ਪਿਆਰ ਲਈ ਪਾਕਿਸਤਾਨ ਪਹੁੰਚੀ ਅੰਜੂ 132 ਦਿਨਾਂ ਬਾਅਦ ਪਰਤੀ ਦੇਸ਼, ਪਹਿਲੀ ਤਸਵੀਰ ਆਈ ਸਾਹਮਣੇ
132 ਦਿਨਾਂ ਬਾਅਦ ਅੰਜੂ ਭਾਰਤ ਪਰਤ ਆਈ ਹੈ।ਅੰਜੂ ਆਪਣੇ ਪਾਕਿਸਤਾਨੀ ਪ੍ਰੇਮੀ ਨਸਰੁੱਲਾ ਨੂੰ ਮਿਲਣ ਲਈ ਖੈਬਰ ਪਖਤੂਨਖਵਾ ਗਈ ਸੀ। ਅੰਜੂ ਨੇ ਨਸਰੁੱਲਾ ਨਾਲ ਵਿਆਹ ਵੀ ਕਰਵਾ ਲਿਆ ਸੀ। ਉਨ੍ਹਾਂ ਦੇ ਵਿਆਹ ਦੀ ਤਸਵੀਰ ਵੀ ਸਾਹਮਣੇ ਆਈ ਸੀ। ਤਸਵੀਰ ਦੇਖਣ ਤੋਂ ਬਾਅਦ ਭਾਰਤ 'ਚ ਰਹਿ ਰਹੇ ਉਸ ਦੇ ਪਤੀ ਅਵਰਿੰਦ ਨੇ ਕਿਹਾ ਸੀ ਕਿ ਉਹ ਅੰਜੂ ਨੂੰ ਦੁਬਾਰਾ ਕਦੇ ਸਵੀਕਾਰ ਨਹੀਂ ਕਰੇਗਾ।
ਭਿਵਾੜੀ ਵਿੱਚ ਇੱਕ ਆਟੋਮੋਬਾਈਲ ਕੰਪਨੀ ਵਿੱਚ ਕੰਮ ਕਰਦੀ ਸੀ ਅੰਜੂ
ਅੰਜੂ ਨੇ ਪਾਸਪੋਰਟ ਵੀ ਬਣਵਾ ਲਿਆ, ਪਰ ਸਮੱਸਿਆ ਵੀਜ਼ੇ ਦੀ ਸੀ। ਅੰਜੂ ਨੇ 21 ਜੂਨ ਨੂੰ ਪਾਕਿਸਤਾਨ ਜਾਣ ਲਈ ਵੀਜ਼ਾ ਅਪਲਾਈ ਕੀਤਾ ਸੀ। ਅੰਜੂ ਭਿਵਾੜੀ ਵਿੱਚ ਇੱਕ ਆਟੋਮੋਬਾਈਲ ਕੰਪਨੀ ਵਿੱਚ ਕੰਮ ਕਰਦੀ ਸੀ, ਜਦੋਂ ਕਿ ਉਸਦਾ ਪਤੀ ਅਰਵਿੰਦ ਇੰਡੋ ਕੰਪਨੀ ਵਿੱਚ ਕੰਮ ਕਰਦਾ ਸੀ। ਅੰਜੂ ਦੇ ਪਤੀ ਅਰਵਿੰਦ ਮੁਤਾਬਕ ਉਸ ਦਾ ਪਰਿਵਾਰ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਬਲੀਆ ਦਾ ਰਹਿਣ ਵਾਲਾ ਹੈ, ਜਦਕਿ ਅੰਜੂ ਦਾ ਪਰਿਵਾਰ ਮੱਧ ਪ੍ਰਦੇਸ਼ ਦੇ ਗਵਾਲੀਅਰ ‘ਚ ਰਹਿੰਦਾ ਹੈ। ਅੰਜੂ ਅਤੇ ਅਰਵਿੰਦ ਦਾ ਵਿਆਹ ਸਾਲ 2007 ਵਿੱਚ ਹੋਇਆ ਸੀ। ਅਰਵਿੰਦ ਦਾ ਧਰਮ ਈਸਾਈ ਹੈ, ਜਦਕਿ ਅੰਜੂ ਹਿੰਦੂ ਹੈ। ਅੰਜੂ ਨੇ ਵੀ ਵਿਆਹ ਤੋਂ ਬਾਅਦ ਆਪਣਾ ਧਰਮ ਬਦਲ ਲਿਆ ਸੀ।ਅੰਜੂ 20 ਜੁਲਾਈ ਨੂੰ ਘਰੋਂ ਨਿਕਲੀ ਸੀ, ਹੁਣ ਵਾਪਸ ਆਈ ਹੈ
