AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਸੀਐਮ ਮਾਨ ਨੇ 658 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਹੁਣ ਤੱਕ 68,288 ਨੌਕਰੀਆਂ ਦੇਣ ਦਾ ਦਾਅਵਾ

ਮੁੱਖ ਮੰਤਰੀ ਮਾਨ ਨੇ ਇਸ ਦੌਰਾਨ ਪ੍ਰੀਖਿਆਵਾਂ 'ਚ ਬੇਨਿਯਮੀਆਂ ਲਈ ਕੇਂਦਰ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ NEET ਵਰਗੇ ਵੱਡੇ ਟੈਸਟ ਵੀ ਸਹੀ ਢੰਗ ਨਾਲ ਨਹੀਂ ਕਰਵਾਏ ਜਾ ਰਹੇ ਹਨ ਤੇ ਦੇਸ਼ ਭਰ ਵਿੱਚ ਕਈ ਪੇਪਰ ਲੀਕ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਕੇਂਦਰ ਸਰਕਾਰ ਦੇ ਲਗਭਗ 93 ਪ੍ਰੀਖਿਆ ਪੇਪਰ ਲੀਕ ਹੋ ਚੁੱਕੇ ਹਨ।

ਸੀਐਮ ਮਾਨ ਨੇ 658 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਹੁਣ ਤੱਕ 68,288 ਨੌਕਰੀਆਂ ਦੇਣ ਦਾ ਦਾਅਵਾ
ਸੀਐਮ ਮਾਨ ਨੇ ਵੰਡੇ ਨਿਯੁਕਤੀ ਪੱਤਰ
tv9-punjabi
| Updated On: 23 Jun 2026 14:30 PM IST
Share

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਠਿੰਡਾ ਪਹੁੰਚੇ, ਜਿੱਥੇ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ‘ਚ ਨਿਯੁਕਤ 658 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਮਾਨ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਕਿ ਹੁਣ ਤੁੱਕ 68,288 ਸਰਕਾਰੀ ਨੌਕਰੀਆਂ ਦੇ ਚੁੱਕੇ ਹਨ। ਨਿਯੁਕਤੀ ਪੱਤਰ ਵੰਡ ਸਮਾਰੋਹ ‘ਚ ਸੀਐਮ ਮਾਨ ਨੇ ਕਿਹਾ ਕਿ ਪਹਿਲਾਂ ਸਰਕਾਰੀ ਨੌਕਰੀ ਲੋਕਾਂ ਲਈ ਸੁਪਨਾ ਬਣ ਕੇ ਰਹਿ ਗਈ ਸੀ, ਯੋਗ ਨੌਜਵਾਨਾਂ ਦੀ ਥਾਂ ਸਿਫ਼ਾਰਿਸ਼ੀ ਲੋਕਾਂ ਨੂੰ ਨੌਕਰੀਆਂ ਮਿਲਦੀਆਂ ਸਨ। ਉਨ੍ਹਾਂ ਨੇ ਕਿਹਾ ਕਿ ਪਰ ਸਾਡੀ ਸਰਕਾਰ ਨੇ ਸਭ ਤੋਂ ਪਹਿਲਾ ਕੰਮ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ‘ਤੇ ਨੌਕਰੀਆਂ ਦੇਣ ਦਾ ਹੀ ਕੀਤਾ।

ਮੁੱਖ ਮੰਤਰੀ ਮਾਨ ਨੇ ਇਸ ਦੌਰਾਨ ਪ੍ਰੀਖਿਆਵਾਂ ‘ਚ ਬੇਨਿਯਮੀਆਂ ਲਈ ਕੇਂਦਰ ਸਰਕਾਰ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ NEET ਵਰਗੇ ਵੱਡੇ ਟੈਸਟ ਵੀ ਸਹੀ ਢੰਗ ਨਾਲ ਨਹੀਂ ਕਰਵਾਏ ਜਾ ਰਹੇ ਹਨ ਤੇ ਦੇਸ਼ ਭਰ ਵਿੱਚ ਕਈ ਪੇਪਰ ਲੀਕ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਕੇਂਦਰ ਸਰਕਾਰ ਦੇ ਲਗਭਗ 93 ਪ੍ਰੀਖਿਆ ਪੇਪਰ ਲੀਕ ਹੋ ਚੁੱਕੇ ਹਨ। ਇਸ ਦੇ ਉਲਟ, ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਪੰਜਾਬ ਕੋਈ ਵੀ ਭਰਤੀ ਪ੍ਰੀਖਿਆ ਪੇਪਰ ਲੀਕ ਨਹੀਂ ਹੋਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਪ੍ਰਸ਼ਾਸਨ ਨੇ ਇੱਕ ਪਾਰਦਰਸ਼ੀ ਤੇ ਯੋਗਤਾ-ਅਧਾਰਤ ਭਰਤੀ ਪ੍ਰਕਿਰਿਆ ਅਪਣਾਈ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਪਿਛਲੀਆਂ ਸਰਕਾਰਾਂ ਨੇ ਨੌਕਰੀਆਂ ਨੂੰ ਵੱਡੀ ਰਕਮ ‘ਚ ਵੇਚਿਆ ਤੇ ਨੌਕਰੀਆਂ ਲਈ ਲੱਖਾਂ ਰੁਪਏ ਦੀ ਰਿਸ਼ਵਤ ਲਈ ਜਾਂਦੀ ਸੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਸਰਕਾਰੀ ਨੌਕਰੀ ਕਰਨ ਲਈ ਵੱਡੀ ਰਕਮ ਦੇਣ ਵਾਲੇ ਲੋਕਾਂ ਨੂੰ ਅਕਸਰ ਉਸ ਪੈਸੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਸਨ। ਇਸ ਨਾਲ ਭ੍ਰਿਸ਼ਟਾਚਾਰ ਵੱਧ ਗਿਆ, ਪਰ ਅਸੀਂ ਉਸ ਪ੍ਰਣਾਲੀ ਨੂੰ ਖ਼ਤਮ ਕਰ ਦਿੱਤਾ ਹੈ ਤੇ ਇਹ ਯਕੀਨੀ ਬਣਾਇਆ ਹੈ ਕਿ ਨਿਯੁਕਤੀਆਂ ਸਿਰਫ਼ ਯੋਗਤਾ ਦੇ ਆਧਾਰ ‘ਤੇ ਕੀਤੀਆਂ ਜਾਣ।

