Border Crossed: ਪੜ੍ਹਾਈ ਤੋਂ ਡਰਦੇ ਨੇ ਟੱਪਿਆ ਬਾਰਡਰ,15 ਮਹੀਨੇ ਦੀ ਸਜ਼ਾ ਭੁਗਤ ਕੇ ਛੁਟਿਆ ਪਾਕਿਸਤਾਨੀ ਨੌਜਵਾਨ
ਪੜਾਈ ਲਿਖਾਈ ਕਰਨੀ ਪੈਂਦੀ ਸੀ ਜਿਸ ਦੇ ਚੱਲਦੇ ਮੈਂ ਬਹੂਤ ਦੁੱਖੀ ਸੀ ਮੈਂ ਮਦਰੱਸੇ ਵਿਚੋ ਭੱਜ ਗਿਆ ਤੇ ਪਿੰਡ ਨਰੋਵਾਲ ਦੇ ਰਸਤੇ ਭਾਰਤ ਦੀ ਸਰਹੱਦ ਪਾਰ ਕਰ ਗਿਆ ਜਿਥੇ ਮੈਨੂੰ ਬੀਐੱਸਐੱਫ ਰੇਜਰਾ ਨੇ ਕਾਬੂ ਕਰ ਲਿਆ ਤੇ ਥਾਣਾ ਰਮਦਾਸ ਦੀ ਪੁਲੀਸ ਦੇ ਹਵਾਲੇ ਕਰ ਦਿੱਤਾ
Border Crossed:ਅਰਿਤਸਰ ਅੱਜ ਭਾਰਤ ਸਰਕਾਰ ਵੱਲੋਂ ਦਰਿਆਦਿਲੀ ਦਿਖਾਉਂਦੇ ਹੋਏ ਇੱਕ 19 ਸਾਲਾ ਪਾਕਿਸਤਾਨੀ ਕੈਦੀ ਨੂੰ ਰਿਹਾਅ ਕੀਤਾ ਗਿਆ ਜੌ ਆਪਣੀ ਸਜਾ ਪੂਰੀ ਕਰ ਅੱਜ ਅਟਾਰੀ ਵਾਘਾ ਸਰਹੱਦ ਰਾਹੀਂ ਪਾਕਿਸਤਨ ਲਈ ਹੋਇਆ ਰਵਾਨਾ ਇਸ ਮੌਕੇ ਗੱਲਬਾਤ ਕਰਦੇ ਹੋਏ ਪਾਕਿਸਤਾਨੀ ਕੈਦੀ ਜੁੱਲਕਰ ਨੈਣ ਨੇ ਦੱਸਿਆ ਕਿ ਉਹ ਪਾਕਿਸਤਨ ਦੇ ਪਿੰਡ ਜੰਡੂ ਕਲਾਂ ਮੰਡੀ ਬਹਾਵਲ ਦੀਨ ਦਾ ਰਿਹਣ ਵਾਲਾ ਹੈ ਤੇ ਮੇਰਾ ਜਨਮ 25 -12-2003 ਵਿੱਚ ਹੋਈਆ ਉਹ ਚਾਰ ਭੈਣ ਭਰਾ ਹਣ ਘਰਵਿੱਚ ਸੱਭ ਤੋਂ ਵੱਡਾ ਓਹੀ ਹੈ
ਓਸਦੇ ਪਿਤਾ ਪੇਸ਼ੇ ਤੋਂ ਡਾਕਟਰ ਹਨ ਉਸਦੇ ਪਿਤਾ ਦਾ ਨਾਂ ਜਦਰ ਇਕਬਾਲੀ ਹੈ ਉਸਨੇ ਕਿਹਾ ਕਿ ਮੈਨੂੰ ਸਕੂਲ਼ ਵਿੱਚ ਤੇ ਮਦਰੱਸੇ ਵਿੱਚ ਦੋ ਜਗਹਾ ਪੜਾਈ ਲਿਖਾਈ ਕਰਨੀ ਪੈਂਦੀ ਸੀ ਜਿਸ ਦੇ ਚੱਲਦੇ ਮੈਂ ਬਹੂਤ ਦੁੱਖੀ ਸੀ ਮੈਂ ਮਦਰੱਸੇ ਵਿਚੋ ਭੱਜ ਗਿਆ ਤੇ ਪਿੰਡ ਨਰੋਵਾਲ ਦੇ ਰਸਤੇ ਭਾਰਤ ਦੀ ਸਰਹੱਦ ਪਾਰ ਕਰ ਗਿਆ ਜਿਥੇ ਮੈਨੂੰ ਬੀਐੱਸਐੱਫ ਰੇਜਰਾ ਨੇ ਕਾਬੂ ਕਰ ਲਿਆ ਤੇ ਥਾਣਾ ਰਮਦਾਸ ਦੀ ਪੁਲੀਸ ਦੇ ਹਵਾਲੇ ਕਰ ਦਿੱਤਾ ਪੁਲੀਸ ਵੱਲੋਂ ਮੈਨੂੰ ਅਜਨਾਲਾ ਕੋਰਟ ਵਿੱਚ ਪੇਸ਼ ਕੀਤਾ ਗਿਆ ਓਸਨੇ ਦੱਸਿਆ ਕਿ 19 ਦਿਸੰਬਰ 2021 ਨੂੰ ਮੈਨੂੰ ਪੁਲੀਸ ਨੇ ਫੜਿਆ ਸੀ ਤੇ ਕੋਰਟ ਵਿੱਚ ਮੈਨੂੰ ਸਤ ਮਹੀਨੇ ਦੀ ਸਜਾ ਹੋਈ ਤੇ ਮੈਨੂੰ ਅੰਮਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਭੇਜਿਆ ਗਿਆ ਪਰ ਮੈਨੂੰ 15 ਮਹੀਨੇ ਦੀ ਸਜਾ ਕਟਨੀ ਪਈ ਓਸਨੇ ਦੱਸਿਆ ਕਿ ਉਹ ਅੱਜ ਆਪਣੀ ਸਜਾ ਪੂਰੀ ਕਰਕੇ ਆਪਣੇ ਵਤਨ ਪਾਕਿਸਤਨ ਜਾ ਰਿਹਾ ਹੈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੈ ਆਪਣੇ ਪਰਿਵਾਰ ਨੂੰ ਜਾਕੇ ਮਿਲਾਗਾ
ਇਸ ਮੌਕੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਇੱਕ 19 ਸਾਲਾ ਪਾਕਿਸਤਾਨੀ ਕੈਦੀ ਜੂਲਕਰ ਨੈਣ ਪੜਾਈ ਤੋਂ ਡਰਦਾ ਹੋਇਆ ਭਾਰਤ ਦੀ ਸਰਹੱਦ ਵਿਚ ਦਾਖਲ ਹੋ ਗਿਆ ਸੀ ਜਿਸ ਨੂੰ ਬੀਐੱਸਐੱਫ ਵੱਲੋ ਫੜਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਇਸਦੇ ਖ਼ਿਲਾਫ ਥਾਣਾ ਰਮਦਾਸ ਵਿਚ ਮਾਮਲਾ ਦਰਜ ਕੀਤਾ ਗਿਆ ਤੇ ਇਸ ਨੂੰ ਸੱਤ ਮਹੀਨੇ ਦੀ ਸਜਾ ਹੋਈ ਤੇ ਕਾਗਜਾਤ ਪੂਰੇ ਨਾ ਹੋਣ ਦੇ ਚੱਲਦੇ ਇਸ ਨੇ 15 ਮਹੀਨੇ ਦੀ ਸਜਾ ਪੂਰੀ ਕੀਤੀ ਤੇ ਅੱਜ ਆਪਣੇ ਵਤਨ ਪਾਕਿਸਤਾਨ ਵਾਪਿਸ ਜਾ ਰਿਹਾ ਹੈ