Bapu Surat Sing: ਲੁਧਿਆਣਾ ਦੇ ਡੀਐਮਸੀ ਚੋਂ ਮਿਲੀ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਮਿਲੀ ਛੁੱਟੀ
ਪਹਿਲਾਂ ਜਾਣਗੇ ਘਰ ਮਰਨ ਵਰਤ ਨਾ ਰੱਖਣ ਦਾ ਲਿਆ ਪ੍ਰਸ਼ਾਸ਼ਨ ਨੇ ਭਰੋਸਾ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਰੱਖਿਆ ਸੀ ਮਰਨ ਵਰਤ
ਲੁਧਿਆਣਾ: ਕੌਮੀ ਇਨਸਾਫ਼ ਮੋਰਚੇ ਦੇ ਰੋਸ ਤੋਂ ਬਾਅਦ ਆਖਿਰਕਾਰ ਬਾਪੂ ਸੂਰਤ ਸਿੰਘ ਖਾਲਸਾ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ, ਕੌਮੀ ਇਨਸਾਫ ਮੋਰਚੇ ਦੇ ਆਗੂ ਵੱਡੀ ਗਿਣਤੀ ਵਿਚ ਬਾਪੂ ਸੂਰਤ ਸਿੰਘ ਖਾਲਸਾ ਨੂੰ ਲਿਜਾਣ ਲਈ ਡੀ ਐਮ ਸੀ ਪਹੁੰਚੇ ਹੋਏ ਸਨ. ਇਸ ਮੌਕੇ ਸੁਰੱਖਿਆ ਵੀ ਪ੍ਰਸ਼ਾਸ਼ਨ ਵੱਲੋਂ ਸਖਤਕੀਤੀ ਗਈ, ਜਿਸ ਤੋਂ ਬਾਅਦ ਬਾਪੂ ਸੂਰਤ ਸਿੰਘ ਖਾਲਸਾ ਦਾ ਮੈਡੀਕਲ ਚੈਕ-ਅਪ ਕਰਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਬਾਪੂ ਸੂਰਤ ਸਿੰਘ ਖਾਲਸਾ ਪਹਿਲਾਂ ਆਪਣੇ ਘਰ ਜਾਣਗੇ ਉਸ ਤੋਂ ਬਾਅਦ ਉਹ ਅੱਗੇ ਮੋਰਚੇ ਵਿੱਚ ਜਾ ਕੇ ਹਿੱਸਾ ਲੈਣਗੇ,,
ਛੁੱਟੀ ਦੇਣ ਤੋਂ ਪਹਿਲਾਂ ਕੌਮੀ ਇਨਸਾਫ ਮੋਰਚੇ ਨਾਲ ਕੀਤੀ ਗਈ ਮੀਟਿੰਗ
ਬਾਪੂ ਸੂਰਤ ਸਿੰਘ ਖਾਲਸਾ ਨੂੰ ਜਦੋਂ ਡੀ ਐਮ ਸੀ ਹਸਪਤਾਲ ਵਿੱਚੋਂ ਛੁੱਟੀ ਕੀਤੀ ਗਈ ਤਾਂ ਉਸ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਅਤੇ ਹਸਪਤਾਲ਼ ਦੇ ਡਾਕਟਰਾਂ ਵੱਲੋਂ ਕੌਮੀ ਇਨਸਾਫ ਮੋਰਚਾ ਦੇ ਆਗੂਆਂ ਦੇ ਨਾਲ ਇਕ ਮੀਟਿੰਗ ਵੀ ਕੀਤੀ ਗਈ ਅਤੇ ਉਨ੍ਹਾਂ ਤੋਂ ਕਈ ਗੱਲਾਂ ਤੇ ਸਹਿਮਤੀ ਮੰਗੀ ਜਿਸ ਤੋਂ ਬਾਅਦ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਛੁੱਟੀ ਮਿਲੀ। ਦੱਸ ਦੇਈਏ ਕਿ ਬੰਦੀ ਸਿੰਘਾ ਦੀ ਰਿਹਾਈ ਲਈ ਬਾਬੂ ਸੂਰਤ ਸਿੰਘ ਖਾਲਸਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਮਰਨ ਵਰਤ ਰੱਖਿਆ ਸੀ..
ਬਾਪੂ ਨੂੰ ਮਰਨ ਵਰਤ ਨਾ ਰੱਖਣ ਦੀ ਕੀਤੀ ਅਪੀਲ-ਪੁਲਿਸ ਕਮਿਸ਼ਨਰ
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਬਾਪੂ ਸੂਰਤ ਸਿੰਘ ਖਾਲਸਾ ਨੂੰ ਕਿਹਾ ਕਿ ਉਹ ਮੁੜ ਮਰਨ ਵਰਤ ਨਹੀਂ ਰੱਖਣ.. ਉਨ੍ਹਾਂ ਕਿਹਾ ਕਿ ਫਿਲਹਾਲ ਐਂਬੂਲੈਂਸ ਦੇ ਵਿੱਚ ਉਨ੍ਹਾਂ ਨੂੰ ਭੇਜਿਆ ਗਿਆ ਹੈ ਸੁਰੱਖਿਆ ਦਾ ਵਿਚ ਦਾ ਪ੍ਰਬੰਧ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜੇਕਰ ਉਹ ਮੋਰਚੇ ਵਿੱਚ ਜਾਂਦੇ ਹਨ ਤਾਂ ਕਿ ਲੋੜ ਪੈਣ ਤੇ ਉਥੇ ਡਾਕਟਰਾਂ ਦੀ ਟੀਮ ਉਹਨਾਂ ਦੀ ਚੈੱਕ ਅੱਪ ਲਈ ਭੇਜੀ ਜਾਵੇਗੀ,,
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