ਭੈਣ ਤੋਂ ਰੱਖੜੀ ਬੰਨ੍ਹਾ ਕੇ ਘਰ ‘ਚ ਲਿਆਂਦਾ ਨਸ਼ਾ, ਬਾਥਰੂਮ ‘ਚ ਮਿਲੀ ਭਰਾ ਦੀ ਲਾਸ਼
ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਟਾਰੀ ਦੇ ਪਿੰਡ ਛਿੱਡਣ ਵਿਖੇ ਰੱਖੜੀ ਵਾਲੇ ਦਿਨ ਨਸ਼ੇ ਨੇ ਭੈਣ ਤੋਂ ਉਸ ਦੇ ਭਰਾ ਨੂੰ ਖੋਹ ਲਿਆ। ਮ੍ਰਿਤਕ ਦੀ ਭੈਣ ਨਵਦੀਪ ਕੌਰ ਨੇ ਦੱਸਿਆ ਕਿ ਵੀਰਵਾਰ ਨੂੰ ਪੂਰਾ ਭਾਰਤ ਰੱਖੜੀ ਦਾ ਤਿਉਹਾਰ ਮਨਾ ਰਿਹਾ ਸੀ ਪਰ ਰੱਖੜੀ ਨੂੰ ਉਸ ਦਾ ਭਰਾ ਉਸ ਤੋਂ ਵਿਛੜ ਗਿਆ। ਉਸ ਨੇ ਦੱਸਿਆ ਕੀ ਉਸ ਦੇ ਭਰਾ ਦਾ ਨਾਮ ਦਿਲ ਸੀ, ਸਾਰੇ ਉਸ ਨੂੰ ਪਿਆਰ ਨਾਲ ਦਿਲਾ ਕਹਿੰਦੇ ਸਨ।
ਅੰਮ੍ਰਿਤਸਰ ਨਿਊਜ਼। ਪੰਜਾਬ ਵਿੱਚ ਨਸ਼ੀਆਂ ਨਾਲ ਹੋ ਰਹਿਆਂ ਨੌਜਵਾਨਾਂ ਦੀਆਂ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹਿਆਂ। ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਟਾਰੀ ਦੇ ਪਿੰਡ ਛਿੱਡਣ ਵਿਖੇ ਰੱਖੜੀ ਵਾਲੇ ਦਿਨ ਨਸ਼ੇ ਨੇ ਭੈਣ ਤੋਂ ਉਸ ਦੇ ਭਰਾ ਨੂੰ ਖੋਹ ਲਿਆ। ਨੌਜਵਾਨ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਪਿੰਡ ਵਿੱਚ ਨਸ਼ਾ ਘਰ-ਘਰ ਜਾ ਕੇ ਵੇਚਿਆ ਜਾ ਰਿਹਾ ਹੈ।
ਮ੍ਰਿਤਕ ਦੀ ਭੈਣ ਨਵਦੀਪ ਕੌਰ ਨੇ ਦੱਸਿਆ ਕਿ ਵੀਰਵਾਰ ਨੂੰ ਪੂਰਾ ਭਾਰਤ ਰੱਖੜੀ ਦਾ ਤਿਉਹਾਰ ਮਨਾ ਰਿਹਾ ਸੀ ਪਰ ਰੱਖੜੀ ਨੂੰ ਉਸ ਦਾ ਭਰਾ ਉਸ ਤੋਂ ਵਿਛੜ ਗਿਆ। ਉਸ ਨੇ ਦੱਸਿਆ ਕੀ ਉਸ ਦੇ ਭਰਾ ਦਾ ਨਾਮ ਦਿਲ ਸੀ, ਸਾਰੇ ਉਸ ਨੂੰ ਪਿਆਰ ਨਾਲ ਦਿਲਾ ਕਹਿੰਦੇ ਸਨ। ਰੱਖੜੀ ਦੀ ਸਵੇਰ ਉਸ ਨੇ ਆਪਣੇ ਭਰਾ ਦੇ ਗੁੱਟ ‘ਤੇ ਰੱਖੜੀ ਬੰਨ੍ਹੀ। ਇਸ ਤੋਂ ਬਾਅਦ ਉਹ ਆਪਣੇ ਦੋਸਤਾਂ ਨੂੰ ਮਿਲਣ ਲਈ ਬਾਹਰ ਚਲਾ ਗਿਆ।
ਇਸ ਤੋਂ ਬਾਅਦ ਦੁਪਹਿਰ ਸਮੇਂ ਉਹ ਕਿਧਰੋਂ ਨਸ਼ੀਲੇ ਪਦਾਰਥਾਂ ਦਾ ਪੈਕੇਟ ਲੈ ਕੇ ਆਇਆ ਅਤੇ ਸਿੱਧਾ ਬਾਥਰੂਮ ਚਲਾ ਗਿਆ। ਉਥੇ ਹੀ ਉਸ ਨੇ ਟੀਕਾ ਲਗਾਇਆ ਅਤੇ ਉਸ ਦੀ ਮੌਤ ਹੋ ਗਈ। ਜਦੋਂ ਕਾਫੀ ਦੇਰ ਤੱਕ ਬਾਥਰੂਮ ਦਾ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਪਿਤਾ ਨੇ ਦਰਵਾਜ਼ਾ ਖੋਲ੍ਹਿਆ। ਦਿਲ ਦੀ ਲਾਸ਼ ਅੰਦਰ ਪਈ ਸੀ ਅਤੇ ਉਸ ਦੀ ਬਾਂਹ ਵਿਚ ਨਸ਼ੇ ਦਾ ਟੀਕਾ ਲੱਗਾ ਹੋਇਆ ਸੀ।
ਨਸ਼ੇੜੀ ਵੇਚ ਰਹੇ ਹਨ ਨਸ਼ਾ
ਸਥਾਨਕ ਲੋਕਾਂ ਨੇ ਪੁਲੀਸ ਤੇ ਨਸ਼ਿਆਂ ਤੇ ਕਾਬੂ ਨਾ ਪਾਉਣ ਦੇ ਦੋਸ਼ ਲਾਏ ਹਨ। ਸਥਿਤੀ ਇਹ ਹੈ ਕਿ ਹੁਣ ਤਸਕਰ ਖ਼ੁਦ ਪੁਲਿਸ ਦੇ ਡਰੋਂ ਨਸ਼ਾ ਨਹੀਂ ਵੇਚ ਰਹੇ ਹਨ। ਨਸ਼ਾ ਤਸਕਰਾਂ ਨੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ। ਉਹ ਉਨ੍ਹਾਂ ਨੂੰ ਵੇਚਣ ਲਈ ਮੁਫ਼ਤ ਦਵਾਈਆਂ ਦਿੰਦੇ ਹਨ। ਇਹੀ ਕਾਰਨ ਹੈ ਕਿ ਨਸ਼ਿਆਂ ਦਾ ਇਹ ਜਾਲ ਫੈਲ ਰਿਹਾ ਹੈ। ਦੂਜੇ ਪਾਸੇ ਪੁਲਿਸ ਛੋਟੇ ਨਸ਼ਾ ਤਸਕਰਾਂ ਨੂੰ ਫੜ ਰਹੀ ਹੈ ਅਤੇ ਵੱਡੇ ਨਸ਼ਾ ਤਸਕਰਾਂ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ |