PAU Visit: ਇਜ਼ਰਾਈਲ ਦੇ ਖੇਤੀਬਾੜੀ ਕਾਊਂਸਲਰ ਵੱਲੋ PAU ਦੇ ਮਾੜੇ ਪਾਣੀ ਪ੍ਰਬੰਧਨ ਪ੍ਰੋਜੈਕਟ ਕੈਂਪਸ ਦਾ ਦੌਰਾ
Bathinda PAU Visit: ਇਸਰਾਈਲ ਦੇ ਖੇਤੀਬਾੜੀ ਕਾਊਂਸਲਰ ਯੇਅਰ ਇਸ਼ੇਲ ਨੇ PAU ਦੇ ਮਾੜੇ ਪਾਣੀ ਪ੍ਰਬੰਧਨ ਪ੍ਰੋਜੈਕਟ ਕੈਂਪਸ ਦਾ ਦੌਰਾ ਕੀਤਾ। ਯੇਅਰ ਇਸ਼ੇਲ ਨੇ ਇਸ ਪ੍ਰਾਜੈਕਟ ਨੂੰ ਸਫ਼ਲਤਾਪੂਰਵਕ ਚਲਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਪ੍ਰਜੈਕਟ ਨੂੰ ਜਾਰੀ ਰੱਖਣ 'ਤੇ ਜ਼ੋਰ ਦਿੱਤਾ।
ਇਜ਼ਰਾਈਲ ਦੇ ਖੇਤੀਬਾੜੀ ਕਾਊਂਸਲਰ ਵੱਲੋ PAU ਦੇ ਮਾੜੇ ਪਾਣੀ ਪ੍ਰਬੰਧਨ ਪ੍ਰੋਜੈਕਟ ਕੈਂਪਸ ਦਾ ਦੌਰਾ
ਧਰਤੀ ਹੇਠਲੇ ਪਾਣੀ ਦਾ ਸੋਧ ਕਿਵੇਂ ਵਰਤੋਂ ‘ਚ ਲਿਆਂਦਾ ਜਾਵੇ
ਡਾ ਰਾਕੇਸ਼ ਸ਼ਾਰਦਾ ਨੇ ਇਸ ਪ੍ਰਾਜੈਕਟ ਬਾਰੇ ਦੱਸਿਆ ਕਿ ਕਿਵੇਂ ਧਰਤੀ ਹੇਠਲੇ ਲੂਣੇ ਪਾਣੀ ਨੂੰ ਸੋਧ ਕੇ ਤੁਪਕਾ ਸਿੰਚਾਈ ਪ੍ਰਨਾਲੀ ਰਾਹੀਂ ਫ਼ਲਾਂ ਤੇ ਸਬਜ਼ੀਆਂ (Fruits and Vegetables) ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਉਨ੍ਹਾਂ ਫ਼ਲਾਂ ਦੇ ਉਤਪਾਦਨ ਲਈ ਹੋਰ ਨਵੀਆਂ ਤਕਨੀਕਾਂ ਅਪਨਾਉਣ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਮਾਹਿਰਾਂ ਨੇ ਅਜੋਕੀ ਖੇਤੀ ਵਿੱਚ ਲੂਣੇ-ਖਾਰੇ ਪਾਣੀ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ।ਕਾਊਂਸਲਰ ਯੇਅਰ ਇਸ਼ੇਲ ਨੇ ਪ੍ਰਾਜੈਕਟ ਦੀ ਕੀਤੀ ਸ਼ਲਾਘਾ
ਇਸਰਾਈਲ ਦੇ ਖੇਤੀਬਾੜੀ ਕਾਊਂਸਲਰ ਯੇਅਰ ਇਸ਼ੇਲ ਨੇ ਇਸ ਪ੍ਰਾਜੈਕਟ ਨੂੰ ਸਫ਼ਲਤਾਪੂਰਵਕ ਚਲਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਪ੍ਰਜੈਕਟ ਨੂੰ ਜਾਰੀ ਰੱਖਣ ‘ਤੇ ਜ਼ੋਰ ਦਿੱਤਾ। ਇਸ ਮੌਕੇ ਇਜ਼ਰਾਈਲ ਦੇ ਖੇਤੀਬਾੜੀ ਕਾਊਂਸਲਰ ਨੇ ਡੈਸੈਲੀਨੇਸ਼ਨ ਦਾ ਦੌਰਾ ਕੀਤਾ ਜੋ ਖੇਤੀਬਾੜੀ ਦੀ ਵਰਤੋਂ ਲਈ ਰਿਵਰਸ ਓਸਮੋਸਿਸ ਦੁਆਰਾ ਲੂਣੇ ਪਾਣੀ ਨੂੰ ਸ਼ੁੱਧ ਕਰਕੇ ਵਰਤਣ ਯੋਗ ਬਣਾਉਂਦਾ ਹੈ। ਉਨ੍ਹਾਂ ਨੇ ਚੈਰੀ ਟਮਾਟਰ ਅਤੇ ਰੰਗਦਾਰ ਸ਼ਿਮਲਾ ਮਿਰਚ ਦੇ ਪੌਲੀ ਹਾਊਸ ਦਾ ਦੌਰਾ ਕੀਤਾ ਤੇ ਸਬਜ਼ੀਆਂ ਦੇ ਗੁਣਾਤਮਕ ਉਤਪਾਦਨ ਬਾਰੇ ਵੀ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਇਸ ਪ੍ਰੋਜੈਕਟ ਦੀਆਂ ਸਿਫ਼ਾਰਿਸ਼ਾਂ ਨੂੰ ਕਿਸਾਨਾਂ ਦੇ ਖੇਤਾਂ ਤੱਕ ਜ਼ਮੀਨੀ ਪੱਧਰ ਉਪਰ ਜਲਦ ਲਿਜਾਣ ਦੀ ਪੁਰਜ਼ੋਰ ਵਕਾਲਤ ਕੀਤੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ
Follow Us
