ਅਗਨੀਵੀਰ ਅਕਾਸ਼ਦੀਪ ਦੀ ਮਾਂ ਨੇ ਅੱਡੀ ਝੋਲੀ, ਪੁੱਤ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ

Updated On: 

25 Jul 2025 19:33 PM IST

Agniveer Akashdeep Singh: ਮੀਡੀਆ ਨਾਲ ਗੱਲਬਾਤ ਕਰਦਿਆ ਅਗਨੀਵੀਰ ਅਕਾਸ਼ਦੀਪ ਦੀ ਮਾਤਾ ਨੇ ਝੋਲੀ ਅੱਡਦਿਆਂ ਕਿਹਾ ਕਿ ਉਸ ਦੇ ਬੱਚੇ ਨੇ ਆਪਣੇ ਦੇਸ਼ ਦੀ ਖਾਤਰ ਆਪਣੀ ਜਾਨ ਗਵਾਈ ਹੈ। ਉਸ ਦੀ ਕੁਰਬਾਨੀ ਨੂੰ ਮਿੱਟੀ 'ਚ ਨਾਂ ਰੋਲਿਆ ਜਾਵੇ। ਸਗੋਂ ਸਰਕਾਰ ਉਸ ਨੂੰ ਜਲਦ ਤੋਂ ਜਲਦ ਸ਼ਹੀਦ ਦਾ ਦਰਜਾ ਦੇ ਕੇ ਉਸਦਾ ਬਣਦਾ ਮਾਣ-ਸਨਮਾਨ ਬਹਾਲ ਕਰੇ।

ਅਗਨੀਵੀਰ ਅਕਾਸ਼ਦੀਪ ਦੀ ਮਾਂ ਨੇ ਅੱਡੀ ਝੋਲੀ, ਪੁੱਤ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ
Follow Us On

ਅਪ੍ਰੇਸ਼ਨ ਸਿੰਧੂਰ ਦੌਰਾਨ ਭਾਰਤ ਪਾਕਿਸਤਾਨ ਬਾਰਡਰ ‘ਤੇ ਤਾਇਨਾਤ ਅਗਨੀਵੀਰ ਅਕਾਸ਼ਦੀਪ ਦੀ ਗੋਲੀ ਲੱਗਣ ਨਾਲ ਹੋਈ ਮੌਤ ਤੋਂ ਕਰੀਬ 2 ਮਹੀਨੇ ਬੀਤ ਜਾਣ ਬਾਅਦ ਵੀ ਫੌਜ ਜਾਂ ਸਰਕਾਰ ਵੱਲੋਂ ਉਸ ਨੂੰ ਸ਼ਹੀਦ ਨਹੀਂ ਦਿੱਤਾ ਗਿਆ ਹੈ। ਇਸ ਦੇ ਵਿਰੋਧ ‘ਚ ਅੱਜ ਬੀਕੇਯੂ ਸਿੱਧੂਪੁਰ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਫਰੀਦਕੋਟ ਵਿਖੇ ਅਗਨੀਵੀਰ ਅਕਾਸ਼ਦੀਪ ਦੇ ਮਾਤਾ-ਪਿਤਾ ਦੀ ਅਗਵਾਈ ਹੇਠ ਵਿਸ਼ਾਲ ਰੋਸ-ਪ੍ਰਦਰਸ਼ਨ ਵਿਖੇ ਕੀਤਾ ਗਿਆ।

