਇਕ ਅੰਮ੍ਰਿਤ ਰਤਨ ਕੋਟਫੱਤਾ ਦੇ ਨੇ ਰਿਸ਼ਵਤ ਮੰਗੀ ਸੀ।ਪੀੜਤ ਪ੍ਰਿਤਪਾਲ ਕੁਮਾਰ ਨੇ ਦੱਸਿਆ ਕਿ 25 ਲੱਖ ਰੁਪਏ ਦੀ ਗ੍ਰਾਂਟ ਦੇਣ ਬਦਲੇ ਵਿਧਾਇਕ ਨੇ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ।

ਆਡੀਓ ਹੋਈ ਵਾਇਰਲ

ਜਿਸ ਦੀ ਰਿਕਾਰਡਿੰਗ ਉਸ ਕੋਲ ਹੈ। ਵਾਇਰਲ ਹੋਈ ਆਡੀਓ ਵਿਚ ਵਿਧਾਇਕ ਅੰਮ੍ਰਿਤ ਰਤਨ ਕੋਟ ਫੱਤਾ ਸਰਪੰਚ ਦੇ ਪਤੀ ਪ੍ਰਿਤਪਾਲ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਗੱਲਬਾਤ ਕਰਦੇ ਸੁਣਾਈ ਦੇ ਰਹੇ ਹਨ।ਪ੍ਰਿਤਪਾਲ ਕੁਮਾਰ ਨੇ ਦੱਸਿਆ ਕਿ ਰਿਸ਼ਵਤ ਦੇਣ ਲਈ ਹਲਕਾ ਵਿਧਾਇਕ ਦੇ ਪੀਏ ਰਿਸ਼ਵ ਨਾਲਵੀ ਗੱਲ ਹੋਈ ਸੀ। ਜ਼ਿਕਰਯੋਗ ਹੈ ਕਿ ਵਿਧਾਇਕ ਦੇ ਪ੍ਰਾਈਵੇਟ ਪੀਏ ਰਿਸ਼ਭ ਨੂੰ ਚਾਰ ਲੱਖ ਰੁਪਏ ਰਿਸ਼ਵਤ ਲੈਂਦਿਆ ਰੰਗੇ ਹੱਥੀ ਫੜਿਆ ਗਿਆ ਸੀ। ਆਡੀਓ ‘ਚ ਨੰਬਰਦਾਰ ਦੀ ਨਿਯੁਕਤੀ ਸਬੰਧੀ ਬਾਕੀ ਰਹਿੰਦੀ ਰਕਮ ਦੀ ਗੱਲਬਾਤ ਵੀ ਹੋ ਰਹੀ ਹੈ। ਆਡੀਓ ਵਿੱਚ ਵਿਧਾਇਕ ਕਹਿੰਦਾ ਹੈ ਕਿ ਅੱਜ ਹੀ ਪੈਮੇਂਟ ਦਿਓ।

ਕਾਰਵਾਈ ਕਰ ਸਕਦੀ ਹੈ ਵਿਜੀਲੈਂਸ ਦੀ ਟੀਮ

ਆਡੀਓ ਵਿੱਚ ਪ੍ਰਿਤਪਾਲ ਕੁਮਾਰ ਵਿਧਾਇਕ ਨੂੰ ਕਿਸੇ ਮੰਤਰੀ ਨਾਲ ਮਿਲਣ ਦੀ ਗੱਲ ਕਰ ਰਿਹਾ ਹੈ, ਜਿਸ ਵਿੱਚ ਵਿਧਾਇਕ ਕਹਿ ਰਿਹਾ ਹੈ ਕਿ 14-15 ਫਰਵਰੀ ਨੂੰ ਉਹ ਚੰਡੀਗੜ੍ਹ ਹੈ ਤੇ ਉਸ ਦਿਨ ਮੰਤਰੀ ਨੂੰ ਮਿਲ ਲਿਆ ਜਾਵੇਗਾ। ਸਰਪੰਚ ਦਾ ਪਤੀ ਕਹਿ ਰਿਹਾ ਹੈ ਕਿ ਫਿਰ ਮੈਂ ਸਾਮਾਨ ਵੀ ਉਸੇ ਦਿਨ ਲੈ ਆਵਾਂਗਾ। ਵਿਧਾਇਕ ਉਸ ਨੂੰ ਕਹਿ ਰਿਹਾ ਹੈ ਕਿ ਉਹ ਚੰਡੀਗੜ੍ਹ ਆਉਣ ਤੋਂ ਪਹਿਲਾਂ ਇਕ ਵਾਰ ਯਾਦ ਕਰਵਾ ਦੇਵੇ ਤੇ ਉਸ ਦੇ ਪੀਏ ਰਣਵੀਰ ਨੂੰ ਫੋਨ ‘ਤੇ ਦੱਸ ਦੇਵੇ। ਪ੍ਰਿਤਪਾਲ ਕਹਿ ਰਿਹਾ ਹੈ ਕਿ ਰਣਵੀਰ ਉਸ ਦਾ ਫੋਨ ਨਹੀਂ ਚੁੱਕਦਾ। ਇਸ ਤੋਂ ਬਾਅਦ ਵਿਧਾਇਕ ਅੰਮ੍ਰਿਤ ਰਤਨ ਕੋਟਫੱਤਾ ਤਾਂ ਉਸ ਨੂੰ ਆਪਣਾ ਨਿੱਜੀ ਫ਼ੋਨ ਨੰਬਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਉਹ ਚੰਡੀਗੜ੍ਹ ਆਉਣ ਤੋਂ ਪਹਿਲਾਂ ਉਸ ਨੂੰ ਵਟਸਐਪ ਮੈਸੇਜ ਕਰ ਦੇਵੇ। ਦੂਜੇ ਪਾਸੇ ਆਡੀਓ ਵਾਇਰਲ ਹੋਣ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਵਿਧਾਇਕ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ।