Prisoner Release: ਭਾਰਤ ਸਰਕਾਰ ਵੱਲੋਂ ਪਾਕਿਸਤਾਨੀ ਕੈਦੀ ਰਿਹਾਅ, ਅਟਾਰੀ-ਵਾਘਾ ਸਰਹੱਦ ਰਾਹੀਂ ਪਾਕਿਸਤਾਨ ਵਾਪਸੀ

Updated On: 

19 May 2023 15:01 PM

ਭਾਰਤ ਸਰਕਾਰ ਵੱਲੋਂ ਭਾਰਤ ਦੀਆਂ ਜੇਲ੍ਹਾਂ 'ਚ ਬੰਦ 22 ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ। ਅਟਾਰੀ ਵਾਘਾ ਸਰਹੱਦ ਰਾਹੀਂ ਇਨ੍ਹਾਂ ਕੈਦੀਆਂ ਦੀ ਪਾਕਿਸਤਾਨ ਵਾਪਸੀ ਹੋਈ ਹੈ।

Prisoner Release: ਭਾਰਤ ਸਰਕਾਰ ਵੱਲੋਂ ਪਾਕਿਸਤਾਨੀ ਕੈਦੀ ਰਿਹਾਅ, ਅਟਾਰੀ-ਵਾਘਾ ਸਰਹੱਦ ਰਾਹੀਂ ਪਾਕਿਸਤਾਨ ਵਾਪਸੀ
Follow Us On

Prisoner Release: ਭਾਰਤ ਦੀਆਂ ਜੇਲ੍ਹਾਂ ‘ਚੋਂ ਬੰਦ ਪਾਕਿਸਾਤਾਨ ਦੇ ਕੈਦੀਆਂ ਨੂੰ ਅੱਜ ਭਾਰਤ ਸਰਕਾਰ (Indian Government) ਵੱਲੋਂ ਰਿਹਾਅ ਕੀਤਾ ਗਿਆ ਹੈ। ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੇ 22 ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ। ਜਿਨ੍ਹਾਂ ਵਿੱਚ 9 ਪਾਕਿਸਤਾਨੀ ਮਛੁਆਰੇ ਹਨ ਅਤੇ 3 ਕੈਦੀ ਜੋ ਗੁਜਰਾਤ ਜੇਲ੍ਹ ਵਿੱਚ ਬੰਦ ਹਨ।

ਪਾਕਿਸਤਾਨ ਦੇ 10 ਕੈਦੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ (Central Jail) ਵਿੱਚ ਬੰਦ ਸਨ। ਜਿਨ੍ਹਾਂ ਨੂੰ ਅੱਜ ਰਿਹਾਅ ਕੀਤਾ ਗਿਆ ਹੈ। ਇਹ ਕੈਦੀ ਆਪਣੀ ਸਜਾ ਪੂਰੀ ਕਰ ਚੁੱਕੇ ਹਨ ਇਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਰਿਹਾਅ ਕੀਤਾ ਗਿਆ। ਇਹ ਕੈਦੀ ਅਟਾਰੀ ਵਾਘਾ ਸਰਹੱਦ ਦੇ ਰਸਤੇ ਆਪਣੇ ਵਤਨ ਪਾਕਿਸਤਾਨ ਨੂੰ ਰਵਾਨਾ ਹੋਏ।

