ਮੋਹਾਲੀ ਦੇ ਬਾਜਵਾ ਡਿਵੈਲਪਰਜ਼ ‘ਤੇ ED ਦਾ ਸਿਕੰਜ਼ਾ, ਜੇਲ੍ਹ ‘ਚ 600 ਕਰੋੜ ਦੀ ਧੋਖਾਧੜੀ ਦੇ ਮਾਲਿਕ

tv9-punjabi
Published: 

22 May 2025 18:30 PM

ਮੋਹਾਲੀ ਦੇ ਬਾਜਵਾ ਡਿਵੈਲਪਰਜ਼ ਦੇ ਮਾਲਕ ਜਰਨੈਲ ਸਿੰਘ ਬਾਜਵਾ 'ਤੇ ਈਡੀ ਨੇ 600 ਕਰੋੜ ਰੁਪਏ ਦੀ ਧੋਖਾਧੜੀ ਦੇ ਇਲਜ਼ਮਾਂ ਹੇਠ ਕਾਰਵਾਈ ਕੀਤੀ ਹੈ। ਈਡੀ ਨੇ ਕਈ ਥਾਵਾਂ 'ਤੇ ਛਾਪੇ ਮਾਰ ਕੇ ਤਿੰਨ ਲਗਜ਼ਰੀ ਗੱਡੀਆਂ ਅਤੇ ਦਸਤਾਵੇਜ਼ ਜ਼ਬਤ ਕੀਤੇ ਹਨ। ਬਾਜਵਾ 'ਤੇ ਨਿਵੇਸ਼ਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਹਨ ਅਤੇ ਉਹ ਹੁਣ ਜੇਲ੍ਹ ਵਿੱਚ ਹੈ। ਈਡੀ ਦੀ ਜਾਂਚ ਜਾਰੀ ਹੈ।

ਮੋਹਾਲੀ ਦੇ ਬਾਜਵਾ ਡਿਵੈਲਪਰਜ਼ ਤੇ ED ਦਾ ਸਿਕੰਜ਼ਾ, ਜੇਲ੍ਹ ਚ 600 ਕਰੋੜ ਦੀ ਧੋਖਾਧੜੀ ਦੇ ਮਾਲਿਕ

ਪੰਜਾਬ ਸਮੇਤ 6 ਸੂਬਿਆਂ 'ਚ ED ਦੀ ਰੇਡ ਖ਼ਤਮ, ਮੈਡਿਕਲ ਨਸਾ ਤਸਕਰੀ ਮਾਮਲੇ 'ਚ ਕਾਰਵਾਈ

Follow Us On

ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਦੇ ਮਸ਼ਹੂਰ ਬਾਜਵਾ ਡਿਵੈਲਪਰਜ਼ ਦੇ ਮਾਲਕ ਜਰਨੈਲ ਸਿੰਘ ਬਾਜਵਾ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ 600 ਕਰੋੜ ਰੁਪਏ ਦੀ ਧੋਖਾਧੜੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਬਾਜਵਾ ਦੀਆਂ ਤਿੰਨ ਲਗਜ਼ਰੀ ਕਾਰਾਂ ਜ਼ਬਤ ਕੀਤੀਆਂ ਗਈਆਂ ਹਨ।

ਇਨ੍ਹਾਂ ਵਿੱਚ ਪੋਰਸ਼, ਬੀਐਮਡਬਲਯੂ ਅਤੇ ਫੋਰਡ ਐਂਡੇਵਰ ਕਾਰਾਂ ਸ਼ਾਮਲ ਹਨ। ਇਸ ਤੋਂ ਇਲਾਵਾ ਕਈ ਮਹੱਤਵਪੂਰਨ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ। ਇਸ ਵੇਲੇ ਜਰਨੈਲ ਸਿੰਘ ਬਾਜਵਾ ਜੇਲ੍ਹ ਵਿੱਚ ਹੈ। ਉਸ ‘ਤੇ ਨਿਵੇਸ਼ਕਾਂ ਨੂੰ ਫਲੈਟ ਅਤੇ ਪਲਾਟ ਦੇਣ ਦੇ ਨਾਮ ‘ਤੇ 600 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਕਰਨ ਦਾ ਦੋਸ਼ ਹੈ।

