AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪਿਤਾ ਨੇ ਉਧਾਰ ਦੇ ਪੈਸੇ ਨਾਲ ਖੋਲ੍ਹੀ ਦੁਕਾਨ, ਪੁੱਤਰ ਨੇ 600 ਏਕੜ ‘ਚ ਖੜ੍ਹੀ ਕਰ ਦਿੱਤੀ ਯੂਨੀਵਰਸਿਟੀ… ਅਸ਼ੋਕ ਮਿੱਤਲ ਦਾ ਪ੍ਰੇਰਣਾਦਾਇਕ ਸਫ਼ਰ

ਫਗਵਾੜਾ 'ਚ ਜਨਮੇ, ਅਸ਼ੋਕ ਮਿੱਤਲ ਨੂੰ ਅੱਜ ਦੇਸ਼ ਦੇ ਪ੍ਰਮੁੱਖ ਸਿੱਖਿਆ ਸ਼ਾਸਤਰੀਆਂ 'ਚੋਂ ਇੱਕ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਦੇ ਸੰਸਥਾਪਕ ਵਜੋਂ ਜਾਣਿਆ ਜਾਂਦਾ ਹੈ। ਇੱਕ ਸਮਾਂ ਸੀ ਜਦੋਂ ਉਨ੍ਹਾਂ ਦੇ ਪਿਤਾ, ਬਲਦੇਵ ਰਾਜ ਮਿੱਤਲ ਨੂੰ ਗੰਭੀਰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੱਕ ਦੋਸਤ ਤੋਂ ਸਿਰਫ਼ 500 ਰੁਪਏ ਉਧਾਰ ਲੈ ਕੇ, ਉਨ੍ਹਾਂ ਨੇ 'ਲਵਲੀ ਸਵੀਟਸ' ਨਾਮ ਦੀ ਇੱਕ ਮਿਠਾਈ ਦੀ ਦੁਕਾਨ ਸ਼ੁਰੂ ਕੀਤੀ।

ਪਿਤਾ ਨੇ ਉਧਾਰ ਦੇ ਪੈਸੇ ਨਾਲ ਖੋਲ੍ਹੀ ਦੁਕਾਨ, ਪੁੱਤਰ ਨੇ 600 ਏਕੜ 'ਚ ਖੜ੍ਹੀ ਕਰ ਦਿੱਤੀ ਯੂਨੀਵਰਸਿਟੀ... ਅਸ਼ੋਕ ਮਿੱਤਲ ਦਾ ਪ੍ਰੇਰਣਾਦਾਇਕ ਸਫ਼ਰ
ਅਸ਼ੇਕ ਮਿੱਤਲ, ਰਾਜ ਸਭਾ ਮੈਂਬਰ
tv9-punjabi
| Updated On: 15 Apr 2026 13:10 PM IST

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਤੇ ਉਨ੍ਹਾਂ ਦੇ ਪੁੱਤਰ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈਆਂ ਪੰਜਾਬ ਦੇ ਜਲੰਧਰ ਸਥਿਤ ਉਨ੍ਹਾਂ ਦੇ ਘਰ ਦੇ ਨਾਲ-ਨਾਲ ਗੁਰੂਗ੍ਰਾਮ’ਚ ਵੀ ਕੀਤੀਆਂ ਜਾ ਰਹੀਆਂ ਹਨ। ਹਾਲ ਹੀ ‘ਚ, ‘ਆਪ’ ਨੇ ਰਾਘਵ ਚੱਢਾ ਦੀ ਥਾਂ ਅਸ਼ੋਕ ਮਿੱਤਲ ਨੂੰ ਰਾਜ ਸਭਾ ਦਾ ਡਿਪਟੀ ਲੀਡਰ ਨਿਯੁਕਤ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਨਾਮ ਕਾਫ਼ੀ ਚਰਚਾ ‘ਚ ਆ ਗਿਆ।

ਅਸ਼ੋਕ ਮਿੱਤਲ ਦਾ ਇੱਕ ਸਾਧਾਰਨ ਮਿਠਾਈ ਕਾਰੋਬਾਰੀ ਤੋਂ ਸਿੱਖਿਅਖਕ ਸ਼ਾਸਤਰੀ ਤੇ ਫਿਰ ਰਾਜ ਸਭਾ ਤੱਕ ਦਾ ਸਫ਼ਰ, ਸੰਘਰਸ਼ ਤੇ ਸਫਲਤਾ ਦੀ ਇੱਕ ਪ੍ਰੇਰਨਾਦਾਇਕ ਕਹਾਣੀ ਹੈ। ਫਗਵਾੜਾ ‘ਚ ਜਨਮੇ, ਅਸ਼ੋਕ ਮਿੱਤਲ ਨੂੰ ਅੱਜ ਦੇਸ਼ ਦੇ ਪ੍ਰਮੁੱਖ ਸਿੱਖਿਆ ਸ਼ਾਸਤਰੀਆਂ ‘ਚੋਂ ਇੱਕ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਦੇ ਸੰਸਥਾਪਕ ਵਜੋਂ ਜਾਣਿਆ ਜਾਂਦਾ ਹੈ।

