ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਅੱਜ ਅਕਾਲ ਤਖ਼ਤ ਸਕੱਤਰੇਤ ਵਿਖੇ ਹੋਣਗੇ ਪੇਸ਼! ਜਥੇਦਾਰ ਗੜਗੱਜ ਨੇ ਪੱਖ ਰੱਖਣ ਦੇ ਦਿੱਤੇ ਸੀ ਹੁਕਮ
ਸੂਤਰਾਂ ਮੁਤਾਬਕ ਅਜੇ ਦੀਵਾਨ ਮੈਨੇਜਮੈਂਟ ਵੱਲੋਂ ਇਸ ਸੰਬੰਧੀ ਕੋਈ ਪ੍ਰਤੀਕਰਮ ਜ਼ਾਹਿਰ ਨਹੀਂ ਕੀਤਾ ਗਿਆ। ਦੂਜੇ ਪਾਸੇ, ਇਹ ਵੀ ਸਮਝਿਆ ਜਾ ਰਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਤੇ ਸਕੱਤਰੇਤ ਦੇ ਇੰਚਾਰਜ ਵੱਲੋਂ ਬੀਤੀ 20 ਜੂਨ ਨੂੰ ਦੀਵਾਨ ਮੈਂਬਰਾਂ ਨੂੰ ਜਾਰੀ ਪੱਤਰ ਨੂੰ ਲੈ ਕੇ ਅਜੇ ਜਥੇਦਾਰ ਸਨਮੁੱਖ ਪੇਸ਼ ਹੋਣ ਸੰਬੰਧੀ ਦੁਚਿੱਤੀ ਵਿਚ ਹਨ, ਕਿਉਂਕਿ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਨੂੰ ਪੰਥਕ ਰਵਾਇਤ ਅਨੁਸਾਰ ਪ੍ਰਵਾਨਗੀ ਨਹੀਂ ਦਿੱਤੀ ਹੋਈ ਹੈ।

ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਕਈ ਮਾਮਲਿਆਂ ਵਿੱਚ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀਆਂ ਸ਼ਿਕਾਇਤਾਂ ਤੋਂ ਬਾਅਦ ਦੀਵਾਨ ਦੇ ਪ੍ਰਧਾਨ ਤੇ ਸਮੁੱਚੀ ਕਾਰਜਕਾਰਨੀ ਕਮੇਟੀ ਨੂੰ 15 ਦਿਨਾਂ ਦੇ ਅੰਦਰ ਅਕਾਲ ਆਪਣਾ ਪੱਖ ਰੱਖਣ ਦੇ ਜਾਰੀ ਆਦੇਸ਼ ਦੀ ਸਮਾਂ ਹੱਦ ਅੱਜ ਸਮਾਪਤ ਹੋ ਰਹੀ ਹੈ।
ਸੂਤਰਾਂ ਮੁਤਾਬਕ ਅਜੇ ਦੀਵਾਨ ਮੈਨੇਜਮੈਂਟ ਵੱਲੋਂ ਇਸ ਸੰਬੰਧੀ ਕੋਈ ਪ੍ਰਤੀਕਰਮ ਜ਼ਾਹਿਰ ਨਹੀਂ ਕੀਤਾ ਗਿਆ। ਦੂਜੇ ਪਾਸੇ, ਇਹ ਵੀ ਸਮਝਿਆ ਜਾ ਰਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਤੇ ਸਕੱਤਰੇਤ ਦੇ ਇੰਚਾਰਜ ਵੱਲੋਂ ਬੀਤੀ 20 ਜੂਨ ਨੂੰ ਦੀਵਾਨ ਮੈਂਬਰਾਂ ਨੂੰ ਜਾਰੀ ਪੱਤਰ ਨੂੰ ਲੈ ਕੇ ਅਜੇ ਜਥੇਦਾਰ ਸਨਮੁੱਖ ਪੇਸ਼ ਹੋਣ ਸੰਬੰਧੀ ਦੁਚਿੱਤੀ ਵਿਚ ਹਨ, ਕਿਉਂਕਿ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਨੂੰ ਪੰਥਕ ਰਵਾਇਤ ਅਨੁਸਾਰ ਪ੍ਰਵਾਨਗੀ ਨਹੀਂ ਦਿੱਤੀ ਹੋਈ ਹੈ।
ਦੀਵਾਨ ਨਹੀਂ ਹਨ ਇੱਕਮਤ
ਪ੍ਰਾਪਤ ਵੇਰਵਿਆਂ ਅਨੁਸਾਰ ਜਥੇਦਾਰ ਦੇ ਪੱਤਰ ਤੋਂ ਬਾਅਦ ਜਥੇਦਾਰ ਅੱਗੇ ਪੇਸ਼ ਹੋਣ ਸੰਬੰਧੀ ਵੀ ਦੀਵਾਨ ਦੇ ਕਾਰਜਕਾਰਨੀ ਮੈਂਬਰ ਇੱਕਮਤ ਨਹੀਂ ਹਨ। ਸਮਝਿਆ ਜਾਂ ਰਿਹਾ ਹੈ ਕਿ ਅੱਜ 15 ਦਿਨਾਂ ਦੀ ਸਮਾਂ ਹੱਦ ਖ਼ਤਮ ਹੋਣ ਬਾਅਦ ਕੱਲ੍ਹ ਨੂੰ ਦੀਵਾਨ ਦੇ ਕੁਝ ਕਾਰਜਕਾਰਨੀ ਮੈਂਬਰ ਅਕਾਲ ਤਖ਼ਤ ਸਪੱਸ਼ਟੀਕਰਨ ਸੌਂਪ ਸਕਦੇ ਹਨ। ਇਹ ਵੀ ਚਰਚਾ ਹੈ ਕਿ ਦੀਵਾਨ ਕਾਰਜਕਾਰਨੀ ਦੇ ਇੱਕ ਮੈਂਬਰ ਜਗਜੀਤ ਸਿੰਘ, ਜੋ ਮੀਤ ਪ੍ਰਧਾਨ ਵੀ ਹਨ, ਅਕਾਲ ਤਖ਼ਤ ਸਕੱਤਰੇਤ ਵਿਖੇ ਪਹਿਲਾਂ ਹੀ ਆਪਣੀ ਹਾਜ਼ਰੀ ਲਵਾ ਚੁੱਕੇ ਹਨ।
ਉੱਥੇ ਹੀ ਅੱਜ-ਕੱਲ੍ਹ ‘ਚ ਦੀਵਾਨ ਸੱਤਿਆਜੀਤ ਸਿੰਘ’ ਮਜੀਠੀਆ ਸਮੇਤ 60 ਦੇ ਕਰੀਬ ਮੈਂਬਰਾਂ ਦੀ ਮੈਂਬਰਸ਼ਿਪ ਖਾਰਜ ਕਰਨ ਦੇ ਮਾਮਲੇ ਵਿਚ ਵੀ ਚਰਚਾ ਹੋ ਰਹੀ ਹੈ। ਜੇਕਰ ਦੀਵਾਨ ਕਾਰਜਕਾਰਨੀ ਕਮੇਟੀ ਜਥੇਦਾਰ ਗੜਗੱਜ ਸਨਮੁੱਖ ਪੇਸ਼ ਨਾ ਹੋਏ ਤਾਂ ਅੱਗੇ ਕੋਈ ਫੈਸਲਾ ਲਿਆ ਜਾ ਸਕਦਾ ਹੈ।