ਮੀਡੀਆ ਨਾਲ ਗੱਲਬਾਤ ਕਰਦਿਆ ਅਗਨੀਵੀਰ ਅਕਾਸ਼ਦੀਪ ਦੀ ਮਾਤਾ ਨੇ ਝੋਲੀ ਅੱਡਦਿਆਂ ਕਿਹਾ ਕਿ ਉਸ ਦੇ ਬੱਚੇ ਨੇ ਆਪਣੇ ਦੇਸ਼ ਦੀ ਖਾਤਰ ਆਪਣੀ ਜਾਨ ਗਵਾਈ ਹੈ। ਉਸ ਦੀ ਕੁਰਬਾਨੀ ਨੂੰ ਮਿੱਟੀ ‘ਚ ਨਾਂ ਰੋਲਿਆ ਜਾਵੇ। ਸਗੋਂ ਸਰਕਾਰ ਉਸ ਨੂੰ ਜਲਦ ਤੋਂ ਜਲਦ ਸ਼ਹੀਦ ਦਾ ਦਰਜਾ ਦੇ ਕੇ ਉਸਦਾ ਬਣਦਾ ਮਾਣ-ਸਨਮਾਨ ਬਹਾਲ ਕਰੇ। ਉਹਨਾਂ ਕਿਹਾ ਕਿ ਉਹਨਾਂ ਨੇ ਅੱਜ ਤੱਕ ਆਪਣੇ ਪੁੱਤ ਦੀਆਂ ਅਸਥੀਆਂ ਜਲ-ਪ੍ਰਵਾਹ ਨਹੀਂ ਕੀਤੀਆਂ। ਉਹ ਅਸਥੀਆਂ ਜਲ ਪ੍ਰਵਾਹ ਨਹੀਂ ਕਰਨਗੇ, ਜਿੰਨ੍ਹਾਂ ਸਮਾਂ ਸਰਕਾਰ ਉਸ ਨੂੰ ਸ਼ਹੀਦ ਦਾ ਦਰਜਾ ਨਹੀਂ ਦੇ ਦਿੰਦੀ। ਉਨ੍ਹਾਂ ਕਿਹਾ ਕਿ ਉਹ ਅੱਜ ਆਪਣੇ ਪੁੱਤ ਨੂੰ ਇਨਸਾਫ਼ ਦਵਾਉਣ ਲਈ ਦਰ-ਦਰ ਭਟਕ ਹਰੀ ਹੈ। ਉਹ ਕਿਸੇ ਵੀ ਹਾਲਤ ਵਿਚ ਰੁਕੇਗੀ ਨਹੀਂ।

ਹੱਕ ‘ਚ ਆਏ ਕਿਸਾਨ ਆਗੂ

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ। ਇਕ ਮਾਂ ਦਾ ਪੁੱਤ ਜਵਾਨੀ ਵਿਚ ਦੇਸ਼ ਲਈ ਸ਼ਹੀਦ ਹੋ ਗਿਆ, ਪਰ ਸਰਕਾਰ ਵੱਲੋਂ ਅੱਜ ਤੱਕ ਉਸ ਨੂੰ ਸ਼ਹੀਦ ਨਹੀਂ ਮੰਨਿਆਂ ਗਿਆ। ਉਹਨਾਂ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਪਾਕਿਸਤਾਨ ਨੂੰ ਹਰਾਇਆ ਤਾਂ ਕੀ ਪਾਕਿਸਤਾਨ ਨੂੰ ਦੇਸ਼ ਦੇ ਨੇਤਾਵਾਂ ਮੰਤਰੀਆਂ ਨੇ ਹਰਾਇਆ। ਪਾਕਿਸਤਾਨ ਨੂੰ ਹਰਾਇਆ ਹੈ ਤਾਂ ਸਾਡੇ ਦੇਸ਼ ਦੇ ਫੌਜੀ ਜਵਾਨਾਂ ਅਗਨੀਵੀਰ ਅਕਾਸ਼ਦੀਪ ਵਰਗੇ ਯੋਧਿਆਂ ਨੇ ਹਾਰਿਆ। ਤੁਸੀਂ ਹੁਣ ਉਹਨਾਂ ਅਸਲ ਯੋਧਿਆਂ ਨੂੰ ਸ਼ਹੀਦ ਕਰਾਰ ਨਹੀਂ ਦਿੱਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਅੱਜ ਉਹਨਾਂ ਵੱਲੋਂ ਇਕ ਰੋਸ਼ ਮਾਰਚ ਕਲਰ ਕੇ ਰੋਸ਼ ਪ੍ਰਦਰਸਨ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦੇ ਕੇ ਉਹਨਾਂ ਕੋਲੋਂ ਇਹ ਮੰਗ ‘ਤੇ ਵਿਚਾਰ ਕੀਤਾ ਜਾਵੇਗਾ। ਜੇਕਰ ਗੱਲਬਾਤ ‘ਚ ਕੋਈ ਹੱਲ ਨਾ ਨਿਕਲਿਆ ਤਾਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।