ਟਾਈਗਰ ਸ਼ਰਾਫ ‘ਤੇ ਹਮਲੇ ਦੇ ਬਹਾਨੇ ਕੇਜਰੀਵਾਲ ਨੇ BJP ਨੂੰ ਘੇਰਿਆ, ਬੋਲੇ- ਦੇਸ਼ ਦੇ ਲੋੜੀਂਦੇ ਗੈਂਗਸਟਰ ਨੂੰ ਬਣਾਇਆ ਜਵਾਈ

Updated On: 

19 Oct 2026 17:42 PM IST

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਾਹ 'ਤੇ ਨਿਸ਼ਾਨਾ ਸਾਧਿਆ। ਕੇਜਰੀਵਾਲ ਨੇ ਕਿਹਾ ਕਿ ਉਹ ਆਪਣੇ ਹੀ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਅਸਮਰੱਥ ਹਨ। ਉਨ੍ਹਾਂ ਨੇ ਦੇਸ਼ ਦੇ ਸਭ ਤੋਂ ਵੱਧ ਲੋੜੀਂਦੇ ਗੈਂਗਸਟਰ ਨੂੰ ਆਪਣਾ ਜਵਾਈ ਬਣਾ ਲਿਆ ਹੈ।

ਟਾਈਗਰ ਸ਼ਰਾਫ ਤੇ ਹਮਲੇ ਦੇ ਬਹਾਨੇ ਕੇਜਰੀਵਾਲ ਨੇ BJP ਨੂੰ ਘੇਰਿਆ, ਬੋਲੇ- ਦੇਸ਼ ਦੇ ਲੋੜੀਂਦੇ ਗੈਂਗਸਟਰ ਨੂੰ ਬਣਾਇਆ ਜਵਾਈ

ਅਰਵਿੰਦ ਕੇਜਰੀਵਾਲ ਅਤੇ ਅਮਿਤ ਸ਼ਾਹ ਦੀ ਪੁਰਾਣੀ ਫੋਟੋ (Photo Credit: Social Media)

ਐਤਵਾਰ ਨੂੰ ਮੁੰਬਈ ਦੇ ਜੁਹੂ ਇਲਾਕੇ ਵਿੱਚ ਅਦਾਕਾਰ ਜੈਕੀ ਸ਼ਰਾਫ ਦੇ ਪੁੱਤਰ ਟਾਈਗਰ ਸ਼ਰਾਫ ਦੀ ਕਾਰ ‘ਤੇ ਹਮਲਾ ਹੋਇਆ। ਲਾਰੈਂਸ ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਮਾਮਲੇ ਨੇ ਹੁਣ ਪੰਜਾਬ ਦੀ ਰਾਜਨੀਤੀ ਨੂੰ ਗਰਮਾ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ।

ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਾਹ ‘ਤੇ ਨਿਸ਼ਾਨਾ ਸਾਧਿਆ। ਕੇਜਰੀਵਾਲ ਨੇ ਕਿਹਾ ਕਿ ਉਹ ਆਪਣੇ ਹੀ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਅਸਮਰੱਥ ਹਨ। ਉਨ੍ਹਾਂ ਨੇ ਦੇਸ਼ ਦੇ ਸਭ ਤੋਂ ਵੱਧ ਲੋੜੀਂਦੇ ਗੈਂਗਸਟਰ ਨੂੰ ਆਪਣਾ ਜਵਾਈ ਬਣਾ ਲਿਆ ਹੈ। ਉਸ ਨੂੰ ਨਾ ਸਿਰਫ਼ ਭਾਰਤ ਵਿੱਚ ਸਗੋਂ ਦੁਨੀਆ ਭਰ ਵਿੱਚ ਅਪਰਾਧ ਕਰਨ ਦੀ ਹਰ ਸੁਵਿਧਾ ਦਿੱਤੀ ਹੈ।

ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੱਲ੍ਹ ਇਹ ਪੰਜਾਬ ਆਉਣਗੇ ਅਤੇ ਕਾਨੂੰਨ ਵਿਵਸਥਾ ਬਾਰੇ ਪ੍ਰਚਾਰ ਦੇਣਗੇ। ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਇਨ੍ਹਾਂ ਨੂੰ ਵੋਟ ਦੇਣਾ ਇਨ੍ਹਾਂ ਦੇ ਜਵਾਈ ਨੂੰ ਪੰਜਾਬ ਵਿੱਚ ਸੱਦਾ ਦੇਣ ਵਰਗਾ ਹੋਵੇਗਾ। ਇਸ ਬਾਰੇ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਜ਼ਿਕਰ ਕੀਤਾ।

ਭਲਕੇ ਪੰਜਾਬ ਆਉਣਗੇ ਅਮਿਤ ਸ਼ਾਹ

ਪੰਜਾਬ ਵਿੱਚ 2027 ਦੀ ਸ਼ੁਰੂਆਤ ਵਿੱਚ ਚੋਣਾਂ ਹਨ। ਭਲਕੇ ਅਮਿਤ ਸ਼ਾਹ ਪੰਜਾਬ ਫੇਰੀ ‘ਤੇ ਆ ਰਹੇ ਹਨ। ਉਨ੍ਹਾਂ ਦੀ ਇਸ ਫੇਰੀ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ ਜਾਰੀ ਹੋ ਗਿਆ ਹੈ। ਅਮਿਤ ਸ਼ਾਹ ਭਲਕੇ ਦੁਪਹਿਰ 12 ਵਜੇ ਮਾਨਸਾ, ਦੁਪਹਿਰ 1:15 ਵਜੇ ਸੰਗਰੂਰ ਅਤੇ ਦੁਪਹਿਰ 3:15 ਵਜੇ ਗੁਰਦਾਸਪੁਰ ਦਾ ਦੌਰਾ ਕਰਨਗੇ। ਮਾਨਸਾ ਵਿੱਚ ਪਰਵਿੰਦਰ ਝੋਟਾ, ਗੁਰਦਾਸਪੁਰ ਵਿੱਚ ਬਿਕਰਮਜੀਤ ਦਾ ਕਤਲ ਹੋਇਆ,ਜਦੋਂ ਕਿ ਸੰਗਰੂਰ ਵਿੱਚ ਗੁਲਜ਼ਾਰ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ। ਇਹ ਤਿੰਨੋਂ ਹੀ ਨਸ਼ੇ ਦਾ ਵਿਰੋਧ ਕਰ ਰਹੇ ਸਨ।

Loading...
Unable to load recommendations.
Follow Us