ਗੁਜਰਾਤ ਪੁਲਿਸ ਵੱਲੋਂ 12 ਕੈਦੀ ਰਿਹਾਅ

ਗੁਜਰਾਤ ਪੁਲਿਸ ਵੱਲੋਂ ਪੰਜਾਬ ਲਿਆਂਦੇ ਗਏ ਇੱਕ ਪਾਕਿਸਤਾਨੀ ਕੈਦੀ ਨੇ ਦੱਸਿਆ ਕਿ ਕੀ ਮੈਂ ਗਲਤੀ ਦੇ ਨਾਲ ਬਾਰਡਰ ਪਾਰ ਕਰਕੇ ਭਾਰਤ ਦੀ ਸਰਹੱਦ ਵਿੱਚ ਦਾਖਲ ਹੋ ਗਿਆ ਸੀ। ਉਸ ਨੇ ਕਿਹਾ ਕਿ ਮੈਨੂੰ 2 ਸਾਲ ਦੀ ਸਜ਼ਾ ਹੋਈ ਪਰ ਮੈਂ ਪੰਜ ਸਾਲ ਦੀ ਸਜ਼ਾ ਕਟਕੇ ਅੱਜ ਪਾਕਿਸਤਾਨ ਵਾਪਿਸ ਜਾ ਰਿਹਾ ਹਾਂ। ਉਸ ਨੇ ਦੱਸਿਆ ਕਿ ਜਦੋਂ ਉਹ ਫੜਿਆ ਗਿਆ ਸੀ।

ਉਸ ਵੇਲੇ ਉਸ ਦੀ ਉਮਰ 24 ਸਾਲ ਸੀ। ਉਸ ਨੇ ਕਿਹਾ ਅੱਜ ਉਸ ਦਾ ਦੂਜਾ ਜਨਮ ਹੋਇਆ ਹੈ। ਕੈਦੀਆਂ ਨੇ ਕਿਹਾ ਕਿ ਅੱਜ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅਸੀਂ ਆਪਣੇ ਵਤਨ ਜਾ ਕੇ ਆਪਣੇ ਪਰਿਵਾਰ ਨੂੰ ਮਿਲਾਂਗੇ।

ਅਟਾਰੀ-ਵਾਘਾ ਸਰਹੱਦ ਰਾਹੀਂ ਪਾਕਿਸਤਾਨ ਵਾਪਸੀ

ਅਟਾਰੀ ਵਾਘਾ ਸਰਹੱਦ ਦੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਮੀਡੀਆ ਨਾ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਭਾਰਤ ਸਰਕਾਰ ਵੱਲੋਂ ਬਹੁਤ ਵਧਿਆ ਉਪਰਾਲਾ ਕੀਤਾ ਗਿਆ ਹੈ। ਜਿਸ ਦੇ ਚਲਦੇ 22 ਪਾਕਿਸਤਾਨੀ ਕੈਦੀ ਰਿਹਾਅ ਕੀਤੇ ਗਏ ਹਨ। ਜਿਨ੍ਹਾਂ ਵਿੱਚੋ ਗੁਜਰਾਤ ਪੁਲਿਸ ਵੱਲੋਂ 9 ਮਛੁਆਰੇ ਲਿਆਂਦੇ ਗਏ ਹਨ ਅਤੇ 3 ਆਮ ਕੈਦੀ ਹਨ।

ਜਿਹੜੇ ਆਪਣੀ ਸਜਾ ਪੂਰੀ ਕਰਕੇ ਅੱਜ ਪਾਕਿਸਤਾਨ (Pakistan) ਲਈ ਰਵਾਨਾ ਕੀਤੇ ਗਏ ਹਨ ਅਤੇ 10 ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ ਕੈਦੀ ਜੋ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿੱਚੋ ਸਰਹੱਦ ਪਾਰ ਕਰਕੇ ਭਾਰਤ ਦੀ ਸਰਹੱਦ ਵਿੱਚ ਦਾਖਲ ਹੋ ਗਏ ਸਨ। ਜਿਨ੍ਹਾਂ ਨੂੰ ਉਨ੍ਹਾਂ ਦੀ ਸਜਾ ਪੂਰੀ ਹੋਣ ਤੋਂ ਬਾਅਦ ਰਿਹਾਅ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਕਿਸੇ ਨੂੰ ਪੰਜ ਸਾਲ ਅਤੇ ਕਿਸੇ ਨੂੰ ਦਸ ਸਾਲ ਦੀ ਸਜ਼ਾ ਹੋਈ ਸੀ। ਜੋ ਅੱਜ ਸਜ਼ਾ ਪੂਰੀ ਕਰਕੇ ਵਾਪਿਸ ਪਾਕਿਸਤਾਨ ਦੇ ਲਈ ਰਵਾਨਾ ਹੋ ਗਏ ਹਨ ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