ਗਣਤੰਤਰ ਦਿਹਾੜੇ ਮੌਕੇ ਅਟਾਰੀ ਬਾਰਡਰ ‘ਤੇ ਰਿਟਰੀਟ ਸੈਰੇਮਨੀ, ਸਤਿੰਦਰ ਸਰਤਾਜ ਤੇ ਸਿੰਮੀ ਚਹਿਲ ਵੀ ਪਹੁੰਚੇ
Attari Border: ਅੱਜ ਵਾਘਾ-ਅਟਾਰੀ ਬਾਰਡਰ ਤੇ ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਤੇ ਪੰਜਾਬੀ ਅਦਾਕਾਰਾ ਸਿੰਮੀ ਚਾਹਲ ਵੀ ਅੱਜ ਦੇ ਇਸ ਦਿਹਾੜੇ 'ਤੇ ਵਾਘਾ ਸਰਹੱਦ 'ਤੇ ਪੁੱਜੇ ਸਨ। ਇਸ ਮੌਕੇ ਵੱਖ-ਵੱਖ ਹਿਮਾਚਲੀ 'ਤੇ ਪੰਜਾਬੀ ਬੱਚਿਆ ਵੱਲੋ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਇੱਸ ਮੋਕੇ ਅੰਮ੍ਰਿਤਸਰ ਦੇ ਪਿੰਗਲਵਾੜਾ ਤੋਂ ਆਏ ਬੱਚਿਆ ਵੱਲੋ ਗੱਤਕਾ ਖੇਡ ਸੈਲਾਨੀਆ ਨੂੰ ਖੁਸ਼ ਕੀਤਾ।

Republic Day: ਅੱਜ ਦੇਸ ਭਰ ਵਿੱਚ 76 ਵਾਂ ਗਣਤੰਤਰ ਦਿਵਸ ਬੜੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਅੰਮ੍ਰਿਤਸਰ ਦੇ ਅਟਾਰੀ-ਵਾਘਾ ਬਾਰਡਰ ‘ਤੇ ਵੀ ਆਏ ਹੋਏ ਸੈਲਾਨੀਆਂ ਦੀਆਂ ਰੌਣਕਾਂ ਵੇਖਣ ਨੂੰ ਮਿਲੀਆਂ ਹਨ। ਇਸ ਮੌਕੇ 40 ਹਜਾਰ ਦੇ ਕਰੀਬ ਸੈਲਾਨੀ ਗੈਲਰੀ ‘ਚ ਬੈਠ ਅਤੇ ਰਿਟਰੀਟ ਸੈਰੇਮਨੀ ਦਾ ਆਨੰਦ ਮਾਣਿਆ ਗਿਆ।
ਅੱਜ ਵਾਘਾ-ਅਟਾਰੀ ਬਾਰਡਰ ਤੇ ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਤੇ ਪੰਜਾਬੀ ਅਦਾਕਾਰਾ ਸਿੰਮੀ ਚਾਹਿਲ ਵੀ ਅੱਜ ਦੇ ਇਸ ਦਿਹਾੜੇ ‘ਤੇ ਵਾਘਾ ਸਰਹੱਦ ‘ਤੇ ਪੁੱਜੇ ਸਨ। ਇਸ ਮੌਕੇ ਵੱਖ-ਵੱਖ ਹਿਮਾਚਲੀ ‘ਤੇ ਪੰਜਾਬੀ ਬੱਚਿਆ ਵੱਲੋ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਇੱਸ ਮੋਕੇ ਅੰਮ੍ਰਿਤਸਰ ਦੇ ਪਿੰਗਲਵਾੜਾ ਤੋਂ ਆਏ ਬੱਚਿਆ ਵੱਲੋ ਗੱਤਕਾ ਖੇਡ ਸੈਲਾਨੀਆ ਨੂੰ ਖੁਸ਼ ਕੀਤਾ।
ਸਤਿੰਦਰ ਸਰਤਾਜ ਵੱਲੋਂ ਗੀਤ ਗਾ ਕੇ ਖੂਬ ਰੌਣਕ ਲਗਾਈ ਹੈ। ਉਨ੍ਹਾਂ ਵੱਲੋਂ ਆਪਣੀ ਆਉਣ ਵਾਲੀ ਫਿਲਮ ਹੋਸ਼ਿਆਰ ਸਿੰਘ ਦੀ ਪ੍ਰਮੋਸ਼ਨ ਵੀ ਕੀਤੀ ਗਈ। ਇੱਸ ਮੌਕੇ ਬੀਐੱਸਐੱਫ ਦੇ ਜਵਾਨਾਂ ਵੱਲੋਂ ਪਰੇਡ ਕੀਤੀ ਗਈ ਜਿਸ ਨੂੰ ਵੇਖ ਸੈਲਾਨੀਆ ਵਿੱਚ ਦੇਸ਼ ਭਗਤੀ ਦਾ ਜੋਸ਼ ਦੇਖਣ ਨੂੰ ਮਿਲਿਆ।
ਵੱਖ-ਵੱਖ ਸ਼ਹਿਰਾਂ ਚ ਪੁੱਜੇ ਆਗੂ
ਭਾਰਤ ਅੱਜ ਆਪਣਾ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਪੰਜਾਬ ਵਿੱਚ, ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਲੁਧਿਆਣਾ ਵਿੱਚ ਤਿਰੰਗਾ ਲਹਿਰਾਇਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਟਿਆਲਾ ਵਿੱਚ ਤਿਰੰਗਾ ਲਹਿਰਾਇਆ। ਇਹ ਦਿਨ ਪੂਰੇ ਦੇਸ਼ ਵਿੱਚ ਬਹੁਤ ਧੂਮਧਾਮ ਅਤੇ ਸਮਾਰੋਹ ਨਾਲ ਮਨਾਇਆ ਜਾਂਦਾ ਹੈ।
ਗਣਤੰਤਰ ਦਿਵਸ ਦੇ ਮੌਕੇ ‘ਤੇ ਕਿਸਾਨਾਂ ਨੇ ਪੰਜਾਬ ਭਰ ਵਿੱਚ ਕਈ ਥਾਵਾਂ ‘ਤੇ ਟਰੈਕਟਰ ਮਾਰਚ ਕੱਢਿਆ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨਾਲ ਵਾਅਦੇ ਕਰਨ ਦੇ ਬਾਵਜੂਦ, ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਹੈ ਅਤੇ ਇਸੇ ਲਈ ਉਹ ਅੱਜ ਆਪਣੀਆਂ ਮੰਗਾਂ ਮਨਵਾਉਣ ਲਈ ਟਰੈਕਟਰਾਂ ਨਾਲ ਸੜਕਾਂ ‘ਤੇ ਉਤਰ ਆਏ ਹਨ।