ਨਹਿਰ ‘ਚ ਡੁੱਬਦੀਆਂ 11 ਜ਼ਿੰਦਗੀਆਂ ਬਚਾਈਆਂ… ਪੰਜਾਬ ਪੁਲਿਸ ਮੁਲਾਜ਼ਮ ਦਾ ਹੋਵੇਗਾ ਵਿਸ਼ੇਸ਼ ਸਨਮਾਨ
ਦੱਸ ਦੇਈਏ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਜਸਵੰਤ ਸਿੰਘ ਨੇ ਹਿੰਮਤ ਤੇ ਦਲੇਰੀ ਦਿਖਾਉਂਦੇ ਹੋਏ, ਆਪਣੀ ਜਾਨ ਦੀ ਪਰਵਾਹ ਕੀਤੇ ਬਿਨੇ ਨਹਿਰ 'ਚ ਛਾਲ ਮਾਰ ਕੇ 11 ਜ਼ਿੰਦਗੀਆਂ ਬਚਾਇਆ ਸੀ। ਬੀਤੇ ਦਿਨ ਬਠਿੰਡਾ ਦੇ ਬਹਮਨ ਪੁਲ ਨੇੜੇ ਇੱਕ ਕਾਰ ਨਹਿਰ 'ਚ ਡਿੱਗ ਗਈ ਸੀ। ਇਸ ਹਾਦਸੇ ਤੋਂ ਬਾਅਦ ਜਸਵੰਤ ਸਿੰਘ ਨੇ ਨਹਿਰ 'ਚ ਡੁੱਬ ਰਹੇ 11 ਕਾਰ ਸਵਾਰਾਂ ਦੀ ਜਾਨ ਬਚਾਈ। । ਕਾਰ 'ਚ ਇੱਕ ਹੀ ਪਰਿਵਾਰ ਦੇ 11 ਮੈਂਬਰ ਸਨ, ਜਿਨ੍ਹਾਂ 'ਚ 6 ਬੱਚੇ ਵੀ ਸ਼ਾਮਲ ਸਨ।
ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ 11 ਜ਼ਿੰਦਗੀਆਂ ਬਚਾਉਣ ਵਾਲੇ ਪੰਜਾਬ ਪੁਲਿਸ ਦੇ ਮੁਲਾਜ਼ਮ ਜਸਵੰਤ ਸਿੰਘ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ। ਬਠਿੰਡਾ ਐਸਐਸਪੀ ਅਮਨੀਤ ਕੌਂਡਲ ਨੇ ਇੱਸ ਦੀ ਜਾਣਕਾਰੀ ਦਿੱਤੀ ਤੇ ਕਿਹਾ ਇਸ ਬਹਾਦੁਰੀ ਲਈ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਸਨਮਾਨਿਤ ਕੀਤਾ ਜਾਵੇਗਾ।
ਦੱਸ ਦੇਈਏ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਜਸਵੰਤ ਸਿੰਘ ਨੇ ਹਿੰਮਤ ਤੇ ਦਲੇਰੀ ਦਿਖਾਉਂਦੇ ਹੋਏ, ਆਪਣੀ ਜਾਨ ਦੀ ਪਰਵਾਹ ਕੀਤੇ ਬਿਨੇ ਨਹਿਰ ‘ਚ ਛਾਲ ਮਾਰ ਕੇ 11 ਜ਼ਿੰਦਗੀਆਂ ਬਚਾਇਆ ਸੀ। ਬੀਤੇ ਦਿਨ ਬਠਿੰਡਾ ਦੇ ਬਹਮਨ ਪੁਲ ਨੇੜੇ ਇੱਕ ਕਾਰ ਨਹਿਰ ‘ਚ ਡਿੱਗ ਗਈ ਸੀ। ਇਸ ਹਾਦਸੇ ਤੋਂ ਬਾਅਦ ਜਸਵੰਤ ਸਿੰਘ ਨੇ ਨਹਿਰ ‘ਚ ਡੁੱਬ ਰਹੇ 11 ਕਾਰ ਸਵਾਰਾਂ ਦੀ ਜਾਨ ਬਚਾਈ। । ਕਾਰ ‘ਚ ਇੱਕ ਹੀ ਪਰਿਵਾਰ ਦੇ 11 ਮੈਂਬਰ ਸਨ, ਜਿਨ੍ਹਾਂ ‘ਚ 6 ਬੱਚੇ ਵੀ ਸ਼ਾਮਲ ਸਨ।