ਮੁੱਖ ਮੰਤਰੀ ਨੇ ਕਿਹਾ ਕਿ ਮਿਹਨਤੀ ਅਤੇ ਯੋਗ ਉਮੀਦਵਾਰਾਂ ਨੂੰ ਉਨ੍ਹਾਂ ਦੇ ਸਮਾਜਿਕ ਜਾਂ ਆਰਥਿਕ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਕਈ ਸਰਕਾਰੀ ਅਧਿਕਾਰੀਆਂ ਦੀਆਂ ਸਫਲਤਾ ਦੀਆਂ ਕਹਾਣੀਆਂ ਵੱਲ ਇਸ਼ਾਰਾ ਕੀਤਾ ਜੋ ਸਿੱਖਿਆ ਅਤੇ ਸਮਰਪਣ ਦੁਆਰਾ ਉੱਪਰ ਉੱਠੇ ਸਨ। ਉਨ੍ਹਾਂ ਨੇ ਕਿਹਾ ਕਿ ਭਾਵੇਂ ਭਲਾਈ ਸਕੀਮਾਂ ਅਸਥਾਈ ਰਾਹਤ ਪ੍ਰਦਾਨ ਕਰ ਸਕਦੀਆਂ ਹਨ, ਪਰ ਸਿੱਖਿਆ ਗਰੀਬੀ ਨੂੰ ਖ਼ਤਮ ਕਰਨ ਲਈ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ। ਉਨ੍ਹਾਂ ਨੇ ਕੇ ਕਿਹਾ ਕਿ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ, ਜਦੋਂ ਕਿ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪ੍ਰਤੀ ਵਚਨਬੱਧ ਰਹਿਣਾ ਚਾਹੀਦਾ ਹੈ।

Follow Us
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ...
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ...
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ...
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ...
BJP ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ 'ਚ ਕੀਤਾ ਯੋਗਾ, ਜਾਣੋ ਪੰਜਾਬ ਚੋਣਾਂ ਬਾਰੇ ਕੀ ਬੋਲੇ?
BJP ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ 'ਚ ਕੀਤਾ ਯੋਗਾ, ਜਾਣੋ ਪੰਜਾਬ ਚੋਣਾਂ ਬਾਰੇ ਕੀ ਬੋਲੇ?...
ਬੀਜੇਪੀ ਦਾ ਮਿਸ਼ਨ 2027 ਪੰਜਾਬ, ਅੰਮ੍ਰਿਤਸਰ ਪਹੁੰਚੇ ਨਿਤਿਨ ਨਬੀਨ
ਬੀਜੇਪੀ ਦਾ ਮਿਸ਼ਨ 2027 ਪੰਜਾਬ, ਅੰਮ੍ਰਿਤਸਰ ਪਹੁੰਚੇ ਨਿਤਿਨ ਨਬੀਨ...
Shimla Landslide: ਸੰਜੌਲੀ ਬਾਈਪਾਸ 'ਤੇ ਸੜਕ ਬੰਦ, ਘੰਟਿਆਂ ਤੱਕ ਫਸੀਆ ਰਹੀਆਂ ਗੱਡੀਆਂ
Shimla Landslide: ਸੰਜੌਲੀ ਬਾਈਪਾਸ 'ਤੇ ਸੜਕ ਬੰਦ, ਘੰਟਿਆਂ ਤੱਕ ਫਸੀਆ ਰਹੀਆਂ ਗੱਡੀਆਂ...
Rahul Gandhi Birthday: PM ਮੋਦੀ ਨੇ ਰਾਹੁਲ ਗਾਂਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਚੰਗੀ ਸਿਹਤ ਦੀ ਕੀਤੀ ਕਾਮਨਾ
Rahul Gandhi Birthday: PM ਮੋਦੀ ਨੇ ਰਾਹੁਲ ਗਾਂਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਚੰਗੀ ਸਿਹਤ ਦੀ ਕੀਤੀ ਕਾਮਨਾ...
ਦੇਸ਼ ਦੇ 17 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੁਫਾਨ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਮੌਸਮ
ਦੇਸ਼ ਦੇ 17 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੁਫਾਨ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਮੌਸਮ...