ਬਰਨਾਲਾ: ਗੰਡਾਸਾ ਮਾਰ ਕੇ ਵੱਡੇ ਭਰਾ ਨੇ ਛੋਟੇ ਦਾ ਕੀਤਾ ਕਤਲ, ਛੋਟਾ ਨਸ਼ੇ ਦਾ ਸੀ ਆਦੀ, ਪਹਿਲੇ ਵੀ ਹੋ ਚੁੱਕਿਆ ਸੀ ਝਗੜਾ
ਇਸ ਮਾਮਲੇ ਸਬੰਧੀ ਡੀਐਸਪੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਲਾਕੇ 'ਚ ਹੋਏ ਇੱਕ ਕਤਲ ਦੀ ਸੂਚਨਾ ਮਿਲੀ ਸੀ। ਲੌਂਗੋਵਾਲ ਪੁਲਿਸ ਥਾਣਾ ਕਾਰਵਾਈ ਕਰ ਰਿਹਾ ਹੈ। ਡੀਐਸਪੀ ਨੇ ਦੱਸਿਆ ਕਿ ਮ੍ਰਿਤਕ, ਹਰਜੀਤ ਸਿੰਘ ਤੇ ਗੁਰਦੀਪ ਸਿੰਘ ਭਰਾ ਸਨ। ਉਨ੍ਹਾਂ ਦੱਸਿਆ ਕਿ ਵੱਡੇ ਭਰਾ ਗੁਰਦੀਪ ਸਿੰਘ ਤੇ ਛੋਟੇ ਭਰਾ ਹਰਜੀਤ ਸਿੰਘ ਤੇ ਹਰਜੀਤ ਦੇ ਦੋਸਤ- ਸੰਦੀਪ ਸਿੰਘ ਵਿਚਕਾਰ ਲੜਾਈ ਹੋ ਗਈ ਸੀ।
ਬਰਨਾਲਾ: ਗੰਡਾਸਾ ਮਾਰ ਕੇ ਵੱਡੇ ਭਰਾ ਨੇ ਛੋਟੇ ਦਾ ਕੀਤਾ ਕਤਲ, ਛੋਟਾ ਨਸ਼ੇ ਦਾ ਸੀ ਆਦੀ
ਬਰਨਾਲਾ ਤੋਂ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵੱਡੇ ਭਰਾ ਨੇ ਸਿਰ ‘ਤੇ ਗੰਡਾਸਾ ਮਾਰ ਕੇ ਛੋਟੇ ਭਰਾ ਦਾ ਕਤਲ ਕਰ ਦਿੱਤਾ। ਘਟਨਾ ਧਨੌਲਾ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿੰਡ ਕੁੱਬੇ ਦੀ ਹੈ। ਮ੍ਰਿਤਕ ਦੀ ਲਾਸ਼ ਬਰਨਾਲਾ-ਲੌਂਗੋਵਾਲ ਸਰਹੱਦ ‘ਤੇ ਇੱਕ ਖੇਤ ‘ਚੋਂ ਮਿਲੀ। ਮ੍ਰਿਤਕ ਦੀ ਪਛਾਣ 32 ਸਾਲਾ ਹਰਜੀਤ ਸਿੰਘ ਵਜੋਂ ਹੋਈ ਹੈ, ਜੋ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੁੱਬੇ ਦੇ ਰਹਿਣ ਵਾਲੇ ਕਰਨੈਲ ਸਿੰਘ ਦਾ ਪੁੱਤਰ ਹੈ।
ਉੱਥੇ ਹੀ, ਕਾਤਲ ਦੀ ਪਛਾਣ ਗੁਰਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਮ੍ਰਿਤਕ ਦੇ ਵੱਡਾ ਭਰਾ ਹੈ। ਉਸ ਨੇ ਆਪਣੇ ਭਰਾ ਦੇ ਸਿਰ ‘ਤੇ ਗੰਡਾਸੇ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਘਟਨਾ ‘ਚ ਹਰਜੀਤ ਸਿੰਘ ਦੀ ਮੌਤ ਗਈ, ਜਦਕਿ ਉਸ ਦਾ ਦੋਸਤ ਸੰਦੀਪ ਸਿੰਘ ਵੀ ਗੰਭੀਰ ਜ਼ਖਮੀ ਹੋ ਗਿਆ।
ਇਸ ਮਾਮਲੇ ਸਬੰਧੀ ਡੀਐਸਪੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਲਾਕੇ ‘ਚ ਹੋਏ ਇੱਕ ਕਤਲ ਦੀ ਸੂਚਨਾ ਮਿਲੀ ਸੀ। ਲੌਂਗੋਵਾਲ ਪੁਲਿਸ ਥਾਣਾ ਕਾਰਵਾਈ ਕਰ ਰਿਹਾ ਹੈ। ਡੀਐਸਪੀ ਨੇ ਦੱਸਿਆ ਕਿ ਮ੍ਰਿਤਕ, ਹਰਜੀਤ ਸਿੰਘ ਤੇ ਗੁਰਦੀਪ ਸਿੰਘ ਭਰਾ ਸਨ। ਉਨ੍ਹਾਂ ਦੱਸਿਆ ਕਿ ਵੱਡੇ ਭਰਾ ਗੁਰਦੀਪ ਸਿੰਘ ਤੇ ਛੋਟੇ ਭਰਾ ਹਰਜੀਤ ਸਿੰਘ ਤੇ ਹਰਜੀਤ ਦੇ ਦੋਸਤ- ਸੰਦੀਪ ਸਿੰਘ ਵਿਚਕਾਰ ਲੜਾਈ ਹੋ ਗਈ ਸੀ। ਲੜਾਈ ਦਾ ਮੁੱਖ ਕਾਰਨ ਇਹ ਸੀ ਕਿ ਮ੍ਰਿਤਕ ਦਾ ਵੱਡਾ ਭਰਾ ਆਪਣੇ ਛੋਟੇ ਭਰਾ ਨੂੰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਤੋਂ ਰੋਕ ਰਿਹਾ ਸੀ।
ਖੇਤ ‘ਚ ਦੋਸਤ ਨਾਲ ਬੈਠਾ ਸੀ ਛੋਟਾ ਭਰਾ, ਮੌਕੇ ‘ਤੇ ਪਹੁੰਚਿਆ ਵੱਡਾ ਭਰਾ
ਬੀਤੇ ਦਿਨ ਜਦੋਂ ਛੋਟਾ ਭਰਾ ਆਪਣੇ ਦੋਸਤ ਨਾਲ ਖੇਤ ‘ਚ ਬੈਠਾ ਸੀ, ਤਾਂ ਉਸ ਦਾ ਵੱਡਾ ਭਰਾ ਉੱਥੇ ਪਹੁੰਚ ਗਿਆ ਤੇ ਦੋਵਾਂ ਭਰਾਵਾਂ ਵਿਚਕਾਰ ਲੜਾਈ ਹੋ ਗਈ। ਸੰਦੀਪ ਸਿੰਘ ਇਸ ਲੜਾਈ ਦੌਰਾਨ ਜ਼ਖਮੀ ਹੋ ਗਿਆ, ਜਦੋਂ ਕਿ ਹਰਜੀਤ ਸਿੰਘ ਤੇ ਉਸ ਦਾ ਵੱਡਾ ਭਰਾ ਗੁਰਦੀਪ ਸਿੰਘ ਲੜਦੇ ਰਹੇ। ਇਸ ਲੜਾਈ ਦੌਰਾਨ, ਵੱਡੇ ਭਾਰ ਨੇ ਗੰਡਾਸੇ ਨਾਲ ਸਿਰ ‘ਤੇ ਵਾਰ ਕਰਦੇ ਹੋਏ ਛੋਟੇ ਭਰਾ ਦਾ ਕਤਲ ਕਰ ਦਿੱਤਾ ਤੇ ਮੌਕੇ ਤੋਂ ਭੱਜ ਗਿਆ।
ਡੀਐਸਪੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਮ੍ਰਿਤਕ ਕਵਾਰਾ ਸੀ ਤੇ ਆਪਣੇ ਭਰਾ ਨਾਲ ਰਹਿੰਦਾ ਸੀ। ਮ੍ਰਿਤਕ ਦੇ ਖਿਲਾਫ ਕਈ ਮਾਮਲੇ ਦਰਜ ਸਨ, ਜਿਨ੍ਹਾਂ ‘ਚ ਆਈਪੀਸੀ ਦੀ ਧਾਰਾ 302 ਵੀ ਸ਼ਾਮਲ ਹੈ। ਉਹ ਨਸ਼ੇ ਦਾ ਆਦੀ ਸੀ, ਪਰ ਉਸ ਦਾ ਵੱਡਾ ਭਰਾ ਅਕਸਰ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ, ਜੋ ਕਿ ਲੜਾਈ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ਜਿਸ ਕਾਰਨ ਇਹ ਕਤਲ ਹੋਇਆ।
ਇਹ ਵੀ ਪੜ੍ਹੋ
ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੇ ਚਾਚੇ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ‘ਤੇ ਮ੍ਰਿਤਕ ਦੇ ਵੱਡੇ ਭਰਾ ਗੁਰਦੀਪ ਸਿੰਘ ਵਿਰੁੱਧ ਕੇਸ ਦਰਜ ਕੀਤਾ ਜਾ ਰਿਹਾ ਹੈ। ਲੌਂਗੋਵਾਲ ਪੁਲਿਸ ਤੇ ਫੋਰੈਂਸਿਕ ਟੀਮਾਂ ਕਤਲ ਨਾਲ ਸਬੰਧਤ ਸਬੂਤ ਇਕੱਠੇ ਕਰ ਰਹੀਆਂ ਹਨ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਹਰਦੇਵ ਸਿੰਘ ਨੇ ਕਿਹਾ ਕਿ ਦੋਵੇਂ ਭਰਾ ਖੇਤੀਬਾੜੀਅਤੇ ਸਬਜ਼ੀਆਂ ਦੀ ਖੇਤੀ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਪਹਿਲਾਂ ਨਸ਼ੇ ਨੂੰ ਲੈ ਕੇ ਝਗੜਾ ਹੋਇਆ ਸੀ। ਅਸਲ ਸੱਚਾਈ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।
