ਜ਼ਹਿਰੀਲਾ ਪਦਾਰਥ ਨਿਗਣ ਨਾਲ Student ਦੀ ਮੌਤ, 13 ਸਾਲ ਸੀ ਵਿਦਿਆਰਥੀ ਦੀ ਉਮਰ
Amritsar ਦੇ ਬਟਾਲਾ ਰੋਡ ਦੇ ਇੱਕ ਨਿੱਜੀ ਸਕੂਲ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ, ਵਿਦਿਆਰਥੀ ਉਮਰ 13 ਸਾਲ ਹੈ, ਜਿਸਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੇ ਸਕੂਲ ਦੇ ਪ੍ਰਿੰਸੀਪਲ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਅੰਮ੍ਰਿਤਸਰ ਨਿਊਜ। ਸ਼ਹਿਰ ਦੇ ਬਟਾਲਾ (Batala) ਰੋਡ ਸਨ ਸਿਟੀ ਦੇ ਨੇੜੇ ਨਿਜੀ ਸਕੂਲ ਵਿੱਚ ਜ਼ਹਿਰੀਲੀ ਚੀਜ ਨਿਗਲਣ ਵਾਲੇ 13 ਸਾਲ ਦੇ ਵਿਦਿਆਰਥੀ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋਣ ਦਾ ਸਮਾਚਾਰ ਹੈ। ਇਹ ਵਿਦਿਆਰਥੀ ਪਿਛਲੇ ਦੋ ਦਿਨ ਤੋਂ ਹਸਪਤਾਲ ਵਿੱਚ ਜੇਰੇ ਇਲਾਜ ਸੀ। ਉਥੇ ਹੀ ਪਰਿਵਾਰਿਕ ਮੈਂਬਰਾਂ ਵਿੱਚ ਸਕੂਲ਼ ਪ੍ਰਸ਼ਾਸ਼ਨ ਦੇ ਖਿਲਾਫ਼ ਕਾਫੀ ਰੋਸ਼ ਵੇਖਣ ਨੂੰ ਮਿਲ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਪ੍ਰਸ਼ਾਸਨ ਤੇ ਪ੍ਰਿੰਸੀਪਲ ਦੇ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਹੈ, ਉਨ੍ਹਾਂ ਦੇ ਉਪਰ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।
ਜਿਨ੍ਹਾਂ ਕਾਰਨ ਉਨ੍ਹਾਂ ਦੇ ਬੱਚੇ ਦੀ ਮੌਤ ਹੋਈ ਹੈ। ਉਨ੍ਹਾਂ ਨੇ ਕਿਹਾ ਸਕੂਲ਼ (School) ਪ੍ਰਸ਼ਾਸ਼ਨ ਦੀ ਲਾਪਰਵਾਹੀ ਦੇ ਕਾਰਵ ਮੌਤ ਹੋਈ। ਘਟਨਾ ਦੌਰਾਨ ਜੇ ਸਕੂਲ ਪ੍ਰਸ਼ਾਸਨ ਬੱਚੇ ਵੱਲ ਧਿਆਨ ਦਿੰਦਾ ਤਾਂ ਉਸਦੀ ਜਿੰਦਗੀ ਬਚ ਸਕਦੀ ਸੀ। ਅਸੀਂ ਸਕੂਲ ਪ੍ਰਸ਼ਾਸਨ ਪ੍ਰਿੰਸੀਪਲ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਨ
ਜਾਂਚ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਨੁਰਾਗ ਨਾਂਅ ਦਾ ਬੱਚਾ ਸ਼੍ਰੀ ਰਾਮ ਆਸ਼ਰਮ ਸਕੂਲ ਪੜ੍ਹਦਾ ਸੀ ਜਿਸ ਦੀ ਤਬੀਅਤ ਖਰਾਬ ਹੋਣ ਦੇ ਚੱਲਦੇ ਸਕੂਲ ਪ੍ਰਸ਼ਾਸਨ ਵੱਲੋਂ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਸਦੀ ਇਲਾਜ ਦੋਰਾਨ ਮੌਤ ਹੋ ਗਈ। ਪੁਲਿਸ (Police) ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਬੱਚੇ ਦੇ ਪਰਿਵਾਰ ਨੇ ਜੋ ਵੀ ਬਿਆਨ ਦਰਜ ਕਰਵਾਏ ਹਨ ਉਸਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।