Punjab Vigilance Bureau ਵੱਲੋਂ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਸਰਕਾਰੀ ਵਕੀਲ ‘ਤੇ ਪਰਚਾ ਦਰਜ
ਨਗਰ ਸੁਧਾਰ ਟਰੱਸਟ ਦੇ ਵਕੀਲ ਨੇ ਪੀੜਤ ਤੋਂ ਮੁਆਵਜਾ ਰਿਲੀਜ਼ ਕਰਵਾਉਣ ਲਈ 8 ਲੱਖ ਰੁਪਏ ਹਾਸਿਲ ਕੀਤੇ ਸਨ। ਰਿਸ਼ਵਤ ਲੈਂਦੇ ਹੋਏ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸਦੇ ਆਧਾਰ ਤੇ ਵਿਜੀਲੈਂਸ ਨੇ ਇਹ ਕਾਰਵਾਈ ਕੀਤੀ ਹੈ।
ਅੰਮ੍ਰਿਤਸਰ। ਪੰਜਾਬ ਸਰਕਾਰ ਭ੍ਰਿਸ਼ਟਾਚਾਰ ਕਰਨ ਵਾਲਿਆਂ ਤੇ ਸਖਤ ਕਾਰਵਾਈ ਕਰ ਰਹੀ ਹੈ। ਤੇ ਹੁਣ ਅੰਮ੍ਰਿਤਸਰ ‘ਚ ਇੰਪਰੂਵਮੈਂਟ ਟਰੱਸਟ ਦੇ ਸਰਕਾਰੀ ਵਕੀਲ ‘ਤੇ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਕਾਰਵਾਈ ਕੀਤੀ ਹੈ। ਸੂਤਰਾਂ ਦੀ ਮੰਨੀਏ ਤਾਂ ਵਿਜੀਲੈਂਸ ਨੇ ਮਸ਼ਹੂਰ ਵਕੀਲ ਗੌਤਮ ਮਜੀਠੀਆ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਇਹ ਕਾਰਵਾਈ ਇੱਕ ਵੀਡੀਓ ਦੇ ਆਧਾਰ ‘ਤੇ ਕੀਤੀ ਹੈ, ਜਿਸ ‘ਚ ਗੌਤਮ ਮਜੀਠੀਆ ਪੈਸੇ ਲੈਂਦਿਆਂ ਸਾਫ਼ ਨਜ਼ਰ ਆ ਰਿਹਾ ਹੈ।
ਵਿਜੀਲੈਂਸ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਪ੍ਰਤਾਪ ਐਵੀਨਿਊ ਵਾਸੀ ਜਤਿੰਦਰ ਸਿੰਘ ਦੀ ਨਿਊ ਅੰਮ੍ਰਿਤਸਰ (Amritsar) ਸਥਿਤ ਜ਼ਮੀਨ ਨਗਰ ਸੁਧਾਰ ਟਰੱਸਟ ਵੱਲੋਂ ਐਕੁਆਇਰ ਕੀਤੀ ਗਈ ਸੀ। ਅਦਾਲਤ ਨੇ ਟਰੱਸਟ ਨੂੰ 20 ਫੀਸਦੀ ਸਣੇ ਹੋਰ ਪੈਸੇ ਦੇਣ ਲਈ ਕਿਹਾ ਸੀ। ਜਤਿੰਦਰ ਸਿੰਘ ਨੇ ਅਦਾਲਤ ਦੇ ਨਿਰਦੇਸ਼ਾਂ ਤੋਂ ਬਾਅਦ ਇੰਪਰੂਵਮੈਂਟ ਟਰੱਸਟ ਦੇ ਵਕੀਲ ਗੌਤਮ ਮਜੀਠੀਆ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਮਾਮਲਾ ਹੱਲ ਕਰਵਾਉਣ ਲਈ ਵਕੀਲ ਨੇ ਜਤਿੰਦਰ ਤੋਂ ਰਿਸ਼ਵਤ ਦੇ ਤੌਰ ਤੇ 20 ਲੱਖ ਦੀ ਮੰਗ ਕੀਤੀ। ਤੇ 8 ਲੱਖ ਰੁਪਏ ਰਿਸ਼ਵਤ ਦੇ ਤੌਰ ਤੇ ਲੈ ਲਏ। ਜਤਿੰਦਰ ਸਿੰਘ 8 ਲੱਖ ਰੁਪਏ ਰਿਸ਼ਵਤ ਦਿੰਦੇ ਹੋਏ ਸਾਰੀ ਰਿਕਾਡਿੰਗ ਕਰ ਲ਼ਈ।