ਇੱਕ ਸਮਾਂ ਸੀ ਜਦੋਂ ਉਨ੍ਹਾਂ ਦੇ ਪਿਤਾ, ਬਲਦੇਵ ਰਾਜ ਮਿੱਤਲ ਨੂੰ ਗੰਭੀਰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੱਕ ਦੋਸਤ ਤੋਂ ਸਿਰਫ਼ 500 ਰੁਪਏ ਉਧਾਰ ਲੈ ਕੇ, ਉਨ੍ਹਾਂ ਨੇ ‘ਲਵਲੀ ਸਵੀਟਸ’ ਨਾਮ ਦੀ ਇੱਕ ਮਿਠਾਈ ਦੀ ਦੁਕਾਨ ਸ਼ੁਰੂ ਕੀਤੀ। ਹੌਲੀ-ਹੌਲੀ, ਇਹ ਕਾਰੋਬਾਰ ਕਈ ਆਉਟਲੈਟਾਂ ‘ਚ ਫੈਲ ਗਿਆ। ਇਸ ਤੋਂ ਬਾਅਦ, ਪਰਿਵਾਰ ਨੇ ‘ਲਵਲੀ’ ਬ੍ਰਾਂਡ ਦੇ ਤਹਿਤ ਇੱਕ ਬਿਜਨੈੱਸ ਗਰੁੱਪ ਸਥਾਪਤ ਕੀਤਾ, ਜਿਸ ਨੇ ਬੇਕਰੀ, ਸਵੀਟਸ ਤੇ ਆਟੋ ਡੀਲਰਸ਼ਿਪ ਆਦਿ ਸਮੇਤ ਹੋਰ ਖੇਤਰਾਂ ‘ਚ ਉੱਦਮ ਕੀਤਾ।

ਮਿੱਤਲ ਦਾ ਸਫ਼ਰ

ਅਸ਼ੋਕ ਮਿੱਤਲ ਦਾ ਜਨਮ 11 ਅਗਸਤ, 1962 ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੀ ਸ਼ੁਰੂਆਤੀ ਸਿੱਖਿਆ ਫਗਵਾੜਾ ‘ਚ ਪੂਰੀ ਕੀਤੀ ਤੇ ਆਪਣੀ ਉੱਚ ਪੜ੍ਹਾਈ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਦਾਖਲਾ ਲਿਆ, ਜਿੱਥੇ ਉਨ੍ਹਾਂ ਨੇ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। ਬਾਅਦ ਵਿੱਚ, ਉਨ੍ਹਾਂ ਨੂੰ ਛੱਤੀਸਗੜ੍ਹ ਦੀ ਅਟਲ ਬਿਹਾਰੀ ਵਾਜਪਾਈ ਯੂਨੀਵਰਸਿਟੀ ਦੁਆਰਾ ਆਨਰੇਰੀ ਡਾਕਟਰੇਟ ਨਾਲ ਵੀ ਸਨਮਾਨਿਤ ਕੀਤਾ ਗਿਆ।

ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ, ਉਨ੍ਹਾਂ ਨੇ ਪਰਿਵਾਰਕ ਕਾਰੋਬਾਰ ਨੂੰ ਅੱਗੇ ਵਧਾਇਆ ਤੇ ਦੋ-ਪਹੀਆ ਵਾਹਨ ਡੀਲਰਸ਼ਿਪ ਦੇ ਸ਼ੋਅ ਰੂਮ ਤੇ ਕੱਪੜਿਆਂ ਦਾ ਕਾਰੋਬਾਰ ਸ਼ੁਰੂ ਕੀਤਾ। ਇਸ ਤੋਂ ਬਾਅਦ, ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵੱਲ ਕਦਮ ਚੁੱਕਿਆ।

