SGPC Meeting: ਬਦਲੇ ਜਾਣਗੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ! ਐਸਜੀਪੀਸੀ ਨੇ ਅਚਨਚੇਤ ਬੁਲਾਈ ਅੰਤ੍ਰਿਗ ਕਮੇਟੀ ਦੀ ਬੈਠਕ
ਕਪੂਰਥਲਾ ਹਾਊਸ ਵਿੱਚ ਰਿੰਗ ਸੈਰੇਮਨੀ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਹੋਇਆ ਸੀ। ਇਹ ਵੀ ਸੁਣਨ ਵਿਚ ਆਇਆ ਕਿ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਮੰਗਣੀ ਦੀ ਰਸਮ ਗਿਆਨੀ ਹਰਪ੍ਰੀਤ ਸਿੰਘ ਦੀ ਦੇਖ-ਰੇਖ 'ਚ ਹੀ ਸੰਪੰਨ ਹੋਈ ਸੀ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੇ ਨਾਲ ਨੋਇਡਾ ਡੈਸਕ ਕੁਸਮ ਚੋਪੜਾ ਦੀ ਰਿਪੋਰਟ....
ਅੰਮ੍ਰਿਤਸਰ ਨਿਊਜ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਆਉਂਦੀ 20 ਮਈ ਨੂੰ ਅਚਨਚੇਤ ਅੰਤ੍ਰਿਗ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਮੀਟਿੰਗ ‘ਚ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Jathedar Gyani Harpreet Singh) ਦੀ ਛੁੱਟੀ ਕਰਕੇ ਨਵਾਂ ਕਾਰਜਕਾਰੀ ਜਥੇਦਾਰ ਲਗਾਉਣ ਤੇ ਫੈਸਲਾ ਲਿਆ ਜਾ ਸਕਦਾ ਹੈ। ਖ਼ਬਰ ਹੈ ਕਿ ਇਹ ਫੈਸਲਾ ਉਨ੍ਹਾਂ ਦੇ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੇ ਮੰਗਣੀ ਸਮਾਗਮ ਚ ਸ਼ਾਮਲ ਹੋਣ ਤੋਂ ਬਾਅਦ ਸਿੱਖ ਆਗੂਆਂ ‘ਚ ਵੱਧ ਰਹੀ ਨਰਾਜ਼ਗੀ ਦੇ ਮੱਦੇਨਜ਼ਰ ਲਿਆ ਜਾ ਰਿਹਾ ਹੈ।
ਦਰਅਸਲ, ਬੀਤੀ 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਉਸ ਚ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਰਾਜਸਭਾ ਮੈਂਬਰ ਰਾਘਵ ਚੱਡਾ (Raghav Chadha) ਅਤੇ ਬਾਲੀਵੁੱਡ ਅਦਾਕਾਰ ਪਰਿਣੀਤੀ ਚੋਪੜਾ (Pariniti Chopra) ਦੀ ਮੰਗਣੀ ਵਿੱਚ ਬਾਲੀਵੁੱਡ ਹਸਤੀਆਂ ਦੇ ਨਾਲ-ਨਾਲ ਕਈ ਵੱਡੇ ਸਿਆਸੀ ਆਗੂ ਵੀ ਸ਼ਾਮਲ ਹੋਏ ਸਨ। ਇਨ੍ਹਾਂ ਆਗੂਆਂ ‘ਚ ਇਕ ਨਾਂ ਜੋ ਇਸ ਵੇਲ੍ਹੇ ਪੰਜਾਬ ਦੀ ਸਿਆਸਤ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਹ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ। ਰਾਘਵ-ਪਰਿਣੀਤੀ ਨਾਲ ਜਥੇਦਾਰ ਦੀਆਂ ਕਈ ਤਸਵੀਰਾਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹਨ।
ਇਹੀਂ ਨਹੀਂ, ਤਸਵੀਰਾਂ ਸ਼ੇਅਰ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਹੈ। ਸਿੱਖਾਂ ‘ਚ ਵੱਧ ਰਹੀ ਇਸ ਨਰਾਜ਼ਗੀ ਨੂੰ ਵੇਖਦਿਆਂ ਹੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC)ਨੇ ਅਚਨਚੇਤ ਮੀਟਿੰਗ ਬੁਲਾਈ ਹੈ।