ਗੰਗਾ ਵਿਸਰਜਣ ਲਈ 400 ਪਾਕਿਸਤਾਨੀ ਹੁਿੰਦੂ-ਸਿੱਖਾਂ ਦੀਆਂ ਅਸਤੀਆਂ ਪਹੁੰਚੀਆਂ ਭਾਰਤ, 8 ਸਾਲਾਂ ਤੋਂ ਨਹੀਂ ਮਿਲੀ ਸੀ ਮੁਕਤੀ
Pakistani Hindu: ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਅੱਜ ਸ਼੍ਰੀ ਰਾਮ ਨਾਥ ਮਹਾਰਾਜ ਦੀ ਰਹਿਨੁਮਾਈ ਹੇਠ ਬੱਚਿਆਂ ਤੇ ਔਰਤਾਂ ਦੇ ਨਾਲ ਸੱਤ ਦੇ ਕਰੀਬ ਮੈਂਬਰਾਂ ਦਾ ਇੱਕ ਵਫਦ ਜੋ ਕਿ ਪਾਕਿਸਤਾਨ ਤੋਂ 400 ਦੇ ਕਰੀਬ ਅਸਥੀਆਂ ਲੈ ਕੇ ਆਇਆ ਹੈ। ਉਹ ਅਟਾਰੀ-ਵਾਘਾ ਸਰਹੱਦ ਪੁੱਜਾ 'ਤੇ ਉਥੋਂ ਇਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰੇਲਗੱਡੀ ਦੇ ਰਸਤੇ ਹਰੀਦੁਆਰ ਰਹੀ ਰਵਾਨਾ ਹੋਵੇਗਾ।

Pakistani Hindu: ਅੱਜ ਅਟਾਰੀ ਵਾਗਾ ਸਰਹੱਦ ਦੇ ਰਾਹੀਂ ਪਾਕਿਸਤਾਨ ਤੋਂ ਸੱਤ ਦੇ ਕਰੀਬ ਮੈਂਬਰਾਂ ਦਾ ਇੱਕ ਵਫਦ ਭਾਰਤ ਪੁੱਜਾ ਹੈ। ਇਹ ਵਫਦ 400 ਦੇ ਕਰੀਬ ਅਸਤੀਆਂ ਲੈ ਕੇ ਧਾਰੀ ਬਾਬਾ ਸਰਤ ‘ਤੇ ਪੁੱਜਾ ਹੈ, ਜਿੱਥੋਂ ਇਹ ਰੇਲ ਗੱਡੀ ਦੇ ਰਸਤੇ ਹਰੀਦੁਆਰ ਦੇ ਲਈ ਰਵਾਨਾ ਹੋਵੇਗਾ। ਇਹ ਜਥਾ 8 ਸਾਲਾਂ ਤੋਂ ਬਾਅਦ ਅਸਥੀਆਂ ਵਿਸਰਜਿਤ ਕਰਨ ਆਇਆ ਹੈ। ਮਹਾਕੁੰਭ ਦੇ ਕਾਰਨ ਉਨ੍ਹਾਂ ਨੂੰ ਵੀਜਾ ਮਿਲਿਆ ਹੈ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲ ਰਿਹਾ ਸੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਅੱਜ ਸ਼੍ਰੀ ਰਾਮ ਨਾਥ ਮਹਾਰਾਜ ਦੀ ਰਹਿਨੁਮਾਈ ਹੇਠ ਬੱਚਿਆਂ ਤੇ ਔਰਤਾਂ ਦੇ ਨਾਲ ਸੱਤ ਦੇ ਕਰੀਬ ਮੈਂਬਰਾਂ ਦਾ ਇੱਕ ਵਫਦ ਜੋ ਕਿ ਪਾਕਿਸਤਾਨ ਤੋਂ 400 ਦੇ ਕਰੀਬ ਅਸਥੀਆਂ ਲੈ ਕੇ ਆਇਆ ਹੈ। ਉਹ ਅਟਾਰੀ-ਵਾਘਾ ਸਰਹੱਦ ਪੁੱਜਾ ‘ਤੇ ਉਥੋਂ ਇਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰੇਲਗੱਡੀ ਦੇ ਰਸਤੇ ਹਰੀਦੁਆਰ ਰਹੀ ਰਵਾਨਾ ਹੋਵੇਗਾ। ਇਸ ਮੌਕੇ ਉਹਨਾਂ ਕਿਹਾ ਕਿ ਇਸ ਤੋਂ ਪਹਿਲੇ ਉਹ 2016 ਵਿੱਚ ਅਸਥੀਆ ਲੈ ਕੇ ਆਏ ਸਨ ਤੇ ਉਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਅਸਥੀਆਂ ਲੈ ਕੇ ਆਉਣ ਦਾ ਮੌਕਾ ਮਿਲਿਆ ਹੈ।
ਉਹਨਾਂ ਕਿਹਾ ਕਿ 2011 ਤੋਂ ਹੁਣ ਤੱਕ ਜਿੰਨੇ ਵੀ ਲੋਕ ਕਿਸੇ ਬਿਮਾਰੀ ਜਾਂ ਕਿਸੇ ਹੋਰ ਕਾਰਨ ਮੌਤ ਹੋ ਗਈ ਸੀ। ਉਹਨਾਂ ਦੀਆਂ ਅਸਥੀਆਂ ਲੈ ਕੇ ਇਹ ਵਫ਼ਦ ਭਾਰਤ ਪੁੱਜਾ ਹੈ। ਉਹਨਾਂ ਕਿਹਾ ਕਿ ਇਸ ਵਿੱਚ 350 ਦੇ ਕਰੀਬ ਹਿੰਦੂ ਪਰਿਵਾਰ ਅਤੇ 50 ਦੇ ਕਰੀਬ ਸਿੱਖ ਪਰਿਵਾਰ ਹਨ। ਇਹਨਾਂ ਸਾਰਿਆਂ ਦੀਆਂ ਅਸਥੀਆਂ ‘ਤੇ ਨਿਸ਼ਕਾਮ ਸੇਵਾ ਸੰਸਥਾ ਦੇ ਆਗੂ ਰਾਮਨਾਥ ਮਹਾਰਾਜ ਹਰਿਦੁਆਰ ਲੈ ਕੇ ਜਾ ਰਹੇ ਹਨ। ਉੱਥੇ ਗੰਗਾ ਦੇ ਵਿੱਚ ਪੂਰੇ ਰੀਤੀ-ਰਿਵਾਜਾਂ ਦੇ ਨਾਲ ਇਹਨਾਂ ਦੀਆਂ ਅਸਥੀਆਂ ਨੂੰ ਪ੍ਰਵਾਹ ਕੀਤਾ ਜਾਵੇਗਾ। ਇਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ।
ਇਸ ਮੌਕੇ ਪਾਕਿਸਤਾਨ ਤੋਂ ਆਏ ਸ਼੍ਰੀ ਰਾਮਨਾਥ ਮਹਾਰਾਜ ਨੇ ਕਿਹਾ ਕਿ ਅੱਜ ਉਹ 400 ਦੇ ਕਰੀਬ ਅਸਥੀਆਂ ਲੈ ਕੇ ਭਾਰਤ ਪੁੱਜੇ ਹਾਂ, ਜੋ ਹਿੰਦੂ ਤੇ ਸਿੱਖ ਪਰਿਵਾਰਾਂ ਦੀਆਂ ਅਸਥੀਆਂ ਹਨ। ਇਹਨਾਂ ਨੂੰ ਹਰੀਦੁਆਰ ਵਿੱਚ ਰੀਤੀ-ਰਿਵਾਜ਼ਾਂ ਦੇ ਨਾਲ ਵਿਸਰਜਿਤ ਕੀਤਾ ਜਾਵੇਗਾ ਤਾਂ ਕਿ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ। ਇਸ ਮੌਕੇ ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਹਰ ਸਾਲ ਵੀਜ਼ਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੇ ਸਮਾਜ ਦੇ ਧਰਮ ਦੇ ਲੋਕਾਂ ਦੀਆਂ ਅਸਥੀਆ ਨੂੰ ਵਿਸਰਜਿਤ ਕਰ ਸਕਣ। ਉਨ੍ਹਾ ਕਿਹਾ ਕਿ ਇਸ ਤੋਂ ਪਹਿਲਾਂ ਵੀ ਓਹ 2 ਵਾਰ ਭਾਰਤ ਵਿੱਚ ਅਸਥੀਆ ਲੈਕੇ ਆਏ ਹਨ।