ਪਾਕਿਸਤਾਨ ਦੀ ਹਾਕੀ ਟੀਮ ਅਟਾਰੀ-ਵਾਹਘਾ ਸਰਹੱਦ ਤੋਂ ਭਾਰਤ ਪਹੁੰਚੀ, ਏਸ਼ੀਅਨ ਚੈਂਪੀਅਨਸ ਟਰਾਫੀ ‘ਚ ਲਵੇਗੀ ਹਿੱਸਾ

Published: 

01 Aug 2023 13:27 PM

ਪਾਕਿਸਤਾਨ ਦੀ ਹਾਕੀ ਟੀਮ ਅੱਜ ਅਟਾਰੀ-ਵਾਹਘਾ ਸਰਹੱਦ ਰਾਹੀਂ ਭਾਰਤ ਪਹੁੰਚੀ। 3 ਅਗਸਤ ਨੂੰ ਪਾਕਿਸਤਾਨ ਮਲੇਸ਼ੀਆ ਅਤੇ 9 ਅਗਸਤ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾਵੇਗਾ।

ਪਾਕਿਸਤਾਨ ਦੀ ਹਾਕੀ ਟੀਮ ਅਟਾਰੀ-ਵਾਹਘਾ ਸਰਹੱਦ ਤੋਂ ਭਾਰਤ ਪਹੁੰਚੀ, ਏਸ਼ੀਅਨ ਚੈਂਪੀਅਨਸ ਟਰਾਫੀ ਚ ਲਵੇਗੀ ਹਿੱਸਾ
Follow Us On

ਅੰਮ੍ਰਿਤਸਰ ਨਿਊਜ਼। ਭਾਰਤ ਦੇ ਚੇਨਈ ‘ਚ ਹੋਣ ਵਾਲੇ ਹਾਕੀ ਮੈਚ ਲਈ ਪਾਕਿਸਤਾਨ ਦੀ ਹਾਕੀ ਟੀਮ ਅੱਜ ਅਟਾਰੀ-ਵਾਹਘਾ ਸਰਹੱਦ ਰਾਹੀਂ ਭਾਰਤ ਪਹੁੰਚੀ। ਇੱਥੇ ਏਸ਼ੀਅਨ ਚੈਂਪੀਅਨਸ ਭਾਰਤ (India) ਦੇ ਚੇਨਈ ਵਿੱਚ 9 ਅਗਸਤ ਨੂੰ ਭਾਰਤ ਅਤੇ ਪਾਕਿਸਤਾਨ ਦਾ ਮੈਚ ਹੋ ਰਿਹਾ ਹੈ। 3 ਅਗਸਤ ਤੋਂ 12 ਅਗਸਤ ਤੱਕ ਮੈਚ ਹੋਣੇ ਹਨ।

ਸਾਡੀ ਟੀਮ ਵਧੀਆ ਪ੍ਰਦਰਸ਼ਨ ਕਰੇਗੀ- ਮੁਹੰਮਦ ਉਮਰ ਬੂਟਾ

ਇਸ ਮੌਕੇ ਪਾਕਿਸਤਾਨ ਹਾਕੀ ਟੀਮ ਦੇ ਕਪਤਾਨ ਮੁਹੰਮਦ ਉਮਰ ਬੂਟਾ ਨੇ ਕਿਹਾ ਕਿ 3 ਅਗਸਤ ਤੋਂ 12 ਅਗਸਤ ਤੱਕ ਮੈਚ ਕਰਵਾਏ ਜਾ ਰਹੇ ਹਨ। ਸਾਡੀ ਟੀਮ ਵਧੀਆ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਸਾਡਾ ਫੋਕਸ ਟੂਰਨਾਮੈਂਟ (Tournament) ਖੇਡਣ ‘ਤੇ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਲਾਸਟ ਟੂਰਨਾਮੈਂਟ 2018 ਵਿੱਚ ਖੇਡਿਆ ਸੀ।

ਇਸ ਮੌਕੇ ਪਾਕਿਸਤਾਨ ਟੀਮ ਦੇ ਕੋਚ ਮੁਹੰਮਦ ਸਿਕਲਾਇਨ ਨੇ ਦੱਸਿਆ ਕਿ ਸਾਡੇ ਮੁਲਕ ਦੇ ਖਿਡਾਰੀ ਏਸ਼ੀਅਨ ਚੈਂਪੀਅਨ ਚੇਨਈ ‘ਚ ਮੈਚ ਖੇਡਣ ਆਏ ਹਨ ਅਤੇ ਵਧੀਆ ਖੇਡਣਗੇ ਅਤੇ ਖੇਡਣ ਦੇ ਨਾਲ-ਨਾਲ ਦੋਸਤੀ ਦਾ ਹੱਥ ਵੀ ਅੱਗੇ ਵਧਾਉਣਗੇ।

9 ਅਗਸਤ ਨੂੰ ਭਾਰਤ-ਪਾਕਿਸਤਾਨ ਵਿਚਾਲੇ ਮੈਚ

ਉਨ੍ਹਾਂ ਦੋਵਾਂ ਦੇਸ਼ਾਂ ਨੂੰ ਦਿਲ ਖੋਲ੍ਹ ਕੇ ਇਕ ਦੂਜੇ ਨੂੰ ਗਲੇ ਲਗਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ 3 ਅਗਸਤ ਨੂੰ ਪਾਕਿਸਤਾਨ ਮਲੇਸ਼ੀਆ ਅਤੇ 9 ਅਗਸਤ ਨੂੰ ਭਾਰਤ ਅਤੇ ਪਾਕਿਸਤਾਨ (Pakistan) ਵਿਚਾਲੇ ਮੈਚ ਖੇਡਿਆ ਜਾਵੇਗਾ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