ਮੁਲਾਜ਼ਮ ਨੂੰ ਖੁੱਦ ਨੂੰ ਤੈਰਨਾ ਨਹੀਂ ਆਉਂਦਾ ਸੀ
ਕਾਰ ਡੁੱਬਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਦੀ ਪੀਸੀਆਰ ਟੀਮ ਮੌਕੇ ‘ਤੇ ਪਹੁੰਚੀ। ਇਸ ਦੌਰਾਨ ਜਸਵੰਤ ਸਿੰਘ ਨੇ ਦਲੇਰੀ ਦਿਖਾਉਂਦੇ ਹੋਏ ਨਹਿਰ ‘ਚ ਛਾਲ ਮਾਰ ਕੇ ਡੁੱਬ ਰਹੇ ਲੋਕਾਂ ਦੀ ਜਾਨ ਬਚਾਈ। ਪੁਲਿਸ ਮੁਲਾਜ਼ਮ ਨੂੰ ਖੁੱਦ ਘੱਟ ਤੈਰਨਾ ਆਉਂਦਾ ਸੀ, ਪਰ ਇਸ ਦੇ ਬਾਵਜੂਦ ਉਸ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਸਾਰਿਆਂ ਨੂੰ ਬਚਾ ਲਿਆ। ਘਟਨਾ ਤੋਂ ਬਾਅਦ ਕੁੱਝ ਸਥਾਨਕ ਲੋਕ ਤੇ ਸਵੈ-ਸੇਵਾ ਸੁਸਾਇਟੀ ਦੇ ਮੈਂਬਰ ਵੀ ਉੱਥੇ ਪਹੁੰਚ ਗਏ। ਸਾਰੇ ਕਾਰ ਸਵਾਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਜਨਮਦਿਨ ਵਾਲੇ ਦਿਨ ਇਸ ਤੋਂ ਵੱਡਾ ਕੰਮ ਕੀ ਹੋ ਸਕਦਾ ਹੈ- ਪੁਲਿਸ ਮੁਲਾਜ਼ਮ
ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਜਦੋਂ ਉਸ ਨੂੰ ਬੱਚਿਆਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸ ਨੇ ਬਿਨਾਂ ਕੁੱਝ ਸੋਚੇ ਸਮਝੇ ਨਹਿਰ ‘ਚ ਛਾਲ ਮਾਰ ਦਿੱਤੀ। ਉਸ ਨੂੰ ਚੰਗੀ ਤਰ੍ਹਾਂ ਤੈਰਨਾ ਨਹੀਂ ਆਉਂਦਾ ਸੀ, ਪਰ ਉਸ ਦੇ ਦਿਮਾਗ ‘ਚ ਇਹ ਚੱਲ ਰਿਹਾ ਸੀ ਕਿ ਜਿਵੇਂ ਉਸ ਦੀ ਖੁੱਦ ਦੀ ਧੀ ਨਹਿਰ ‘ਚ ਡੁੱਬ ਰਹੀ ਹੈ, ਜਿਸ ਨੂੰ ਹਰ ਹਾਲ ‘ਚ ਬਚਾਉਣਾ ਹੈ। ਉਸ ਨੇ ਦੱਸਿਆ ਕਿ ਅੱਜ ਉਸ ਦਾ ਜਨਮਦਿਨ ਵੀ ਹੈ ਤਾਂ ਇਸ ਤੋਂ ਵੱਡਾ ਕੰਮ ਕੀ ਹੋ ਸਕਦਾ ਹੈ।