ਬਾਜਵਾ ਵਿਰੁੱਧ ਚੰਡੀਗੜ੍ਹ ਤੇ ਮੋਹਾਲੀ ਵਿੱਚ 44 ਤੋਂ ਵੱਧ ਮਾਮਲੇ ਦਰਜ ਹਨ, ਜੋ ਧੋਖਾਧੜੀ ਅਤੇ ਜਾਅਲਸਾਜ਼ੀ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਕਈ ਮਾਮਲੇ ਖਪਤਕਾਰ ਅਦਾਲਤਾਂ ਵਿੱਚ ਵੀ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ ਸੂਤਰਾਂ ਅਨੁਸਾਰ ਪਿਛਲੇ ਪੰਜ ਸਾਲਾਂ ਵਿੱਚ ਕੰਪਨੀ ਦਾ ਆਡਿਟ ਨਹੀਂ ਹੋਇਆ ਹੈ, ਜਿਸ ਕਾਰਨ ਕੰਪਨੀ ‘ਤੇ ਸ਼ੱਕ ਹੋਰ ਡੂੰਘਾ ਹੋ ਗਿਆ ਹੈ।

ਤੱਥ ਇਕੱਠੇ ਕਰਨ ਵਿੱਚ ਰੁੱਝੀ ਹੈ ਈਡੀ

ਈਡੀ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗਾਹਕਾਂ ਤੋਂ ਲਈ ਗਈ ਪੇਸ਼ਗੀ ਰਕਮ ਨੂੰ ਜਾਣਬੁੱਝ ਕੇ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਸੀ। ਬਾਜਵਾ ਨੇ ਇਹ ਰਕਮ ਕਈ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ, ਜਿਨ੍ਹਾਂ ਵਿੱਚ ਉਸ ਦੇ ਪੁੱਤਰ ਅਤੇ ਕਾਰੋਬਾਰੀ ਖਾਤੇ ਸ਼ਾਮਲ ਹਨ। ਈਡੀ ਦੀ ਜਾਂਚ ਜਾਰੀ ਹੈ ਅਤੇ ਸਹੀ ਵਿੱਤੀ ਬੇਨਿਯਮੀਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਉਮੀਦ ਹੈ ਕਿ ਇਸ ਸਬੰਧ ਵਿੱਚ ਜਲਦੀ ਹੀ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਕਿਵੇਂ ਕੰਮ ਕਰਦੀ ਹੈ ਜਾਂਚ ਏਜੰਸੀ ED?

ED ਜਾਂ ਇਨਫੋਰਸਮੈਂਟ ਡਾਇਰੈਕਟੋਰੇਟ ਆਰਥਿਕ ਅਪਰਾਧਾਂ ਤੇ ਵਿਦੇਸ਼ੀ ਮੁਦਰਾ ਕਾਨੂੰਨਾਂ ਦੀ ਉਲੰਘਣਾ ਦੀ ਜਾਂਚ ਲਈ ਬਣਾਇਆ ਗਿਆ ਹੈ। ਇਹ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) ਦੇ ਤਹਿਤ ਕਾਰਵਾਈ ਕਰਦਾ ਹੈ। ਈਡੀ ਨੇ ਵਿੱਤੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਨਾਲ ਸਬੰਧਤ ਮਾਮਲਿਆਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੋ ਅਪਰਾਧਿਕ ਸ਼੍ਰੇਣੀ ਵਿੱਚ ਆਉਂਦੇ ਹਨ। ਈਡੀ ਮਨੀ ਲਾਂਡਰਿੰਗ ਰੋਕਥਾਮ ਐਕਟ 2002 ਦੇ ਤਹਿਤ ਕਾਰਵਾਈ ਕਰਦਾ ਹੈ।