Gold Smuggling: ਦੁਬਈ ਤੋਂ ਪ੍ਰਾਈਵੇਟ ਪਾਰਟ ‘ਚ ਸੋਨਾ ਲੁਕਾ ਕੇ ਲਿਆ ਰਿਹਾ ਸਖਸ਼ ਚੜ੍ਹਿਆ ਕਸਟਮ ਦੇ ਹੱਥੇ, ਕੀਮਤ 49.94 ਲੱਖ ਰੁਪਏ
ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ 'ਤੇ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਵਿਭਾਗ ਨੇ ਇੱਕ ਅਜਿਹੇ ਸਖਸ਼ ਨੂੰ ਕਾਬੂ ਕੀਤਾ ਹੈ ਜਿਹੜਾ ਦੁਬਈ ਤੋਂ ਆਪਣੇ ਪ੍ਰਾਈਵੇਟ ਪਾਰਟ ਵਿੱਚ ਸੋਨਾ ਲੁਕਾ ਲਿਆ ਰਿਹਾ ਸੀ। ਮੁਲਜ਼ਮ ਨੇ ਜਿਸ ਕੈਪਸੂਲ 'ਚ ਸੋਨਾ ਲੁਕਾ ਕੇ ਲਿਆਂਦਾ ਸੀ ਉਸਦਾ ਭਾਰ 1 ਕਿਲੋ 183 ਗ੍ਰਾਮ ਸੀ।
ਪਹਿਲਾਂ ਵੀ ਫੜਿਆ ਸੀ 22 ਲੱਖ ਦਾ ਸੋਨਾ
ਇਸ ਤੋਂ ਪਹਿਲਾਂ ਕੁਝ ਦਿਨਾ ਪਹਿਲਾਂ ਹੀ ਇਸੇ ਹਵਾਈ ਅੱਡੇ ਦੁਬਈ ਤੋਂ ਇੱਥੇ ਆਏ ਇਕ ਯਾਤਰੀ ਕੋਲੋਂ 21 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ ਸੀ। ਮੁਲਜ਼ਮ ਇਹ ਸੋਨਾ ਆਪਣੇ ਸੂਟਕੇਸ ਦੇ ਹੇਠਾਂ ਪੇਸਟ ਦੇ ਰੂਪ ਵਿੱਚ ਲੁਕਾ ਕੇ ਲਿਆਇਆ ਸੀ। ਜਾਣਕਾਰੀ ਮੁਤਾਬਕ ਇਹ ਯਾਤਰੀ ਬੁੱਧਵਾਰ ਨੂੰ ਦੁਬਈ ਤੋਂ ਫਲਾਈਟ (ਨੰਬਰ ਐੱਸ.ਜੀ.-711) ਰਾਹੀਂ ਭਾਰਤ ਪਹੁੰਚਿਆ ਸੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