2005 ‘ਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਦਾ ਦਰਜਾ

1999 ‘ਚ, ਪੰਜਾਬ ਟੈਕਨੀਕਲ ਯੂਨੀਵਰਸਿਟੀ (PTU) ਤੋਂ ਮਾਨਤਾ ਪ੍ਰਾਪਤ ਕਰਨ ਤੋਂ ਬਾਅਦ, ਉਨ੍ਹਾਂ ਨੇ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟੱਡੀਜ਼ (IIMS) ਦੀ ਸਥਾਪਨਾ ਕੀਤੀ। ਇਸ ਤੋਂ ਬਾਅਦ, 2005 ‘ਚ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਤੇ 2006 ‘ਚ ਅਕਾਦਮਿਕ ਕਾਰਜ ਸ਼ੁਰੂ ਹੋਏ।

ਅੱਜ, LPU ਦੇਸ਼ ਦੀਆਂ ਸਭ ਤੋਂ ਵੱਡੀਆਂ ਪ੍ਰਾਈਵੇਟ ਯੂਨੀਵਰਸਿਟੀਆਂ ‘ਚੋਂ ਇੱਕ ਹੈ। 600 ਏਕੜ ਦੇ ਵਿਸ਼ਾਲ ਕੈਂਪਸ ‘ਚ ਫੈਲੀ, ਯੂਨੀਵਰਸਿਟੀ ਵਰਤਮਾਨ ‘ਚ 35 ਤੋਂ ਵੱਧ ਵੱਖ-ਵੱਖ ਦੇਸ਼ਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਸਿੱਖਿਆ ਦਿੰਦੀ ਹੈ। ਯੂਨੀਵਰਸਿਟੀ ‘ਚ ਅੰਡਰਗ੍ਰੈਜੁਏਟ, ਪੋਸਟ ਗ੍ਰੈਜੂਏਟ ਤੇ ਡਾਕਟਰੇਟ ਪੱਧਰ ਦੇ ਕੋਰਸ ਚਲਾਏ ਜਾਂਦੇ ਹਨ। ਬੀਟੈਕ ਪ੍ਰੋਗਰਾਮ ਲਈ ਦਾਖਲੇ ਜੇਈਈ ਮੇਨ ਸਕੋਰਾਂ ‘ਤੇ ਅਧਾਰਤ ਹੁੰਦੇ ਹਨ, ਜਦੋਂ ਕਿ ਐਲਪੀਯੂ ਨੈਸਟ ਪ੍ਰੀਖਿਆ ਹੋਰ ਕੋਰਸਾਂ ‘ਚ ਦਾਖਲੇ ਲਈ ਲਈ ਜਾਂਦੀ ਹੈ।

ਸਿੱਖਿਆ ਖੇਤਰ ‘ਚ ਵੱਡੇ ਸਨਮਾਨ

ਅਸ਼ੋਕ ਮਿੱਤਲ ਨੂੰ ਸਿੱਖਿਆ ਦੇ ਖੇਤਰ ‘ਚ ਆਪਣੇ ਯੋਗਦਾਨ ਲਈ ਕਈ ਪੁਰਸਕਾਰ ਮਿਲੇ ਹਨ, ਜਿਨ੍ਹਾਂ ‘ਚ ਏਸ਼ੀਆ ਸਿੱਖਿਆ ਸੰਮੇਲਨ ‘ਚ ‘ਐਜੂਪ੍ਰੀਨਿਓਰ ਆਫ਼ ਦ ਈਅਰ’ , ਚੌਥੇ ਭਾਰਤੀ ਸਿੱਖਿਆ ਪੁਰਸਕਾਰਾਂ ‘ਚ ਸਿੱਖਿਆ ਵਿੱਚ ਉੱਤਮਤਾ ਲਈ ਪੁਰਸਕਾਰ ਤੇ ਦੂਜੇ ਏਸ਼ੀਆ ਸਿੱਖਿਆ ਸੰਮੇਲਨ ‘ਚ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਵਰਤਮਾਨ ‘ਚ, ਇੱਕ ਸਿੱਖਿਆ ਸ਼ਾਸਤਰੀ ਹੋਣ ਦੇ ਨਾਲ-ਨਾਲ, ਉਹ ਰਾਜ ਸਭਾ ‘ਚ ਸੰਸਦ ਮੈਂਬਰ ਵਜੋਂ ਸੇਵਾ ਨਿਭਾ ਰਹੇ ਹਨ ਤੇ ਸਿੱਖਿਆ ਤੇ ਵਿਕਾਸ ਨਾਲ ਸਬੰਧਤ ਮੁੱਦਿਆਂ ‘ਚ ਸਰਗਰਮ ਭੂਮਿਕਾ ਨਿਭਾਉਂਦੇ ਹਨ।

Follow Us
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ...
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...