ਅੰਜੂ ਦੇ ਪਤੀ ਅਰਵਿੰਦ ਨੇ ਦੱਸਿਆ ਕਿ ਅੰਜੂ 20 ਜੁਲਾਈ ਨੂੰ ਉਸ ਨੂੰ ਜੈਪੁਰ ਜਾਣ ਲਈ ਕਹਿ ਕੇ ਘਰੋਂ ਚਲੀ ਗਈ ਸੀ। ਇਸ ਦੌਰਾਨ ਅਰਵਿੰਦ ਨੇ ਅੰਜੂ ਨੂੰ ਕਈ ਵਾਰ ਫੋਨ ਕੀਤਾ ਪਰ ਉਸ ਦਾ ਫੋਨ ਬੰਦ ਸੀ। 23 ਜੁਲਾਈ ਨੂੰ ਅੰਜੂ ਨੇ ਆਪਣੇ ਪਤੀ ਨੂੰ ਵਟਸਐਪ ‘ਤੇ ਫੋਨ ਕਰਕੇ ਦੱਸਿਆ ਕਿ ਉਹ ਲਾਹੌਰ, ਪਾਕਿਸਤਾਨ ‘ਚ ਆਪਣੇ ਦੋਸਤ ਨਾਲ ਹੈ ਅਤੇ ਤਿੰਨ-ਚਾਰ ਦਿਨਾਂ ਬਾਅਦ ਵਾਪਸ ਆ ਜਾਵੇਗੀ। ਜਦੋਂ ਅਰਵਿੰਦ ਨੂੰ ਪਤਾ ਲੱਗਾ ਕਿ ਅੰਜੂ ਪਾਕਿਸਤਾਨ ਚਲੀ ਗਈ ਹੈ ਤਾਂ ਉਹ ਫਿਕਰਮੰਦ ਹੋ ਗਿਆ।ਅਵਰਿੰਦ ਨੇ ਕਿਹਾ ਸੀ- ਹੁਣ ਮੇਰਾ ਅਤੇ ਅੰਜੂ ਦਾ ਕੋਈ ਰਿਸ਼ਤਾ ਨਹੀਂ
ਹੁਣ ਜਦੋਂ ਅੰਜੂ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਆਈ ਹੈ ਤਾਂ ਇਹ ਦੇਖਣਾ ਬਾਕੀ ਹੈ ਕਿ ਉਸ ਦਾ ਪਤੀ ਅਰਵਿੰਦ ਉਸ ਨੂੰ ਸਵੀਕਾਰ ਕਰਦਾ ਹੈ ਜਾਂ ਨਹੀਂ, ਕਿਉਂਕਿ ਅਰਵਿੰਦ ਨੇ ਕਿਹਾ ਸੀ ਕਿ ਹੁਣ ਉਸ ਦਾ ਅਤੇ ਅੰਜੂ ਦਾ ਰਿਸ਼ਤਾ ਖਤਮ ਹੋ ਗਿਆ ਹੈ। ਅੰਜੂ ਨੇ ਉਸ ਦਾ ਭਰੋਸਾ ਤੋੜ ਦਿੱਤਾ ਹੈ। ਉਸ ਦਾ ਦੋਵਾਂ ਬੱਚਿਆਂ ਵਿੱਚੋਂ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬੱਚੇ ਮੇਰੇ ਕੋਲ ਰਹਿਣਗੇ।
Follow Us
