ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Bunga Nanaksar: ਗੁਰਦੁਆਰਾ ਬੁੰਗਾ ਨਾਨਕਸਰ ਨੂੰ ਲੈ ਕੇ SGPC ਅਤੇ ਦਲਿਤ ਭਾਈਚਾਰੇ ਵਿਚਾਲੇ ਮੁੜ ਭਖਿਆ ਵਿਵਾਦ, ਪੁਲਿਸ ਤਾਇਨਾਤ

Bathinda ਦੇ ਡਿਪਟੀ ਕਮਿਸ਼ਨਰ ਨੇ ਦੋਹਾਂ ਧਿਰਾਂ ਨਾਲ ਮੀਟਿੰਗ ਕਰਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਅਤੇ ਮੁੱਦੇ ਤੇ ਇੱਕ ਵਾਰ ਮੁੜ ਤੋਂ ਦੋਵਾਂ ਵਿਚਾਲੇ ਬੈਠਕ ਕਰਨ ਦੀ ਗੱਲ ਕਹੀ ਹੈ।

Bunga Nanaksar: ਗੁਰਦੁਆਰਾ ਬੁੰਗਾ ਨਾਨਕਸਰ ਨੂੰ ਲੈ ਕੇ SGPC ਅਤੇ ਦਲਿਤ ਭਾਈਚਾਰੇ ਵਿਚਾਲੇ ਮੁੜ ਭਖਿਆ ਵਿਵਾਦ, ਪੁਲਿਸ ਤਾਇਨਾਤ
Follow Us
jaswinder-babbar
| Updated On: 16 May 2023 17:35 PM

ਬਠਿੰਡਾ ਨਿਊਜ: ਤਲਵੰਡੀ ਸਾਬੋ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਨੇੜੇ ਬਣੇ ਗੁਰਦੁਆਰਾ ਸਾਹਿਬ ਬੁੰਗਾ ਨਾਨਕਸਰ (Gurudwara Bunga Nanaksar) ਨੂੰ ਲੈ ਕੇ ਇੱਕ ਵਾਰ ਮੁੜ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ (SGPC) ਅਤੇ ਦਲਿਤ ਭਾਈਚਾਰੇ ਵਿਚਾਲੇ ਵਿਵਾਦ ਭਖ ਗਿਆ ਹੈ। ਇਸ ਨੂੰ ਲੈ ਕੇ ਮੰਗਲਵਾਰ ਨੂੰ ਸ਼੍ਰੋਮਣੀ ਕਮੇਟੀ ਅਤੇ ਦਲਿਤ ਭਾਈਚਾਰੇ ਵੱਲੋਂ ਬਠਿੰਡਾ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਦੋਹਾਂ ਪੱਖਾਂ ਨੇ ਆਪੋ-ਆਪਣਾ ਪੱਖ ਰੱਖਿਆ।

ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਹਾਈਕੋਰਟ ਦਾ ਫੈਸਲਾ 2018 ਵਿੱਚ ਹੀ ਉਨ੍ਹਾਂ ਦੇ ਹੱਕ ਵਿੱਚ ਆਇਆ ਹੈ, ਉਨ੍ਹਾਂ ਵੱਲੋਂ 15 ਕਨਾਲ 14 ਮਰਲੇ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ ਜਾ ਰਿਹਾ। ਕੇਸ ਚੱਲ ਰਿਹਾ ਸੀ, ਜਿਸ ਦਾ ਫੈਸਲਾ ਐੱਸ.ਡੀ.ਪੀ.ਸੀ. ਦੇ ਹੱਕ ‘ਚ ਹੋ ਚੁੱਕਾ ਹੈ, ਪਰ ਜੋ ਜ਼ਮੀਨ ਪਹਿਲਾਂ ਠੇਕੇ ‘ਤੇ ਦਿੱਤੀ ਗਈ ਸੀ, ਉਸ ‘ਤੇ ਅਜੇ ਤੱਕ ਖੇਤੀ ਨਹੀਂ ਕੀਤੀ ਗਈ, ਜਿਸ ਕਾਰਨ ਨਾਜਾਇਜ਼ ਕਬਜ਼ਿਆਂ ਕਾਰਨ ਐੱਸਜੀਪੀਸੀ ਨੇ ਅਦਾਲਤ ‘ਚ ਕੇਸ ਲੜਿਆ ਸੀ, ਜਿਸ ਦਾ ਫੈਸਲਾ ਸੀਵੀਆਈ SGPC ਦੇ ਹੱਕ ‘ਚ ਆਇਆ ਸੀ। ਹੁਣ ਜਦੋਂ 15 ਕਨਾਲ 14 ਮਰਲੇ ਜ਼ਮੀਨ ਦਾ ਕਬਜ਼ਾ SGPC ਪ੍ਰਸ਼ਾਸਨ ਦੀ ਹਾਜ਼ਰੀ ਨਾਲ ਜਾਂ ਸਮਝੌਤੇ ਨਾਲ ਲਵੇਗੀ।

ਦਲਿਤ ਭਾਈਚਾਰੇ ਨੇ ਰੱਖਿਆ ਆਪਣਾ ਪੱਖ

ਦੂਜੇ ਪਾਸੇ ਦਲਿਤ ਭਾਈਚਾਰੇ ਨੇ ਆਪਣਾ ਪੱਖ ਰੱਖਦਿਆਂ ਬਸਪਾ ਦੇ ਜਰਨਲ ਸਕੱਤਰ ਨੇ ਕਿਹਾ ਕਿ ਗੁਰਦੁਆਰਾ ਬੁੰਗਾ ਨਾਨਕਸਰ ਸਾਹਿਬ ‘ਤੇ ਪਿਛਲੇ 100 ਸਾਲਾਂ ਤੋਂ ਦਲਿਤ ਭਾਈਚਾਰੇ ਦਾ ਕਬਜ਼ਾ ਹੈ, ਫਿਰ ਸ਼੍ਰੋਮਣੀ ਕਮੇਟੀ ਇਸ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਿਵੇਂ ਕਰ ਸਕਦੀ ਹੈ। ਨਾਲ ਹੀ ਉਨ੍ਹਾਂ ਨੇ ਐਸਜੀਪੀਸੀ ਤੇ ਧੱਕੇਸ਼ਾਹੀ ਕਰਨ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਜੇਕਰ ਉਹ ਹਾਈਕੋਰਟ ‘ਚੋਂ ਕੇਸ ਜਿੱਤ ਚੁੱਕੇ ਹਨ ਤਾਂ ਪੁਲਿਸ ਪ੍ਰਸ਼ਾਸਨ ਨਾਲ ਮੌਕੇ ‘ਤੇ ਕਿਉਂ ਨਹੀਂ ਪਹੁੰਚੇ, ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਜੋ ਫੈਸਲਾ ਲਿਆ ਜਾਵੇਗਾ, ਉਸ ‘ਤੇ ਵਿਚਾਰ ਕੀਤਾ ਜਾਵੇਗਾ।

ਪ੍ਰਸ਼ਾਸਨ ਨੇ ਦੱਸਿਆ ਮੈਨੇਜਮੈਂਟ ਦਾ ਮਾਮਲਾ

ਉੱਧਰ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਪਰੇ ਨੇ ਕਿਹਾ ਕਿ 15 ਕਨਾਲ 14 ਮਰਲੇ ਜ਼ਮੀਨ ਜਿਸ ਦਾ ਕੇਸ ਹਾਈ ਕੋਰਟ ਵਿੱਚ ਚੱਲ ਰਿਹਾ ਸੀ ਅਤੇ 2018 ਵਿੱਚ ਸ਼੍ਰੋਮਣੀ ਕਮੇਟੀ ਦੇ ਹੱਕ ਵਿੱਚ ਫੈਸਲਾ ਆਇਆ ਸੀ, ਇਹ ਮਸਲਾ ਧਾਰਮਿਕ ਨਹੀਂ ਸਗੋਂ ਮੈਨੇਜਮੈਂਟ ਦਾ ਹੈ, ਜਿਸ ਸਬੰਧੀ ਮੀਟਿੰਗ ਕੀਤੀ ਗਈ ਹੈ। ਇਸ ਮੁੱਦੇ ਤੇ ਮੁੜ ਤੋਂ ਮੀਟਿੰਗ ਕੀਤੀ ਜਾਵੇਗੀ, ਪਰ ਹੁਣ ਤੱਕ ਜੋ ਕੁਝ ਸਾਹਮਣੇ ਆਇਆ ਹੈ, ਉਸ ਤੋਂ ਅਸੀਂ ਕਹਿ ਸਕਦੇ ਹਾਂ ਕਿ ਇਹ ਵਿਵਾਦ ਮੈਨੇਜਮੈਂਟ ਨੂੰ ਲੈ ਕੇ ਹੋ ਰਿਹਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Punjab Board 10th Result: ਪਹਿਲਾ, ਦੂਜਾ, ਤੀਜਾ...ਇਹ ਕਿਵੇਂ ਕੀਤੇ ਗਏ ਤੈਅ ? PSEB 10ਵੀਂ ਦੇ ਨਤੀਜਿਆਂ ਨੇ ਕਿਉਂ ਕਰ ਦਿੱਤਾ ਹੈਰਾਨ?
Punjab Board 10th Result:  ਪਹਿਲਾ, ਦੂਜਾ, ਤੀਜਾ...ਇਹ ਕਿਵੇਂ ਕੀਤੇ ਗਏ ਤੈਅ ? PSEB 10ਵੀਂ ਦੇ ਨਤੀਜਿਆਂ ਨੇ ਕਿਉਂ ਕਰ ਦਿੱਤਾ ਹੈਰਾਨ?...
ਪਾਕਿਸਤਾਨੀ ਜਨਰਲ ਮੁਨੀਰ ਦਾ ਜਲੰਧਰ ਨਾਲ ਕੀ ਸਬੰਧ ਹੈ?
ਪਾਕਿਸਤਾਨੀ ਜਨਰਲ ਮੁਨੀਰ ਦਾ ਜਲੰਧਰ ਨਾਲ ਕੀ ਸਬੰਧ ਹੈ?...
ਜੇਕਰ ਭਾਰਤ ਤੇ ਹਮਲਾ ਹੋਇਆ ਹੈ ਤਾਂ ਅਸੀਂ ਅੱਤਵਾਦੀਆਂ ਦੀ ਛਾਤੀ ਤੇ ਹਮਲਾ ਕੀਤਾ- ਰਾਜਨਾਥ ਸਿੰਘ
ਜੇਕਰ ਭਾਰਤ ਤੇ ਹਮਲਾ ਹੋਇਆ ਹੈ ਤਾਂ ਅਸੀਂ ਅੱਤਵਾਦੀਆਂ ਦੀ ਛਾਤੀ ਤੇ ਹਮਲਾ ਕੀਤਾ- ਰਾਜਨਾਥ ਸਿੰਘ...
ਚੰਡੀਗੜ੍ਹ ਦੀ ਕੈਫੀ 12ਵੇਂ ਸਥਾਨ 'ਤੇ ਰਹੀ, Acid Attack ਤੋਂ ਬਾਅਦ ਦੀ ਕਹਾਣੀ ਕਰ ਦੇਵੇਗੀ ਹੈਰਾਨ
ਚੰਡੀਗੜ੍ਹ ਦੀ ਕੈਫੀ 12ਵੇਂ ਸਥਾਨ 'ਤੇ ਰਹੀ, Acid Attack ਤੋਂ ਬਾਅਦ ਦੀ ਕਹਾਣੀ ਕਰ ਦੇਵੇਗੀ ਹੈਰਾਨ...
BSF ਜਵਾਨ ਪੂਰਨਮ ਕੁਮਾਰ ਸਾਹੂ ਦੀ ਵਤਨ ਵਾਪਸੀ, ਪਾਕਿਸਤਾਨ ਨੇ ਕੀਤਾ ਰਿਹਾਅ
BSF ਜਵਾਨ ਪੂਰਨਮ ਕੁਮਾਰ ਸਾਹੂ ਦੀ ਵਤਨ ਵਾਪਸੀ, ਪਾਕਿਸਤਾਨ ਨੇ ਕੀਤਾ ਰਿਹਾਅ...
ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ; ਕੀ ਬੋਲੇ ਹਰਪਾਲ ਚੀਮਾ!
ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ; ਕੀ ਬੋਲੇ ਹਰਪਾਲ ਚੀਮਾ!...
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ 3 ਅੱਤਵਾਦੀ ਢੇਰ, ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਹੋਇਆ ਮੁਕਾਬਲਾ
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ 3 ਅੱਤਵਾਦੀ ਢੇਰ, ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਹੋਇਆ ਮੁਕਾਬਲਾ...
J&k News: ਜੰਗਬੰਦੀ ਤੋਂ ਬਾਅਦ, ਪਠਾਨਕੋਟ ਦਾ ਬਾਜ਼ਾਰ ਹੁਣ ਮੁੜ ਹੋਇਆ Normal!
J&k News: ਜੰਗਬੰਦੀ ਤੋਂ ਬਾਅਦ, ਪਠਾਨਕੋਟ ਦਾ ਬਾਜ਼ਾਰ ਹੁਣ ਮੁੜ ਹੋਇਆ Normal!...
ਚੰਡੀਗੜ੍ਹ ਹਵਾਈ ਅੱਡੇ ਲਈ ਐਡਵਾਈਜ਼ਰੀ ਜਾਰੀ, ਯਾਤਰੀਆਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ?, ਵੇਖੋ ਰਿਪੋਰਟ
ਚੰਡੀਗੜ੍ਹ ਹਵਾਈ ਅੱਡੇ ਲਈ ਐਡਵਾਈਜ਼ਰੀ ਜਾਰੀ, ਯਾਤਰੀਆਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ?, ਵੇਖੋ ਰਿਪੋਰਟ...